ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਅਤੇ ਬਾਜੀਗਰ ਸੰਘਰਸ਼ ਕਮੇਟੀ ਵਲੋਂ 11 ਦਸੰਬਰ ਨੂੰ ਬੱਸੀ ਪਠਾਣਾਂ ਦੇ ਡੀ ਐਸ ਪੀ ਦਫ਼ਤਰ ਦੇ ਘਿਰਾਓ ਦਾ ਐਲਾਨ

ਐਸ ਏ ਐਸ ਨਗਰ, 1 ਦਸੰਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਕੁੰਭੜਾ ਅਤੇ ਬਾਜ਼ੀਗਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਅਲੀਪੁਰ ਦੀ ਅਗਵਾਈ ਵਿੱਚ ਵੱਖ ਵੱਖ ਜੱਥੇਬੰਦੀਆਂ ਵਲੋਂ 11 ਦਸੰਬਰ ਨੂੰ ਬੱਸੀ ਪਠਾਣਾਂ ਦੇ ਡੀ ਐਸ ਪੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ।

ਐਸ ਏ ਐਸ ਨਗਰ, 1 ਦਸੰਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਕੁੰਭੜਾ ਅਤੇ ਬਾਜ਼ੀਗਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਅਲੀਪੁਰ ਦੀ ਅਗਵਾਈ ਵਿੱਚ ਵੱਖ ਵੱਖ ਜੱਥੇਬੰਦੀਆਂ ਵਲੋਂ 11 ਦਸੰਬਰ ਨੂੰ ਬੱਸੀ ਪਠਾਣਾਂ ਦੇ ਡੀ ਐਸ ਪੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਉਪਰੋਕਤ ਆਗੂਆਂ ਦੇ ਨਾਲ ਗੁਰਦੀਪ ਸਿੰਘ ਕਾਲੀ ਪਾਇਲ, ਰਣਜੀਤ ਸਿੰਘ ਖੰਨਾ, ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲੀਸ, ਧਰਮ ਸਿੰਘ ਕਲੌੜ ਤੇ ਹੋਰਨਾਂ ਨੇ ਕਿਹਾ ਕਿ ਪਿਛਲੇ ਦਿਨੀਂ ਬੱਸੀ ਪਠਾਣਾਂ ਦੇ ਸਿਟੀ ਥਾਣਾ ਦੇ ਮੁਲਾਜ਼ਮਾਂ ਵੱਲੋਂ ਦੋ ਭਰਾਵਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕਰਕੇ ਉਨ੍ਹਾਂ ਨੂੰ ਛੱਡਣ ਲਈ 5 ਹਜ਼ਾਰ ਰਿਸ਼ਵਤ ਲਈ ਸੀ ਜਿਸਦੀ ਸ਼ਿਕਾਇਤ ਐਸ ਪੀ ਫ਼ਤਹਿਗੜ੍ਹ ਸਾਹਿਬ ਨੂੰ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਡੀ ਐਸ ਪੀ ਮੋਹਿਤ ਸਿੰਗਲਾ ਦੀ ਡਿਊਟੀ ਲਗਾਈ ਗਈ ਸੀ। ਉਹਨਾਂ ਦੱਸਿਆ ਕਿ ਇਸ ਸੰਬੰਧੀ ਪੀੜਿਤ ਨੌਜਵਾਨਾਂ ਦੀ ਮਾਤਾ ਸਵਰਨਜੀਤ ਕੌਰ ਵੱਲੋਂ ਬੀਤੀ 16 ਨਵੰਬਰ ਨੂੰ ਆਪਣੇ ਬਿਆਨ ਦਰਜ ਕਰਵਾਏ ਗਏ ਸੀ ਪਰ 15 ਦਿਨ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਆਗੂਆਂ ਨੇ ਦੱਸਿਆ ਕਿ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਅੱਜ ਡੀ ਐਸ ਪੀ ਬੱਸੀ ਪਠਾਣਾਂ ਨਾਲ ਮਿਲ ਕੇ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਦੋਸ਼ੀ ਮੁਲਾਜ਼ਮਾਂ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਲਗਾ ਕੇ ਪਰਚਾ ਦਰਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਇਸ ਸੰਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ 11 ਦਸੰਬਰ ਨੂੰ ਡੀ ਐਸ ਪੀ ਬੱਸੀ ਪਠਾਣਾਂ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਸ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੱਸੀ ਪਠਾਣਾਂ ਪੁਲੀਸ ਦੀਆਂ ਹੋਰ ਵੀ ਕਈ ਸ਼ਿਕਾਇਤਾਂ ਹਨ ਅਤੇ ਇਸ ਇਲਾਕੇ ਦੇ ਹੋਰ ਵੀ ਬਹੁਤ ਪੀੜਤ ਪਰਿਵਾਰ ਹਨ ਜੋ ਬੱਸੀ ਪਠਾਣਾਂ ਪੁਲੀਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਹਨ ਅਤੇ ਉਹਨਾਂ ਸਾਰੇ ਪਰਿਵਾਰਾਂ ਨੂੰ ਨਾਲ ਲੈਕੇ ਡੀ ਐਸ ਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਮੁਲਾਜ਼ਮਾਂ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਲਗਾ ਕੇ ਪਰਚਾ ਦਰਜ਼ ਕੀਤਾ ਜਾਵੇ। ਇਸ ਮੌਕੇ ਬਾਜ਼ੀਗਰ ਸੰਘਰਸ਼ ਕਮੇਟੀ ਪੰਜਾਬ ਦੇ ਮੀਤ ਪ੍ਰਧਾਨ ਕੇਹਰ ਸਿੰਘ ਬਡਰੁੱਖਾਂ, ਜਸਵਿੰਦਰ ਸਿੰਘ ਮਲੋਟ ਮੈਂਬਰ ਕੌਰ ਕਮੇਟੀ, ਗੁਰਦੀਪ ਸਿੰਘ ਪਾਇਲ ਅੰਬੇਡਕਰ ਲੋਕ ਜਗਾਓ ਮੰਚ ਪੰਜਾਬ, ਧਰਮ ਸਿੰਘ ਕਲੌੜ, ਰਾਜਵੰਤ ਸਿੰਘ, ਸਿਕੰਦਰ ਪਾਲ, ਲਖਵੀਰ ਸਿੰਘ ਖਰੜ, ਬਲਜੀਤ ਸਿੰਘ, ਓਮ ਪ੍ਰਕਾਸ਼ ਮੱਕੜਿਆ, ਗੀਤਾ ਰਾਣੀ ਵੀ ਹਾਜਿਰ ਸਨ।

ਇਸ ਸੰਬੰਧੀ ਸੰਪਰਕ ਕਰਨ ਤੇ ਬੱਸੀ ਪਠਾਣਾ ਦੇ ਡੀ ਐਸ ਪੀ ਸ੍ਰੀ ਮੋਹਿਤ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੰਥੇਬੰਦੀਆਂ ਦੇ ਆਗੂਆਂ ਨੇ ਉਹਲਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਨੇ ਆਗੂਆਂ ਨੂੰ ਦੱਸਿਆ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੀੜਿਤ ਮਹਿਲਾ ਸਵਰਨਜੀਤ ਕੌਰ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਛੇਤੀ ਹੀ ਜਾਂਚ ਦਾ ਕੰਮ ਮੁਕੰਮਲ ਕਰਕੇ ਜਾਂਚ ਰਿਪੋਰਟ ਐਸ ਐਸ ਪੀ ਨੂੰ ਭੇਜ ਦਿੱਤੀ ਜਾਵੇਗੀ।