
ਰਿਟਾਇਰਡ ਬੈਂਕ ਅਫ਼ਸਰਾਂ ਦੀ ਕਾਨਫਰੰਸ ਭਲਕੇ
ਪਟਿਆਲਾ, 15 ਨਵੰਬਰ - ਸਟੇਟ ਬੈਂਕ ਆਫ਼ ਪਟਿਆਲਾ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਦੀ ਮਿਡ-ਟਰਮ ਕਾਨਫਰੰਸ ਦਾ ਆਯੋਜਨ ਤੇ ਬੈਂਕ ਦਾ 106ਵਾਂ ਸਥਾਪਨਾ ਦਿਵਸ 17 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇੱਕ ਵਿਸ਼ੇਸ਼ ਸਮਾਗਮ ਐਸ ਡੀ ਐਸ ਕੇ ਭਵਨ, ਰਾਜਪੁਰਾ ਰੋਡ ਵਿਖੇ ਕੀਤਾ ਜਾ ਰਿਹਾ ਹੈ।
ਪਟਿਆਲਾ, 15 ਨਵੰਬਰ - ਸਟੇਟ ਬੈਂਕ ਆਫ਼ ਪਟਿਆਲਾ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਦੀ ਮਿਡ-ਟਰਮ ਕਾਨਫਰੰਸ ਦਾ ਆਯੋਜਨ ਤੇ ਬੈਂਕ ਦਾ 106ਵਾਂ ਸਥਾਪਨਾ ਦਿਵਸ 17 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇੱਕ ਵਿਸ਼ੇਸ਼ ਸਮਾਗਮ ਐਸ ਡੀ ਐਸ ਕੇ ਭਵਨ, ਰਾਜਪੁਰਾ ਰੋਡ ਵਿਖੇ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇ ਐਸ ਸੰਧੂ ਨੇ ਦੱਸਿਆ ਹੈ ਕਿ ਐਸੋਸੀਏਸ਼ਨ ਦੇ ਪ੍ਰਧਾਨ ਅਨੰਥਾ ਕ੍ਰਿਸ਼ਨਾ ਰਾਓ ਮੁੱਖ ਮਹਿਮਾਨ ਹੋਣਗੇ। ਕਾਨਫਰੰਸ ਦੌਰਾਨ ਬੈਂਕ ਦੇ ਰਿਟਾਇਰਡ ਅਫ਼ਸਰਾਂ ਦੀ ਪੈਨਸ਼ਨ ਵਿੱਚ ਵਾਧੇ ਅਤੇ ਮੈਡੀਕਲ ਇੰਸ਼ੋਰੈਂਸ ਤੋਂ ਹੋਰ ਵੀ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਬੈਂਕ ਦੇ ਉਨ੍ਹਾਂ ਬਜ਼ੁਰਗ ਰਿਟਾਇਰਡ ਅਫ਼ਸਰਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ ਜੋ ਆਪਣੇ ਜੀਵਨ ਦੇ 70 ਅਤੇ 80 ਸਾਲ ਪਾਰ ਕਰ ਚੁੱਕੇ ਹਨ।
