ਸ਼ਿਵਾਲਿਕ ਸਿਟੀ ਵਿਖੇ ਨਗਰ ਕੀਰਤਨ ਦਾ ਆਯੋਜਨ ਕੀਤਾ

ਖਰੜ, 25 ਨਵੰਬਰ - ਗੁਰਦੁਆਰਾ ਗੁਰਕਿਰਪਾ ਸਾਹਿਬ ਸ਼ਿਵਾਲਿਕ ਸਿਟੀ, ਖਰੜ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਗਵਾਈ। ਨਗਰ ਕੀਰਤਨ ਦੇ ਸੁਆਗਤ ਲਈ ਥਾਂ ਥਾਂ ਤੇ ਲੰਗਰ ਆਦਿ ਦਾ ਆਯੋਜਨ ਕੀਤਾ ਗਿਆ ਸੀ।

ਨਗਰ ਕੀਰਤਨ ਗੁਰਦੁਆਰਾ ਗੁਰਕਿਰਪਾ ਸਾਹਿਬ ਤੋਂ ਸ਼ੁਰੂ ਹੋ ਕੇ ਪਹਿਲਾਂ ਪਾਮ ਸਿਟੀ ਵਿੱਚੋਂ ਹੋ ਕੇ ਗੇਟ ਨੰ. 9 ਸ਼ਿਵਾਲਿਕ ਸਿਟੀ ਤੋਂ ਹੁੰਦਾ ਹੋਇਆ ਜੋਸ਼ਨ ਹਾਈਟਸ, ਸ਼ਿਵਾਲਿਕ ਹੋਮਸ, ਮੋਨਾ ਸਿਟੀ, ਮਿੱਤਲ ਪੈਰਾਡਾਈਸ ਅਤੇ ਫਿਰ ਗੇਟ ਨੰ. 6 ਤੋਂ ਬਾਹਰ ਨਿਕਲ ਕੇ ਸਵਰਾਜ ਇਨਕਲੇਵ, ਸ਼ਾਪਿੰਗ ਪਲਾਜ਼ਾ ਸ਼ਿਵਾਲਿਕ ਸਿਟੀ, ਸ਼ਿਵਾਲਿਕ ਇਨਕਲੇਵ, ਸਕਾਈਲਾਰਕ ਤੋਂ ਹੋ ਕੇ ਸ਼ਿਵਾਲਿਕ ਸਿਟੀ ਦੇ ਮੇਨ ਗੇਟ ਨੰ. 1, ਮੇਨ ਮਾਰਕਿਟ ਸ਼ਿਵਾਲਿਕ ਸਿਟੀ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।