ਭਾਜਪਾ-ਆਰ.ਐਸ.ਐਸ. ਅਤੇ ਭ੍ਰਿਸ਼ਟ ਕਾਰਪੋਰੇਟ ਘਰਾਣਿਆਂ ਦੇ ਗਠਜੋੜ ਨੂੰ ਪਾਰਲੀਮਾਨੀ ਅਤੇ ਜਨਤਕ ਸੰਘਰਸ਼ਾਂ ਰਾਹੀਂ ਦੇਸ਼ ਵਿੱਚੋਂ ਨਿਖੇੜਨਾ ਜ਼ਰੂਰੀ :- ਕਾਮਰੇਡ ਸੇਖੋਂ

ਗੜ੍ਹਸ਼ੰਕਰ 04 ਦਸੰਬਰ - ਸੀ.ਪੀ.ਆਈ.(ਐਮ) ਪੰਜਾਬ ਵੱਲੋਂ ਦੇਸ਼ ਅਤੇ ਪੰਜਾਬ ਦੇ ਭੱਖਦੇ ਆਰਥਿਕ , ਸਿਆਸੀ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਜਲਿਆਂ ਵਾਲੇ ਬਾਗ ਤੋਂ ਚੱਲੇ ਜਥੇ ਮਾਰਚ ਦਾ ਸਥਾਨਕ ਬੱਸ ਸਟੈਂਡ ਨੇੜੇ ਸ਼ਹੀਦ ਭਗਤ ਸਿੰਘ ਦੇ ਬੁੱਤ ਵਿਖੇ ਇੰਨਕਲਾਬੀ ਜੋਸ਼ ਖਰੋਸ਼ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਜਥੇ ਦੀ ਅਗਵਾਈ ਕਰ ਰਹੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ 21 ਹਜ਼ਾਰ ਰੁਪਏ ਦੀ ਥੈਲੀ ਵੀ ਭੇਟ ਕੀਤੀ ਗਈ ।

ਗੜ੍ਹਸ਼ੰਕਰ  04 ਦਸੰਬਰ -  ਸੀ.ਪੀ.ਆਈ.(ਐਮ) ਪੰਜਾਬ ਵੱਲੋਂ ਦੇਸ਼ ਅਤੇ ਪੰਜਾਬ ਦੇ ਭੱਖਦੇ ਆਰਥਿਕ , ਸਿਆਸੀ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਜਲਿਆਂ ਵਾਲੇ ਬਾਗ ਤੋਂ ਚੱਲੇ ਜਥੇ ਮਾਰਚ ਦਾ ਸਥਾਨਕ ਬੱਸ ਸਟੈਂਡ ਨੇੜੇ ਸ਼ਹੀਦ ਭਗਤ ਸਿੰਘ ਦੇ ਬੁੱਤ ਵਿਖੇ ਇੰਨਕਲਾਬੀ ਜੋਸ਼ ਖਰੋਸ਼ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਜਥੇ ਦੀ ਅਗਵਾਈ ਕਰ ਰਹੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ 21 ਹਜ਼ਾਰ ਰੁਪਏ ਦੀ ਥੈਲੀ ਵੀ ਭੇਟ ਕੀਤੀ ਗਈ । ਇਸ ਮੌਕੇ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਫਿਰਕੂ , ਫਾਸ਼ੀਵਾਦੀ ਅਤੇ ਭ੍ਰਿਸ਼ਟ ਕਾਰਪੋਰੇਟ ਘਰਾਣਿਆਂ ਦਾ ਗਠਜੋੜ ਗੰਭੀਰ ਖਤਰਾ ਹੈ। ਇੰਨ੍ਹਾਂ ਤਾਕਤਾਂ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨਾ ਸੀ.ਪੀ.ਆਈ.(ਐਮ) ਦਾ ਮੁੱਖ ਨਿਸ਼ਾਨਾ ਹੈ। ਜਿਸ ਲਈ ਪਾਰਟੀ ਜਨਤਕ ਸੰਘਰਸ਼ਾਂ ਅਤੇ ਪਾਰਲੀਮਾਨੀ ਦੋਵੇਂ ਢੰਗਾਂ ਨਾਲ ਦੇਸ਼ ਦੀ ਜਨਤਾ ਵਿੱਚੋਂ ਨਿਖੇੜਨ ਲਈ ਡੱਟੀ ਹੋਈ ਹੈ । ਕਾ. ਸੇਖੋਂ ਨੇ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਨਤੀਜਿਆਂ 'ਤੇ ਗੱਲ ਕਰਦਿਆਂ ਕਿਹਾ ਕਿ ਮੋਦੀ ਅਤੇ ਉਸਦੀ ਪਾਰਟੀ ਭਾਜਪਾ ਚੋਣਾਂ ਜਿੱਤਦੀ ਨਹੀਂ ਸਗੋਂ ਚੋਣਾਂ ਲੁੱਟਦੀ ਹੈ। ਇੰਨ੍ਹਾਂ ਚੋਣਾਂ ਵਿੱਚ ਹਰ ਹਰਬਾ ਵਰਤਿਆ ਗਿਆ ਹੈ ਅਤੇ ਕਰੋੜਾਂ-ਅਰਬਾਂ ਰੁਪਇਆ ਪਾਣੀ ਦੀ ਤਰ੍ਹਾਂ ਵਹਾਇਆ ਗਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪਿਛਲੇ ਨੌ-ਦੱਸ ਸਾਲਾਂ ਦੇ ਸ਼ਾਸ਼ਨ ਵਿੱਚ 13.86 ਕਰੋੜ ਰੁਪਏ ਵੱਡੇ ਕਾਰਪੋਰੇਟ ਘਰਾਣਿਆਂ ਦਾ ਮੁਆਫ਼ ਕੀਤਾ ਹੈ। ਇਸ ਤੋਂ ਬਿਨਾਂ ਕੇਂਦਰ ਨੇ ਬੈਂਕਾਂ ਦੇ ਗਲ਼ ਦੇ ਵਿੱਚ ਅਗੂੰਠਾ ਦੇ ਕੇ ਦੇਸ਼ ਦੇ ਵੱਡੇ ਅਮੀਰਾਂ ਦੇ ਕਰੋੜਾਂ ਰੁਪਏ ਦਾ ਉਗਰਾਹੁਣਯੋਗ ਧਨ ਵੱਟੇ ਖਾਤੇ ਪਾ ਦਿੱਤਾ ਹੈ । ਕਮਿਊਨਿਸਟ ਆਗੂ ਨੇ ਕਿਹਾ ਕਿ ਸੀ.ਪੀ.ਆਈ.(ਐਮ) ਦੀ ਅਗਵਾਈ ਵਾਲੀ ਕੇਰਲਾ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਖੱਬੇ ਪੱਖੀ ਸਰਕਾਰ ਨੇ ਕੇਂਦਰ ਨੂੰ ਬਿਜਲੀ ਦੇ ਚਿੱਪ ਵਾਲੇ ਲਾਉਣ ਅਤੇ ਸਿੱਖਿਆ ਨੀਤੀ ਲਾਗੂ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਕੇਰਲਾ ਦੇ ਕਿਸਾਨਾਂ ਨੂੰ ਝੋਨੇ 'ਤੇ ਦੇਸ਼ ਭਰ ਨਾਲੋਂ ਵੱਧ ਭਾਅ ਦੇਣ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਉ ਐਮ.ਐਸ.ਪੀ. ਅਨੁਸਾਰ ਭਾਅ ਦਿੱਤਾ ਜਾ ਰਿਹਾ ਹੈ। ਕੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਪਰੋਕਤ ਕਦਮ ਚੁੱਕਣ ਦੀ ਜੁਅਰਤ ਕਰ ਸਕੇਗੀ ਉਨ੍ਹਾਂ ਪੰਜਾਬ ਦੇ ਭੱਖਦੇ ਮੁੱਦਿਆਂ ਜਿਵੇਂ ਚੰਡੀਗੜ੍ਹ ਪੰਜਾਬ ਨੂੰ ਦੇਣ , ਪੰਜਾਬ ਬੋਲਦੇ ਇਲਾਕੇ ਪੰਜਾਬ ਨੂੰ ਦੇਣ , ਪੰਜਾਬ ਦੇ ਪਾਣੀਆਂ ਆਦਿ ਦੇ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ ਸਬੰਧੀ ਸਰਬ ਪਾਰਟੀ ਮੀਟਿੰਗ ਸੱਦਣ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੱਤਰ ਕਾਮਰੇਡ ਗੁਰਨੇਕ ਸਿੰਘ ਭੱਜਲ , ਸੂਬਾ ਕਮੇਟੀ ਮੈਂਬਰ ਕਾ. ਜਤਿੰਦਰਪਾਲ ਸਿੰਘ ਅਤੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਅਕਾਲੀ-ਕਾਂਗਰਸ ਸਰਕਾਰਾਂ ਨਾਲੋਂ ਵੀ ਮਾੜੀ ਹੈ। ਗੈਂਗਸਟਰ ਜੇਲਾਂ ਵਿੱਚੋਂ ਇੰਟਰਵਿਊ , ਕਤਲ , ਫਿਰੌਤੀ, ਨਸ਼ੇ ਦੇ ਕਾਰੋਬਾਰ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਕਿਰਤੀ , ਕਿਸਾਨ , ਮੁਲਾਜ਼ਮ , ਵਿਦਿਆਰਥੀ ਆਦਿ ਹਰ ਤਬਕੇ ਦੇ ਲੋਕ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਅੰਦੋਲਨਕਾਰੀਆਂ ਨੂੰ ਡੰਡਿਆਂ-ਲਾਠੀਆਂ ਨਾਲ ਕੁੱਟਿਆਂ ਜਾਂ ਰਿਹਾ ਹੈ। ਭ੍ਰਿਸ਼ਟਾਚਾਰ ਸਿਖਰਾਂ 'ਤੇ ਹੈ।
    ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਦਰਸ਼ਨ ਸਿੰਘ ਮੱਟੂ , ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਮਹਿੰਦਰ ਕੁਮਾਰ ਬੱਡੋਆਣ , ਕਾ.ਹਰਭਜਨ ਸਿੰਘ ਅਟਵਾਲ , ਕਾ. ਰਵਿੰਦਰ ਕੁਮਾਰ ਨੀਟਾ , ਚੌਧਰੀ ਅੱਛਰ ਸਿੰਘ , ਕਾ. ਨੀਲਮ ਬੱਡੋਆਣ , ਕੈਪਟਨ ਕਰਨੈਲ ਸਿੰਘ , ਕਾ. ਪ੍ਰੇਮ ਸਿੰਘ ਰਾਣਾ , ਕਾ. ਸੁਲਿੰਦਰ ਸਿੰਘ ਚੁੰਬਰ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।