ਪ੍ਰਦੁਮਣ ਗੌਤਮ ਅਤੇ ਉਨਾਂ ਦੀ ਪਤਨੀ ਸ਼ਬਨਮ ਦੀ ਰਿਟਾਇਰਮੈਂਟ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਮਿਲਨ ਪੈਲਸ ਮਾਹਿਲਪੁਰ ਵਿਖੇ ਵਿਸ਼ੇਸ਼ ਸਮਾਗਮ ਅੱਜ

ਮਾਹਿਲਪੁਰ, (30 ਅਕਤੂਬਰ)-ਬਿਜਲੀ ਵਿਭਾਗ ਪੰਜਾਬ ਵਿੱਚ ਲਗਾਤਾਰ 26 ਸਾਲ ਨੌਕਰੀ ਕਰਕੇ ਆਪਣੀਆਂ ਸੇਵਾਵਾਂ ਦੇਣ ਵਾਲੇ ਪ੍ਰਦੂਮਣ ਗੌਤਮ ਅਤੇ ਸਿੱਖਿਆ ਵਿਭਾਗ ਵਿੱਚ ਲਗਭਗ 26 ਸਾਲ ਆਪਣੀਆਂ ਸੇਵਾਵਾਂ ਦੇਣ ਵਾਲੀ ਉਹਨਾਂ ਦੀ ਪਤਨੀ ਸ਼ਬਨਮ ਦੀ ਰਿਟਾਇਰਮੈਂਟ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਮਿਲਨ ਪੈਲਸ ਮਾਹਿਲਪੁਰ ਵਿਖੇ 31 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 11 ਤੋਂ 3 ਵਜੇ ਤੱਕ ਇੱਕ ਵਿਸ਼ੇਸ਼ ਸਮਾਗਮ ਹੋ ਰਿਹਾ ਹੈl

ਮਾਹਿਲਪੁਰ, (30 ਅਕਤੂਬਰ)-ਬਿਜਲੀ ਵਿਭਾਗ ਪੰਜਾਬ ਵਿੱਚ ਲਗਾਤਾਰ 26 ਸਾਲ ਨੌਕਰੀ ਕਰਕੇ ਆਪਣੀਆਂ ਸੇਵਾਵਾਂ ਦੇਣ ਵਾਲੇ ਪ੍ਰਦੂਮਣ ਗੌਤਮ ਅਤੇ ਸਿੱਖਿਆ ਵਿਭਾਗ ਵਿੱਚ ਲਗਭਗ 26 ਸਾਲ ਆਪਣੀਆਂ ਸੇਵਾਵਾਂ ਦੇਣ ਵਾਲੀ ਉਹਨਾਂ ਦੀ ਪਤਨੀ ਸ਼ਬਨਮ ਦੀ ਰਿਟਾਇਰਮੈਂਟ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਮਿਲਨ ਪੈਲਸ ਮਾਹਿਲਪੁਰ ਵਿਖੇ 31 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 11 ਤੋਂ 3 ਵਜੇ ਤੱਕ ਇੱਕ ਵਿਸ਼ੇਸ਼ ਸਮਾਗਮ ਹੋ ਰਿਹਾ ਹੈl ਜਾਣਕਾਰੀ ਦਿੰਦਿਆਂ ਪ੍ਰਦੁਮਣ ਗੌਤਮ ਨੇ ਦੱਸਿਆ ਕਿ ਇਸ ਮੌਕੇ ਗੁਰਪ੍ਰੀਤ ਸਿੰਘ ਗੱਡੀਵਿੰਡ ਪ੍ਰਧਾਨ ਪੀਐਸਈਬੀ ਇੰਟਕ, ਹਰਭਜਨ ਸਿੰਘ ਏਕਤਾ ਮੰਚ ਕਨਵੀਨਰ, ਐਸ.ਪੀ. ਲਹੌਰੀਆ, ਬੰਤ ਬਰਾੜ, ਰਾਧੇ ਸ਼ਿਆਮ ਪ੍ਰਧਾਨ ਪੈਨਸ਼ਨਰ ਯੂਨੀਅਨ, ਵਰਕਿੰਗ ਪ੍ਰਧਾਨ ਸੁਖਦੇਵ ਸਿੰਘ ਸਮੇਤ ਵੱਖ ਵੱਖ ਯੂਨੀਅਨਾ ਦੇ ਆਗੂ ਅਤੇ ਉਨਾਂ ਦੇ ਸੱਜਣ ਮਿੱਤਰ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕਰਨਗੇl ਵਰਨਣਯੋਗ ਹੈ ਕਿ ਪ੍ਰਦੁਮਣ ਗੌਤਮ ਨੇ ਆਪਣੀ ਇਸ ਨੌਕਰੀ ਦੌਰਾਨ ਜਿੱਥੇ ਬਿਜਲੀ ਬੋਰਡ ਵਿੱਚ ਆਪਣੀਆਂ ਜਿੰਮੇਵਾਰੀਆਂ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਈਆਂ ਉੱਥੇ  ਨਾਲ ਹੀ ਉਹ ਹਮੇਸ਼ਾ ਹੀ ਡਿਊਟੀ ਟਾਈਮ ਤੋਂ ਬਾਅਦ ਸਮਾਜਿਕ ਸਰਗਰਮੀਆਂ ਵਿੱਚ ਹੀ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹੇl