
ਪਰਵਿੰਦਰ ਸਿੰਘ ਸੋਹਾਣਾ ਨੇ ਕੈਲੋਂ ਅਤੇ ਮੁਹਾਲੀ ਦੀਆਂ ਧੀਆਂ ਨੂੰ ਜੱਜ ਬਨਣ ਤੇ ਕੀਤਾ ਸਨਮਾਨਿਤ
ਐਸ ਏ ਐਸ ਨਗਰ, 13 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਪੀ. ਸੀ. ਐਸ. ਜੁਡੀਸ਼ਰੀ ਦੇ ਨਤੀਜੇ ਆਉਣ ਉਪਰੰਤ ਪਿੰਡ ਕੈਲੋਂ ਅਤੇ ਮੁਹਾਲੀ ਦੇ ਫੇਜ਼-1 ਦੀਆਂ ਦੋ ਬੱਚੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ।
ਐਸ ਏ ਐਸ ਨਗਰ, 13 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਪੀ. ਸੀ. ਐਸ. ਜੁਡੀਸ਼ਰੀ ਦੇ ਨਤੀਜੇ ਆਉਣ ਉਪਰੰਤ ਪਿੰਡ ਕੈਲੋਂ ਅਤੇ ਮੁਹਾਲੀ ਦੇ ਫੇਜ਼-1 ਦੀਆਂ ਦੋ ਬੱਚੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਮੁਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਅਤੇ ਉਨ੍ਹਾਂ ਦੀ ਟੀਮ ਵਲੋਂ ਇਸ ਬੱਚੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਪਿੰਡ ਕੈਲੋਂ ਦੀ ਅਤਿ ਗਰੀਬ ਅਤੇ ਮਿਹਨਤਕਸ਼ ਪਰਿਵਾਰ ਵਿੱਚੋਂ ਪਰਮਿੰਦਰ ਕੌਰ ਆਪਣੀ ਮਿਹਨਤ, ਮਾਂ ਬਾਪ ਦੀ ਚੰਗੀ ਪਰਵਰਿਸ਼ ਤੇ ਅਧਿਆਪਕਾਂ ਦੀ ਚੰਗੀ ਸਿੱਖਿਆ ਨਾਲ ਪੀ. ਸੀ. ਐਸ. ਜੁਡੀਸ਼ਰੀ ਕਲੀਅਰ ਕਰਕੇ ਜੱਜ ਬਣੀ ਹੈ ਜੋ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ।
ਇਸੇ ਦੌਰਾਨ ਪਰਵਿੰਦਰ ਸਿੰਘ ਸੋਹਾਣਾ ਨੇ ਮੁਹਾਲੀ ਦੇ ਫੇਜ਼ 1 ਤੋਂ ਅਮਨਪ੍ਰੀਤ ਕੌਰ ਦੇ ਘਰ ਪੁੱਜੇ ਜਿਸਨੇ ਪੀ.ਸੀ.ਐਸ. ਜੁਡੀਸ਼ਰੀ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ। ਉਹਨ੍ਹਾਂ ਕਿਹਾ ਕਿ ਪਿਤਾ ਸ. ਤੇਗ ਸਿੰਘ ਤੇ ਮਾਤਾ ਦਵਿੰਦਰ ਕੌਰ ਦੀ ਇਕਲੌਤੀ ਧੀ ਆਪਣੀ ਅਣਥਕ ਮਿਹਨਤ, ਮਾਂ ਬਾਪ ਦੀ ਚੰਗੀ ਪਰਵਰਿਸ ਅਤੇ ਅਧਿਆਪਕਾਂ ਦੀ ਚੰਗੀ ਸਿੱਖਿਆ ਨਾਲ ਜੱਜ ਦੀ ਅਹੁਦੇ ਤੱਕ ਪਹੁੰਚੀ ਹੈ।
ਇਸ ਮੌਕੇ ਉਹਨਾਂ ਦੇ ਨਾਲ ਕੁਲਦੀਪ ਕੌਰ ਕੰਗ, ਗੁਰਵਿੰਦਰ ਸਿੰਘ ਕੈਲੋਂ, ਡਾ ਵਰਿੰਦਰ ਕੁਮਾਰ ਕੈਲੋਂ, ਜਸਮੇਰ ਸਿੰਘ ਕੈਲੋਂ, ਗੁਰਜੀਤ ਸਿੰਘ ਕੈਲੋਂ, ਚਰਨਜੀਤ ਸਿੰਘ ਕੈਲੋ, ਬਹਾਦਰ ਸਿੰਘ ਨੰਬਰਦਾਰ ਕੈਲੋਂ, ਬਲਜੀਤ ਸਿੰਘ ਕੈਲੋ, ਅਮਨਪ੍ਰੀਤ ਕੌਰ ਦੇ ਮਾਮਾ ਜਸਵਿੰਦਰ ਸਿੰਘ ਹਾਜਰ ਸਨ।
