ਕਾਲਜ ਵਿਖੇ ਸੈਮੀਨਾਰ ਦਾ ਆਯੋਜਨ

ਕਾਲਜ ਵਿਖੇ ਸੈਮੀਨਾਰ ਦਾ ਆਯੋਜਨ

 ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਵੀ.ਪੀ.ਬੇਦੀ ਜੀ ਦੀ ਛਤਰ ਛਾਇਆ ਹੇਠ ਅਤੇ ਕਾਲਜ ਪ੍ਰਿੰਸੀਪਲ ਡਾ.ਕੰਵਲ ਇੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ ਸ.ਸਤਨਾਮ ਸਿੰਘ ਖਾਲਸਾ ਜੀ, ਕਥਾ ਵਾਚਕ ਗੁਰਮਤਿ ਪ੍ਰਚਾਰ ਕੇਂਦਰ ਭਾਈ ਤਿਲਕਾ ਜੀ ਦੁਆਰਾ ਗੁਰਮਤਿ ਵਿੱਚੋਂ ਉਦਾਹਰਣਾਂ ਦੇ ਕੇ ਵਿਦਿਆਰਥੀਆਂ ਨੂੰ ਸੁਚਾਰੂ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਿਮਰਤਾ, ਹਲੀਮੀ ਤੇ ਸਬਰ ਦਾ ਪੱਲਾ ਫੜ ਕੇ ਇੱਕ ਚੰਗਾ ਬੇਟਾ/ਬੇਟੀ ਤੇ ਨਾਗਰਿਕ ਬਣਨ ਲਈ ਸੁਝਾਅ ਦਿੱਤੇ। ਇਤਿਹਾਸਕ - ਮਿਥਿਹਾਸਕ ਤੱਥਾਂ ਨੂੰ ਸਾਂਝਾ ਕਰਦਿਆਂ ਮਾਤਾ - ਪਿਤਾ ਅਤੇ ਅਧਿਆਪਕ  ਦੇ ਰੂਪ ਵਿੱਚ ਮਿਲੇ ਗੁਰੂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੇ ਦੱਸੇ ਰਾਹਤ ਤੇ ਚੱਲਣ ਲਈ ਪ੍ਰੇਰਦਿਆ ਭਾਈ ਤਿਲਕਾ ਜੀ ਦੇ ਇਤਿਹਾਸ ਤੇ ਵੀ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਕੰਵਲ ਇੰਦਰ ਕੌਰ ਜੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਉਦੇਸ਼ ਮਿੱਥ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਸਮੂਹ ਸਟਾਫ਼ ਮੈਂਬਰ ਜ਼ ਤੇ ਵਿਦਿਆਰਥੀ ਸ਼ਾਮਿਲ ਹੋਏ।