ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਵਲੋਂ ਫੇਜ਼ ਅੱਠ ਵਿੱਚ ਲੱਗਦੀ ਆਪਣੀ ਮੰਡੀ ਦਾ ਸਰਵੇਖਣ
ਐਸ ਏ ਐਸ ਨਗਰ, 30 ਅਕਤੂਬਰ- ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੇ ਪ੍ਰਧਾਨ ਇੰਜ. ਪੀ ਐਸ ਵਿਰਦੀ ਦੀ ਪ੍ਰਧਾਨਗੀ ਹੇਠ ਸੰਸਥਾ ਦੇ ਆਗੂਆਂ ਕੁਲਦੀਪ ਸਿੰਘ ਭਿੰਡਰ, ਨਿਰੰਜਨ ਸਿੰਘ ਛਾਬੜਾ ਵਲੋਂ ਮੰਡੀ ਬੋਰਡ ਦੇ ਮੌਕੇ ਤੇ ਹਾਜ਼ਰ ਸੁਪਰਵਾਈਜ਼ਰ ਲਖਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਨਾਲ ਫੇਜ਼ ਅੱਠ ਵਿੱਚ ਆਪਣੀ ਮੰਡੀ ਦਾ ਸਰਵੇਖਣ ਕੀਤਾ ਗਿਆ।

ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਦੇਖਿਆ ਗਿਆ ਕਿ ਕੁਝ ਵਿਕਰੇਤਾਵਾਂ ਵੱਲੋਂ ਮੰਡੀ ਬੋਰਡ ਵੱਲੋਂ ਨਿਰਧਾਰਿਤ ਰੇਟਾਂ ਦੀ ਲਿਸਟ ਦੇ ਅਨੁਸਾਰ ਸਬਜ਼ੀਆਂ ਨਾ ਵੇਚ ਕੇ ਮਹਿੰਗੇ ਭਾਅ ਦੇ ਵੇਚ ਕੇ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਸੀ। ਇਸ ਲੁੱਟ ਕਸੁੱਟ ਨੂੰ ਮੌਕੇ ਤੇ ਹੀ ਮੰਡੀ ਦੇ ਸਬੰਧਿਤ ਸੁਪਰਵਾਈਜ਼ਰ ਸਟਾਫ ਵੱਲੋਂ ਰੋਕਣ ਲਈ ਜਰੂਰੀ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਜੁਰਮਾਨਾ ਵੀ ਲਗਾਇਆ ਗਿਆ ਅਤੇ ਵਿਕਰੇਤਾਵਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਅੱਗੇ ਤੋਂ ਅਜਿਹੇ ਵਿਕਰੇਤਾਵਾਂ ਨੂੰ ਮੰਡੀਆਂ ਵਿੱਚ ਬੈਠਣ ਲਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਹਨਾਂ ਦਾ ਸਮਾਨ ਵੀ ਜਬਤ ਕੀਤਾ ਜਾਵੇਗਾ।
ਸੰਸਥਾ ਦੇ ਪ੍ਰਧਾਨ ਸ੍ਰੀ ਪੀ ਐਸ ਵਿਰਦੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਉਹ ਮੰਡੀ ਦੇ ਵਿੱਚ ਜਾਂਦੇ ਹਨ ਤਾਂ ਪਹਿਲਾਂ ਮੰਡੀ ਬੋਰਡ ਵੱਲੋਂ ਲਗਾਏ ਗਏ ਰੇਟਾਂ ਦੇ ਬੈਨਰ ਤੇ ਰੇਟ ਲਿਸਟ ਨੂੰ ਚੈਕ ਕਰ ਲੈਣ ਅਤੇ ਉਸਤੋਂ ਬਾਅਦ ਹੀ ਲੋੜੀਂਦੀਆਂ ਸਬਜੀਆਂ ਅਤੇ ਫਲ ਖਰੀਦਣ ਤਾਂ ਕਿ ਇਹਨਾਂ ਵਿਕਰੇਤਾਵਾਂ ਦੀ ਲੁੱਟ ਖਸੁੱਟ ਤੋਂ ਬਚਿਆ ਜਾ ਸਕੇ।