श्री नरेन्द्र मोदी एवं भाजपा की जन हितैषी नीतियों को घर-घर पहुंचाया जा रहा है----तिलक राज खानी

ਮਾਹਿਲਪੁਰ, (9 ਨਵੰਬਰ) ਸ਼੍ਰੀ ਤਿਲਕ ਰਾਜ ਖੰਨੀ ਜ਼ਿਲ੍ਹਾ ਪ੍ਰਧਾਨ ਭਾਜਪਾ ਓ.ਬੀ.ਸੀ. ਮੋਰਚਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦੇ ਮੋਰਚੇ ਵਿੱਚ ਕੰਮ ਕਰਦੇ ਭਾਜਪਾ ਵਰਕਰ ਘਰ ਘਰ ਜਾ ਕੇ ਪ੍ਰਧਾਨ ਮੰਤਰੀ ਸ੍ਰੀਮਤੀ ਨਰਿੰਦਰ ਮੋਦੀ ਅਤੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਦੱਸ ਰਹੇ ਹਨl

ਮਾਹਿਲਪੁਰ, (9 ਨਵੰਬਰ) ਸ਼੍ਰੀ ਤਿਲਕ ਰਾਜ ਖੰਨੀ ਜ਼ਿਲ੍ਹਾ ਪ੍ਰਧਾਨ ਭਾਜਪਾ ਓ.ਬੀ.ਸੀ. ਮੋਰਚਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦੇ ਮੋਰਚੇ ਵਿੱਚ ਕੰਮ ਕਰਦੇ ਭਾਜਪਾ ਵਰਕਰ ਘਰ ਘਰ ਜਾ ਕੇ ਪ੍ਰਧਾਨ ਮੰਤਰੀ ਸ੍ਰੀਮਤੀ ਨਰਿੰਦਰ ਮੋਦੀ ਅਤੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਦੱਸ ਰਹੇ ਹਨl ਉਹਨਾਂ ਕਿਹਾ ਕਿ ਸਮਾਜ ਦਾ ਹਰ ਵਰਗ ਭਾਜਪਾ ਦੇ ਦੇਸ਼ ਪ੍ਰਤੀ ਪਿਆਰ ਤੋਂ ਕਾਇਲ ਹੈl ਭਾਜਪਾ ਹਮੇਸ਼ਾ ਹੀ ਸਮੁੱਚੇ ਦੇਸ਼ ਵਾਸੀਆਂ ਦੀ ਭਲਾਈ ਲਈ ਨੀਤੀਆਂ ਬਣਾ ਰਹੀ ਹੈl ਇਸ ਕਰਕੇ ਪਾਰਟੀ ਨੂੰ ਸਮਾਜ ਦੇ ਹਰ ਵਰਗ ਵੱਲੋਂ ਸਮਰਥਨ ਮਿਲ ਰਿਹਾ ਹੈ। ਤਿਲਕ ਰਾਜ ਖੰਨੀ ਨੇ ਕਿਹਾ ਕਿ ਦੇਸ਼ ਵਿੱਚ ਪਾਰਟੀ ਦਿਨੋ ਦਿਨ ਮਜਬੂਤ ਹੋ ਰਹੀ ਹੈ, ਕਿਉਂਕਿ ਪਾਰਟੀ ਦੀਆਂ ਨੀਤੀਆਂ ਸਮੁੱਚੇ ਦੇਸ਼ ਵਾਸੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਹਨl ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ  ਓ.ਬੀ.ਸੀ. ਵਰਗ ਨੂੰ ਉੱਚਾ ਕਰ ਰਹੇ ਹਨ ਉਸ ਨਾਲ ਜਿੱਥੇ ਸਮੁੱਚੇ ਓ.ਬੀ.ਸੀ. ਵਰਗ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਦੇ ਨਾਲ ਹੀ ਉਥੇ ਉਹ ਹੋਰ ਖੇਤਰਾਂ ਵਿੱਚ ਵੀ ਅੱਗੇ ਵਧ ਸਕਣਗੇl ਇਸ ਮੌਕੇ ਉਹਨਾਂ ਸਮੁੱਚੇ ਜਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਨl ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਆਪਣਾ  ਬਣਦਾ ਫਰਜ਼ ਨਿਭਾਉਣl