
ਸਮੇਂ ਦੀਆਂ ਸਰਕਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਹਮੇਸ਼ਾ ਹੀ ਲਾਵਾਰਿਸ ਸਮਝਿਆ : ਜੱਥੇਦਾਰ ਭਾਈ ਰਣਜੀਤ ਸਿੰਘ
ਐਸ. ਏ. ਐਸ. ਨਗਰ, 6 ਨਵੰਬਰ - ਪੰਥਕ ਅਕਾਲੀ ਲਹਿਰ ਵਲੋਂ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਹਮੇਸ਼ਾ ਹੀ ਲਾਵਾਰਿਸ ਸਮਝਿਆ ਹੈ ਅਤੇ ਸ਼੍ਰੋਮਣੀ ਕਮੇਟੀ ਤੋਂ ਸਿਆਸਤ ਦਾ ਗਲਬਾ ਖਤਮ ਕਰਨ ਦੀ ਲੋੜ ਹੈ।
ਐਸ. ਏ. ਐਸ. ਨਗਰ, 6 ਨਵੰਬਰ - ਪੰਥਕ ਅਕਾਲੀ ਲਹਿਰ ਵਲੋਂ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਹਮੇਸ਼ਾ ਹੀ ਲਾਵਾਰਿਸ ਸਮਝਿਆ ਹੈ ਅਤੇ ਸ਼੍ਰੋਮਣੀ ਕਮੇਟੀ ਤੋਂ ਸਿਆਸਤ ਦਾ ਗਲਬਾ ਖਤਮ ਕਰਨ ਦੀ ਲੋੜ ਹੈ। ਮੁਹਾਲੀ ਵਿੱਚ ਹਰਮਿੰਦਰ ਸਿੰਘ ਪੱਤੋਂ ਵਲੋਂ ਫੇਜ਼ 8 ਵਿਚਲੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿਖੇ ਕਰਵਾਏ ਗਏ ਵਿਸ਼ਾਲ ਪੰਥਕ ਇਕੱਠ ਮੌਕੇੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਹੁਣ ਲੰਮੇ ਅਰਸੇ ਤੋਂ ਬਾਅਦ ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਗੁਰੂ ਘਰ ਦਾ ਪ੍ਰਬੰਧ ਯੋਗ ਹੱਥਾਂ ਵਿੱਚ ਦੇਈਏ ਅਤੇ ਪੰਥਕ ਲਹਿਰ ਵਲੋਂ ਯੋਗ ਅਤੇ ਗੁਰੂ ਘਰ ਨੂੰ ਸਮਰਪਿਤ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਚੜ ਕੇ ਆਪਣੀਆਂ ਵੋਟਾਂ ਬਣਾਉਣ ਅਤੇ ਯੋਗ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਅੱਗੇ ਲੈ ਕੇ ਆਉਣ।
ਇਸ ਮੌਕੇ ਉਨ੍ਹਾਂ ਮੌਜੂਦਾ ਸ਼੍ਰੋਮਣੀ ਕਮੇਟੀ ਤੇ ਕਿੰਤੂ ਕਰਦਿਆਂ ਉਹਨਾਂ ਕਿਹਾ ਕਿ ਇੰਨਾ ਵੱਡਾ ਬਜਟ ਹੋਣ ਦੇ ਬਾਵਜੂਦ ਕਮੇਟੀ ਵਲੋਂ ਸਾਡੇ ਕਿਸੇ ਗਰੀਬ ਬੱਚਿਆਂ ਨੂੰ ਨਾ ਤਾਂ ਲੋੜੀਂਦਾ ਇਲਾਜ ਮੁਹਈਆ ਕਰਵਾਇਆ ਜਾਂਦਾ ਹੈ ਅਤੇ ਨਾ ਹੀ ਮੁਫ਼ਤ ਸਿਖਿਆ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਸਾਡੀ ਲੀਡਰਸ਼ਿਪ ਦੀ ਰੂਹ ਸੱਜਣ ਠੱਗਾਂ ਵਾਲੀ ਬਣ ਚੁੱਕੀ ਹੈ ਅਤੇ ਸਾਡੀ ਪ੍ਰਬੰਧਕ ਕਮੇਟੀ ਨੂੰ ਅਜੇ ਸਮਝ ਨਹੀਂ ਆ ਰਹੀ ਕਿ ਅਸੀਂ ਕਰ ਕੀ ਰਹੇ ਹਾਂ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ, ਕਿਉਂਕਿ ਗਰੀਬ ਬੱਚੇ ਹਾਲੇ ਵੀ ਪੜਾਈ ਤੋਂ ਵਾਂਝੇ ਰਹਿਣ ਕਾਰਨ ਅੱਗੇ ਨਹੀਂ ਜਾ ਪਾ ਰਹੇ। ਉਨ੍ਹਾਂ ਕਿਹਾ ਕਿ ਅਕਾਲੀ ਪੰਥਕ ਲਹਿਰ ਵਲੋਂ ਨਵੇਂ ਅਤੇ ਧਾਰਮਿਕ ਲਹਿਰ ਵਾਲੇ ਚਿਹਰੇ ਮੈਦਾਨ ਵਿੱਚ ਉਤਾਰੇ ਜਾਣਗੇ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਮਹੀਨੇ ਆ ਰਹੇ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਵੋਟਾਂ ਬਣਾਉਣ ਦੇ ਸਮੇਂ ਵਿੱਚ ਵਾਧਾ ਕੀਤਾ ਜਾਵੇ। ਅਖੀਰ ਵਿਚ ਭਾਈ ਰਣਜੀਤ ਸਿੰਘ ਨੇ ਹਰਮਿੰਦਰ ਸਿੰਘ ਪੱਤੋਂ ਦਾ ਅੱਜ ਦੇ ਇਸ ਕੀਤੇ ਗਏ ਵਿਸ਼ੇਸ਼ ਇਕੱਠ ਕਰਨ ਤੇ ਧਨਵਾਦ ਕੀਤਾ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ, ਅਮ੍ਰਿਤ ਸਿੰਘ ਰਤਨਗੜ੍ਹ, ਗੁਰਮੀਤ ਸਿੰਘ ਘੜੂੰਆ, ਰਵਿੰਦਰ ਸਿੰਘ ਵਜੀਦਪੁਰ, ਨਿਰਮੈਲ ਸਿੰਘ ਜੌਲਾ ਕਲਾਂ ਮੈਂਬਰ ਐਸ.ਜੀ.ਪੀ.ਸੀ ਡੇਰਾਬੱਸੀ, ਕ੍ਰਿਪਾਲ ਸਿੰਘ ਸਿਆਊ, ਰਣਜੀਤ ਸਿੰਘ ਸਾਬਕਾ ਸਰਪੰਚ ਭਾਗੋਮਾਜਰਾ, ਜਥੇਦਾਰ ਬਲਬੀਰ ਸਿੰਘ ਬੈਰੋਂਪੁਰ, ਜਸਵੰਤ ਸਿੰਘ ਮਾਣਕਮਾਜਰਾ, ਪਾਲ ਸਿੰਘ ਲਾਂਡਰਾ, ਗੁਰਜੰਟ ਸਿੰਘ ਭਾਗੋਮਾਜਰਾ, ਬਹਾਦਰ ਸਿੰਘ ਬੜੀ, ਬਲਵਿੰਦਰ ਸਿੰਘ ਕੁੰਭੜਾ, ਹੈਪੀ ਗਿੱਦੜਪੁਰ, ਕਰਮ ਸਿੰਘ ਪੱਤੋਂ, ਬਲਬੀਰ ਸਿੰਘ ਪੱਤੋਂ, ਕਮਲਜੀਤ ਸਿੰਘ ਪੱਤੋਂ, ਮਹਿੰਦਰਪਾਲ ਸਿੰਘ ਬਾਕਰਪੁਰ, ਨਿਰਮਲ ਸਿੰਘ ਕੁਰੜੀ, ਅਮਰੀਕ ਸਿੰਘ ਕੁਰੜੀ, ਸ਼ੇਰ ਸਿੰਘ ਦੈੜੀ, ਟਹਿਲ ਸਿੰਘ ਮਾਣਕਪੁਰ ਕੱਲਰ, ਮਨਜੀਤ ਸਿੰਘ ਤੰਗੋਰੀ, ਸਤਨਾਮ ਸਿੰਘ ਜ਼ੀਰਕਪੁਰ, ਜਸਵਿੰਦਰ ਸਿੰਘ ਸਰਪੰਚ ਗਿੱਦੜਪੁਰ, ਕਾਕਾ ਸਿੰਘ ਮੌਜਪੁਰ, ਮੁਖਤਿਆਰ ਸਿੰਘ ਸਰਪੰਚ ਲਖਨੌਰ, ਕੁਲਵਿੰਦਰ ਸਿੰਘ ਸਰਪੰਚ ਪਿੰਡ ਬੜੀ, ਕੁਲਵੰਤ ਸਿੰਘ ਬੜੀ, ਸਤਨਾਮ ਸਿੰਘ ਸੇਖਨ ਮਾਜਰਾ, ਕਮਲ ਸਿੰਘ ਅਲੀਪੁਰ, ਬਲਜੀਤ ਸਿੰਘ ਜਗਤਪੁਰਾ, ਗੁਰੀ ਜਗਤਪੁਰਾ, ਰੁਪਿੰਦਰ ਸਿੰਘ ਝਿਊਰਹੇੜੀ, ਤੋਚੀ ਸਿੰਘ ਕੈਲੋਂਗੁਰਮੀਤ ਸਿੰਘ ਗੀਗੇ ਮਾਜਰਾ, ਗੁਰਮੀਤ ਸਿੰਘ ਸੋਹਾਣਾ, ਰੁਪਿੰਦਰ ਸਿੰਘ ਸਫੀਪੁਰ, ਬਲਵੰਤ ਸਿੰਘ ਕੰਬਾਲਾ, ਗੁਰਮੁੱਖ ਸਿੰਘ ਰਾਏਪੁਰ, ਅਮਰਿੰਦਰ ਸਿੰਘ ਨੰਬਰਦਾਰ ਪਿੰਡ ਰਾਏਪੁਰ, ਮਨਜੀਤ ਸਿੰਘ ਸਰਪੰਚ ਸੈਦਪੁਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
