ਜਲੰਧਰ ‘ਚ ਦਿ ਗ੍ਰੇਟ ਖਲੀ ਤੇ ਗਲੋਬਲ ਰੈਸਲਿੰਗ ਲੀਗ ਦਾ ਵੱਡਾ ਐਲਾਨ

ਜਲੰਧਰ- ਭਾਰਤ ਦੇ ਮਸ਼ਹੂਰ ਪਹਿਲਵਾਨ ਅਤੇ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਦਲੀਪ ਸਿੰਘ ਰਾਣਾ, ਜਿਨ੍ਹਾਂ ਨੂੰ “ਦਿ ਗ੍ਰੇਟ ਖਲੀ” ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਅੱਜ ਜਾਲੰਧਰ ‘ਚ ਗਲੋਬਲ ਲੀਗ ਰੈਸਲਿੰਗ (GLW) ਨਾਲ ਵੱਡੀ ਸਾਂਝ ਦਾ ਐਲਾਨ ਕੀਤਾ। ਇਹ ਪਹਿਲ ਭਾਰਤ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਰੈਸਲਿੰਗ ਨੂੰ ਨਵੀਂ ਪਹਿਚਾਣ ਦੇਣ ਲਈ ਕੀਤੀ ਗਈ ਹੈ।

ਆਦੀ ਗਰੁੱਪ ਆਸਟ੍ਰੇਲੀਆ ਦੇ ਚੇਅਰਮੈਨ ਸੰਜੇ ਵਿਸ਼ਵਨਾਥਨ ਤੇ  ਕੈਮਰੋਨ ਵਲੇ ਸੀ ਈ ਓ GLW ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ “ਭਾਰਤ ਦੀ 150 ਕਰੋੜ ਦੀ ਆਬਾਦੀ ਵਿੱਚ ਰੈਸਲਿੰਗ ਲਈ ਬੇਮਿਸਾਲ ਜਜ਼ਬਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਖੇਡ ਨੂੰ ਪਿੰਡ-ਪਿੰਡ ਤੱਕ ਪਹੁੰਚਾਇਆ ਜਾਵੇ। ਖਲੀ ਜੀ ਨਾਲ ਸਾਂਝ ਪਾ ਕੇ ਅਸੀਂ ਇਸ ਖੇਡ ਨੂੰ ਹਰ ਪੱਧਰ ‘ਤੇ ਲੈ ਜਾਵਾਂਗੇ ਤੇ ਨਵੀਂ ਪ੍ਰਤਿਭਾ ਨੂੰ ਮੌਕਾ ਦੇਵਾਂਗੇ।”
ਉਨ੍ਹਾਂ ਕਿਹਾ ਕਿ ਜਿਵੇਂ ਫੁੱਟਬਾਲ ਵਿਚ ਜ਼ਮੀਨੀ ਪੱਧਰ ਤੋਂ ਖਿਡਾਰੀ ਤਿਆਰ ਕੀਤੇ ਜਾਂਦੇ ਹਨ, ਓਹੀ ਤਰ੍ਹਾਂ ਹੁਣ ਰੈਸਲਿੰਗ ਵੀ ਦੇਸ਼ ਭਰ ਵਿਚ ਫੈਲੇਗੀ। ਇਸ ਸਾਂਝ ਨਾਲ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਖਿਡਾਰੀਆਂ ਲਈ ਨਵੇਂ ਮੌਕੇ ਬਣਨਗੇ।
ਆਯੋਜਕਾਂ ਨੇ ਦੱਸਿਆ ਕਿ ਦੂਰਦਰਸ਼ਨ ਇਸ ਰੈਸਲਿੰਗ ਲੀਗ ਦਾ ਪ੍ਰਸਾਰਣ ਪੂਰੇ ਭਾਰਤ ਵਿੱਚ ਕਰੇਗਾ। 17 ਸਤੰਬਰ ਤੋਂ ਸ਼ੁਰੂ ਹੋ ਕੇ 40 ਹਫ਼ਤਿਆਂ ਤੱਕ ਹਰ ਰੋਜ਼ ਇਹ 100 ਕਰੋੜ ਤੋਂ ਵੱਧ ਦਰਸ਼ਕਾਂ ਤੱਕ ਪਹੁੰਚੇਗਾ। ਖਲੀ ਜੀ ਦੇ ਸਿੱਖਿਆਰਥੀ ਅਤੇ ਨਵੇਂ   ਪਹਿਲਵਾਨ ਵੀ ਇਸ ਵਿੱਚ ਹਿੱਸਾ ਲੈਣਗੇ, ਜਿਸ ਨਾਲ ਭਾਰਤੀ ਦਰਸ਼ਕਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਦ੍ਰਿਸ਼ ਪ੍ਰਾਪਤ ਹੋਵੇਗਾ।
ਇਹ ਆਯੋਜਨ ਭਾਰਤੀ ਖੇਡ ਮਨੋਰੰਜਨ ਉਦਯੋਗ ਵਿੱਚ ਇੱਕ ਨਵਾਂ ਅਧਿਆਇ ਸਾਬਤ ਹੋਵੇਗਾ, ਜਿਸ ਵਿੱਚ ਦਿ ਗ੍ਰੇਟ ਖਲੀ ਦੀ ਲੋਕਪ੍ਰਿਯਤਾ ਤੇ GLW ਦਾ ਵਿਸ਼ਵ ਪੱਧਰੀ ਤਜਰਬਾ ਮਿਲ ਕੇ ਭਾਰਤੀ ਰੈਸਲਿੰਗ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇ