
ਪੰਜਾਬ ਗੌਰਮਿੰਟ ਜੁਆਇੰਟ ਫਰੰਟ ਦੀ ਮੀਟਿੰਗ ਹੋਈ
ਲੁਧਿਆਣਾ, 24 ਨਵੰਬਰ - ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਮੀਟਿੰਗ ਪੈਨਸ਼ਨਰਜ ਭਵਨ, ਲੁਧਿਆਣਾ ਵਿਖੇ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਕਨਵੀਨਰ ਡਾ: ਐਨ ਕੇ ਕਲਸੀ ਨੇ ਦੱਸਿਆ ਕਿ ਸੰਸਥਾ ਦੇ ਕੋਆਰਡੀਨੇਟਰ ਦਾ ਅਹੁਦਾ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਣ
ਲੁਧਿਆਣਾ, 24 ਨਵੰਬਰ - ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਮੀਟਿੰਗ ਪੈਨਸ਼ਨਰਜ ਭਵਨ, ਲੁਧਿਆਣਾ ਵਿਖੇ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਕਨਵੀਨਰ ਡਾ: ਐਨ ਕੇ ਕਲਸੀ ਨੇ ਦੱਸਿਆ ਕਿ ਸੰਸਥਾ ਦੇ ਕੋਆਰਡੀਨੇਟਰ ਦਾ ਅਹੁਦਾ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਣ ਕਰਕੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਪੰਜਾਬ ਦੇ ਪੈਨਸ਼ਨਰਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਆਰਡੀਨੇਟਰ ਦਾ ਅਹੁਦਾ ਖਤਮ ਕਰਕੇ ਫਰੰਟ ਦੀ ਵਾਗਡੋਰ ਸਮੂਹ ਕਨਵੀਨਰਾਂ ਨੂੰ ਸੌਂਪ ਦਿੱਤੀ।
ਉਹਨਾਂ ਦੱਸਿਆ ਕਿ ਇਸਦੇ ਨਾਲ ਹੀ 8 ਅਗਸਤ 2023 ਦੇ ਰੌਲੇ-ਰੱਪੇ ਵਿੱਚ ਕੀਤੇ ਜੁਬਾਨੀ ਫੈਸਲਿਆਂ ਨੂੰ ਰੱਦ ਕਰਦਿਆਂ ਫਰੰਟ ਵਿੱਚ ਕਿਸੇ ਸਕੱਤਰ ਜਾਂ ਵਿੱਤ ਸਕੱਤਰ ਦੇ ਅਹੁਦਿਆਂ ਦੀ ਨਿਯੁਕਤੀ ਨੂੰ ਵੀ ਖਾਰਜ ਕਰ ਦਿੱਤਾ ਗਿਆ।
ਉਹਨਾਂ ਦੱੋਿਸਆ ਕਿ ਮੀਟਿੰਗ ਵਿੱਚ ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਫੈਸਲੇ ਅਨੁਸਾਰ ਜਿਲ੍ਹਾ ਕਮੇਟੀਆਂ ਦਾ ਗਠਨ ਕਰਕੇ ਜਨਵਰੀ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਪੂਰੇ ਦਿਨ ਦੇ ਧਰਨੇ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਹੱਠੀ ਰਵਈਏ ਅਤੇ ਲਾਰਾ ਲੱਪਾ ਲਾਊ ਨੀਤੀ ਖਿਲਾਫ਼ ਫਰਵਰੀ ਵਿੱਚ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਮੁਲਾਜਮਾਂ ਪੈਨਸ਼ਨਰਾਂ ਨੂੰ ਉਹਨਾਂ ਦਾ ਬਣਦਾ ਮਹਿੰਗਾਈ ਭੱਤਾ ਕੇਂਦਰ ਦੀ ਤਰਜ ਤੇ 34 ਫੀਸਦੀ ਤੋਂ ਵਧਾ ਕੇ 46 ਫੀਸਦੀ ਕੀਤਾ ਜਾਵੇ, ਪੁਰਾਣੀ ਪੈਨਸ਼ਨ 1972 ਦੀ ਤਰਜ ਤੇ ਬਹਾਲ ਕੀਤੀ ਜਾਵੇ। ਛੇਵੇਂ ਪੇਅ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਪੈਨਸ਼ਨਰਾਂ ਤੇ 2. 59 ਦਾ ਗੁਣਾਕ, ਨੋਸ਼ਨਲ ਆਧਾਰ ਤੇ ਪੈਨਸ਼ਨ ਸੋਧ ਵਿਧੀ ਲਾਗੂ ਕੀਤੀ ਜਾਵੇ, ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਣਦਾ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ ਅਤੇ ਮਹਿੰਗਾਈ ਭੱਤੇ ਦਾ ਜੁਲਾਈ 2023 ਤੱਕ ਬਣਦਾ 210 ਮਹੀਨੇ ਦਾ ਬਕਾਇਆ ਵੀ ਜਾਰੀ ਕੀਤਾ ਜਾਵੇ।
ਮੀਟਿੰਗ ਵਿੱਚ ਡਾ: ਐਨ ਕੇ ਕਲਸੀ ਤੋਂ ਇਲਾਵਾ ਭਜਨ ਸਿੰਘ ਗਿੱਲ ਪੈਨਸ਼ਨਰਜ਼ ਐਸੋਸੀਏਸ਼ਨ , ਮੇਜਰ ਸਿੰਘ ਪੰਜਾਬ ਪੁਲੀਸ ਵੈਲਫੇਅਰ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਪੀ.ਆਈ ਸੀ ਦੇ ਨੁਮਾਇੰਦੇ ਸ਼ੁਸੀਲ ਕੁਮਾਰ ਬਤੌਰ ਕਨਵੀਨਰ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਸੁਰਿੰਦਰ ਰਾਮ ਕੁੱਸਾ ਨੇ ਚਲਾਈ। ਕਨਵੀਨਰਾਂ ਤੋਂ ਇਲਾਵਾ ਬੀ. ਐਸ. ਸੈਣੀ , ਕੁਲਵਰਨ ਸਿੰਘ, ਸਰਬਜੀਤ ਦਾਉਧਰ, ਮੇਜਰ ਸਿੰਘ, ਦਰਸ਼ਨ ਸਿੰਘ ਉਟਾਲ, ਜਗਦੀਸ਼ ਸ਼ਰਮਾ, ਬਖਸ਼ੀਸ਼ ਸਿੰਘ, ਰਾਮ ਸਿੰਘ ਕਾਲੜਾ, ਨਿਰਮਲ ਸਿੰਘ ਲਲਤੋਂ’ ਮਨੋਹਰ ਲਾਲ, ਸ਼ੁਸੀਲ ਕੁਮਾਰ, ਕੁਲਵੰਤ ਸਿੰਘ, ਜਰਨੈਲ ਸਿੰਘ ਸਿੱਧੂ ਨੇ ਆਪਣੇ ਵਿਚਾਰ ਪਰਗਟ ਕੀਤੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਿੱਕਰ ਸਿੰਘ ਮਾਡੀਕੇ, ਰਾਜਿੰਦਰ ਸਿੰਘ ਲਲਤੋਂ, ਪਵਿੱਤਰ ਸਿੰਘ, ਜੁਗਿੰਦਰ ਰਾਏ, ਭਗਵਾਨ ਸਿੰਘ, ਕਰਮਜੀਤ ਸਿੰਘ ਆਦਿ ਆਗੂ ਵੀ ਸ਼ਾਮਲ ਹੋਏ।
