ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵਚਨਬੱਧ : ਕੁਲਵੰਤ ਸਿੰਘ

ਐਸ ਏ ਐਸ ਨਗਰ, 7 ਨਵੰਬਰ - ਹਲਕਾ ਮੁਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੂਰ ਰੱਖਣ ਲਈ ਸਰਕਾਰ ਵਚਨਬੱਧ ਹੈ ਅਤੇ ਇਸ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਐਸ ਏ ਐਸ ਨਗਰ, 7 ਨਵੰਬਰ - ਹਲਕਾ ਮੁਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੂਰ ਰੱਖਣ ਲਈ ਸਰਕਾਰ ਵਚਨਬੱਧ ਹੈ ਅਤੇ ਇਸ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪਿੰਡ ਜੁਝਾਰ ਨਗਰ ਵਿੱਚ ਖੋਲ੍ਹੇ ਗਏ ਸਿਲਾਈ ਕਢਾਈ ਸਿਖਲਾਈ ਕੇਂਦਰ ਵਿੱਚ 6 ਮਹੀਨੇ ਦਾ ਸਿਲਾਈ ਕਢਾਈ ਦਾ ਕੋਰਸ ਪੂਰਾ ਹੋਣ ਉਪਰੰਤ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਤਕਸੀਮ ਕਰਨ ਲਈ ਆਯੋਜਿਤ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਔਰਤਾਂ ਨੂੰ ਆਤਮ- ਨਿਰਭਰ ਬਣਾਉਣ ਲਈ ਸਿਲਾਈ- ਕਢਾਈ ਸੈਂਟਰ ਖੋਲੇ ਗਏ ਸਨ, ਜਿਨਾਂ ਵਿੱਚੋਂ ਪਿੰਡ ਨਡਿਆਲੀ, ਬੜਮਾਜਰਾ, ਜੁਝਾਰ ਨਗਰ ਅਤੇ ਬਲੌਂਗੀ ਵਿਖੇ ਸਫਲਤਾ ਪੂਰਵਕ ਸਿਖਲਾਈ ਕੇਂਦਰ ਚੱਲ ਰਹੇ ਹਨ।

ਉਹਨਾਂ ਕਿਹਾ ਕਿ ਇਹਨਾਂ ਕੇਂਦਰਾਂ ਵਿੱਚ ਸਿਖਲਾਈ ਹਾਸਿਲ ਕਰਨ ਵਾਲੀਆਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਪਿੰਡ ਜੂਝਾਰ ਨਗਰ ਵਿਖੇ 46 ਅਤੇ ਪਿੰਡ ਬੜਮਾਜਰਾ ਵਿਖੇ 21 ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ 6 ਮਹੀਨੇ ਦਾ ਕੋਰਸ ਪੂਰਾ ਕਰ ਚੁੱਕੀਆਂ ਇਹਨਾਂ ਬੱਚੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਪੋਸ਼ਾਕਾਂ ਨੂੰ ਪਰਿਵਾਰ ਤੱਕ ਸੀਮਤ ਨਾ ਰੱਖ ਕੇ ਉਹਨਾਂ ਦੀ ਚੰਗੀ ਤਰ੍ਹਾਂ ਮਾਰਕੀਟਿੰਗ ਕੀਤੀ ਜਾਵੇਗੀ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਇਹਨਾਂ ਮਹਿਲਾਵਾਂ ਨੂੰ ਉਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਪੋਸ਼ਾਕਾਂ ਦਾ ਉਚਿਤ ਮੁੱਲ ਮਿਲ ਸਕੇ।

ਉਹਨਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਸਿਲਾਈ ਕਢਾਈ ਕੋਰਸਾਂ ਤੋਂ ਇਲਾਵਾ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਬਿਊਟੀਸ਼ਨ ਅਤੇ ਹੋਰ ਕੰਮ ਸ਼ੁਰੂ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਇਸ ਲਈ ਪੂਰੀ ਸੰਜੀਦਗੀ ਦੇ ਨਾਲ ਪਿੰਡਾਂ ਵਿੱਚ ਵਿਸਥਾਰਤ ਰਿਪੋਰਟ ਤਿਆਰ ਕਰਕੇ ਸੌਂਪ ਰਿਹਾ ਹੈ।

ਇਸ ਮੌਕੇ ਇਹਨਾਂ ਸੈਂਟਰਾਂ ਦੀ ਦੇਖਰੇਖ ਕਰ ਰਹੇ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ, ਕੌਂਸਲਰ ਗੁਰਮੀਤ ਕੌਰ, ਹਰਮੇਸ਼ ਸਿੰਘ ਕੁੰਭੜਾ, ਆਰ.ਪੀ ਸ਼ਰਮਾ, ਹਰਵਿੰਦਰ ਸਿੰਘ ਸੈਣੀ, ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਜਸਪਾਲ ਸਿੰਘ ਮਟੌਰ, ਅਵਤਾਰ ਸਿੰਘ ਮੌਲੀ, ਜ਼ਿਲ੍ਹਾ ਭਲਾਈ ਅਫਸਰ ਕਥੂਰੀਆ, ਸਾਧੂ ਸਿੰਘ, ਸੁਰਮੁਖ ਸਿੰਘ ਸਰਪੰਚ, ਮਲਕੀਤ ਸਿੰਘ, ਰਾਜੇਸ਼ ਰਾਣਾ, ਗੁਰਦੀਪ ਸਿੰਘ, ਗੋਗਾ ਦੇਵੀ, ਮਨਪ੍ਰੀਤ ਰਾਏਪੁਰ, ਰਾਜੂ ਟਰੱਕ ਯੂਨੀਅਨ, ਰਮਨ, ਸਨੀ, ਪਿੰਕੀ, ਰਿੰਕੂ, ਜਰਨੈਲ ਸਿੰਘ, ਗੁਰਨਾਮ ਸਿੰਘ ਵੀ ਹਾਜ਼ਰ ਸਨ।