
ਕਨੇਡਾ ਵੱਸਦੇ ਪਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ
ਗੜ੍ਹਸ਼ੰਕਰ -ਪਿੰਡ ਰਾਮਪੁਰ ਬਿਲੜੋਂ ਦੀ ਕੁਲਵੰਤ ਕੌਰ ਉਮਰ 46 ਸਾਲ ਦੇ ਕਰੀਬ ਹਾਲ ਵਾਸੀ ਕਨੇਡਾ ਦੀ ਉਸ ਦੇ ਪਤੀ ਬਲਵੀਰ ਸਿੰਘ ਵਲੋਂ ਉਥੇ ਹੀ ਕਤਲ ਕਰ ਦੇਣ ਦੀ ਸਨਸਨੀਖੇਜ ਰਿਪੋਰਟ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵੰਤ ਕੌਰ ਦੇ ਪਿਤਾ ਉਂਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਕੁਲਵੰਤ ਕੌਰ ਦਾ ਪਿੰਡ ਰਾਮਪੁਰ ਬਿਲੜੋਂ ਦੇ ਬਲਵੀਰ ਸਿੰਘ ਨਾਲ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ।
ਗੜ੍ਹਸ਼ੰਕਰ -ਪਿੰਡ ਰਾਮਪੁਰ ਬਿਲੜੋਂ ਦੀ ਕੁਲਵੰਤ ਕੌਰ ਉਮਰ 46 ਸਾਲ ਦੇ ਕਰੀਬ ਹਾਲ ਵਾਸੀ ਕਨੇਡਾ ਦੀ ਉਸ ਦੇ ਪਤੀ ਬਲਵੀਰ ਸਿੰਘ ਵਲੋਂ ਉਥੇ ਹੀ ਕਤਲ ਕਰ ਦੇਣ ਦੀ ਸਨਸਨੀਖੇਜ ਰਿਪੋਰਟ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵੰਤ ਕੌਰ ਦੇ ਪਿਤਾ ਉਂਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਕੁਲਵੰਤ ਕੌਰ ਦਾ ਪਿੰਡ ਰਾਮਪੁਰ ਬਿਲੜੋਂ ਦੇ ਬਲਵੀਰ ਸਿੰਘ ਨਾਲ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ। ਸਾਲ 2019 ਵਿੱਚ ਅੱਜ ਤੋਂ ਲਗਭਗ ਚਾਰ ਕੁ ਸਾਲ ਪਹਿਲਾਂ ਕੁਲਵੰਤ ਕੌਰ ਕਨੇਡਾ ਵਿਖੇ ਆਪਣੇ ਪਤੀ ਬਲਵੀਰ ਸਿੰਘ ਕੋਲ ਕਨੇਡਾ ਵਿਖੇ ਚਲੀ ਗਈ ਸੀ। ਉਹਨਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਸ ਦੀ ਬੇਟੀ ਨਾਲ ਬਲਵੀਰ ਸਿੰਘ ਵਲੋਂ ਹਰ ਦਿਨ ਮਾਰਕੁੱਟ ਕੀਤੀ ਜਾਂਦੀ ਸੀ। ਜਿਸ ਬਾਬਤ ਉਹਨਾਂ ਦੀ ਬੇਟੀ ਨੇ ਉਥੇ ਪੁਲਿਸ ਨੂੰ ਘਰੇਲੂ ਹਿੰਸਾ ਕਰਨ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਜਿਸ ਦੇ ਚੱਲਦਿਆਂ ਪੁਲਿਸ ਨੇ ਬਲਵੀਰ ਸਿੰਘ ਨੂੰ ਕੁਲਵੰਤ ਕੌਰ ਦੇ ਨਜਦੀਕ ਜਾਣ ਤੋ ਰੋਕ ਦਿੱਤਾ ਸੀ। ਉਹਨਾਂ ਹੋਰ ਦੱਸਿਆ ਕਿ ਉਹਨਾਂ ਦਾ ਜਵਾਈ ਦੋ ਦਿਨ ਪਹਿਲਾਂ ਚੋਰੀ ਛੁਪੇ ਲੁਕ ਕੇ ਬੇਟੀ ਦੇ ਘਰ ਆਇਆ ਤੇ ਉਸਦੀ ਕੁੱਟਮਾਰ ਕਰਨ ਲੱਗਾ। ਕੁਲਵੰਤ ਕੌਰ ਵਲੋਂ ਨਜਾਇਜ ਕੁੱਟਮਾਰ ਦਾ ਵਿਰੋਧ ਕਰਨ ਤੇ ਬਲਵੀਰ ਸਿੰਘ ਨੇ ਕੁਲਵੰਤ ਕੌਰ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਨਾਲ ਕੁਲਵੰਤ ਕੌਰ ਸਖਤ ਜਖਮੀ ਹੋ ਗਈ ਤੇ ਜਖਮਾਂ ਦੀ ਤਾਬ ਨਾ ਝੱਲਦੀ ਹੋਈ ਰੱਬ ਨੂੰ ਪਿਆਰੀ ਹੋ ਗਈ। ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਬਲਵੀਰ ਸਿੰਘ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕੁਲਵੰਤ ਕੌਰ ਦੀ ਕੁੱਖ ਤੋਂ ਬਲਵੀਰ ਸਿੰਘ ਦਾ ਇਕ ਅੱਠ ਸਾਲ ਦਾ ਬੇਟਾ ਵੀ ਹੈ।
