ਖਰੜ ਵਿੱਚ ਦੁਸਹਿਰੇ ਦੇ ਤਿਉਹਾਰ ਸੰਬੰਧੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ

ਖਰੜ 19 ਅਕਤੂਬਰ - ਦੁਸਹਿਰਾ ਕਮੇਟੀ ਖਰੜ ਵੱਲੋਂ ਅੱਜ ਦੁਸਹਿਰੇ ਦੇ ਤਿਉਹਾਰ ਸੰਬੰਧੀ ਪਹਿਲੀ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਭਗਵਾਨ ਗਣੇਸ਼, ਸ਼੍ਰੀ ਰਾਮ ਦਾ ਜਨਮ, ਭਗਤ ਸ਼ਰਵਣ ਕੁਮਾਰ, ਸੀਤਾ ਸਵਯੰਬਰ, ਭਗਵਾਨ ਪਰਸ਼ੂਰਾਮ, ਸ਼ਿਵ ਪਾਰਵਤੀ ਦਾ ਵਿਆਹ, ਸ਼੍ਰੀ ਰਾਧਾ ਕ੍ਰਿਸ਼ਨ ਅਤੇ ਹੋਰ ਝਾਕੀਆਂ ਵੀ ਕੱਢੀਆਂ ਗਈਆਂ।

ਖਰੜ 19 ਅਕਤੂਬਰ - ਦੁਸਹਿਰਾ ਕਮੇਟੀ ਖਰੜ ਵੱਲੋਂ ਅੱਜ ਦੁਸਹਿਰੇ ਦੇ ਤਿਉਹਾਰ ਸੰਬੰਧੀ ਪਹਿਲੀ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਭਗਵਾਨ ਗਣੇਸ਼, ਸ਼੍ਰੀ ਰਾਮ ਦਾ ਜਨਮ, ਭਗਤ ਸ਼ਰਵਣ ਕੁਮਾਰ, ਸੀਤਾ ਸਵਯੰਬਰ, ਭਗਵਾਨ ਪਰਸ਼ੂਰਾਮ, ਸ਼ਿਵ ਪਾਰਵਤੀ ਦਾ ਵਿਆਹ, ਸ਼੍ਰੀ ਰਾਧਾ ਕ੍ਰਿਸ਼ਨ ਅਤੇ ਹੋਰ ਝਾਕੀਆਂ ਵੀ ਕੱਢੀਆਂ ਗਈਆਂ। ਸ਼ੋਭਾ ਯਾਤਰਾ ਦਾ ਰਸਮੀ ਉਦਘਾਟਨ ਦਿਵਿਆ ਡਿਵੈਲਪਰਜ਼ ਦੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਰਮੇਸ਼ ਸ਼ਰਮਾ ਨੇ ਕੀਤਾ। ਇਹ ਸ਼ੋਭਾ ਯਾਤਰਾ ਭਗਵਾਨ ਸ਼੍ਰੀ ਪਰਸ਼ੂਰਾਮ ਭਵਨ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਰੋਡ ਅਤੇ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਭਗਵਾਨ ਪਰਸ਼ੂਰਾਮ ਭਵਨ ਵਿਖੇ ਸਮਾਪਤ ਹੋਈ।
ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ 22 ਅਕਤੂਬਰ ਨੂੰ ਅਸ਼ਟਮੀ ਦੇ ਸ਼ੁਭ ਮੌਕੇ ਤੇ ਦੂਸਰੀ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ 20 ਅਕਤੂਬਰ ਨੂੰ ਭਗਵਾਨ ਪਰਸ਼ੂਰਾਮ ਭਵਨ ਵਿਖੇ ਕੀਤਾ ਜਾਵੇਗਾ। 24 ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਵਿੱਚ ਲੰਕਾਪਤੀ ਰਾਵਣ, ਕੁੰਭਕਰਨ, ਮੇਘਨਾਥ ਦੇ ਵਿਸ਼ਾਲ ਪੁਤਲੇ ਅਗਨ ਭੇਟ ਕੀਤੇ ਜਾਣਗੇ।
ਸ਼ੋਭਾ ਯਾਤਰਾ ਦੌਰਾਨ ਲਾਇਨਜ਼ ਕਲੱਬ ਖਰੜ ਸਿਟੀ ਅਤੇ ਸੰਗਤਾਂ ਵਲੋਂ ਵੱਖ-ਵੱਖ ਥਾਵਾਂ ਤੇ ਪਾਣੀ ਅਤੇ ਫਲਾਂ ਦੇ ਲੰਗਰ ਲਗਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਸੰਜੀਵ ਕੁਮਾਰ, ਬਲਜੀਤ ਸਿੰਘ, ਹਿਮੇਂਦਰ ਕੌਸ਼ਿਕ, ਪ੍ਰਦੀਪ ਬਿੱਟੂ, ਪਰਮਜੀਤ ਸਿੰਘ, ਵਿਜੇ ਸ਼ਰਮਾ, ਡਾ: ਸੁਰਿੰਦਰ ਰਾਣਾ, ਸਤੀਸ਼ ਜੈਨ, ਦੀਪਕ ਕੌਸ਼ਲ, ਸੰਜੇ ਅਰੋੜਾ, ਬਲਰਾਮ ਕੌਸ਼ਲ, ਸੁਭਾਸ਼ ਸ਼ਰਮਾ, ਤਰੁਣਦੀਪ ਸ਼ਰਮਾ, ਸੁਮਿਤ ਸ਼ਰਮਾ, ਅਨਮੋਲ ਸ਼ਰਮਾ, ਡਾ. ਸੋਮਨਾਥ ਸ਼ਰਮਾ, ਰਾਜੇਸ਼ ਕੌਸ਼ਿਕ, ਗੁਰਮੁਖ ਸਿੰਘ ਮਾਨ, ਰਵਿੰਦਰ ਸ਼ਰਮਾ, ਪੁਨੀਤ ਸ਼ਰਮਾ, ਕੁਨਾਲ ਸ਼ਰਮਾ, ਸੰਯਮ ਜੈਨ, ਆਰੀਅਨ ਸ਼ਰਮਾ, ਕਰਨ ਕੁਮਾਰ, ਸੁਖਦੇਵ ਸਿੰਘ, ਅਭਿਸ਼ੇਕ ਪਚੂ, ਮੇਕਅੱਪ ਮਾਸਟਰ ਅਜੇ ਸ਼ਰਮਾ, ਸੋਨੂੰ ਕੁਮਾਰ ਆਦਿ ਹਾਜ਼ਰ ਸਨ।