ਡੇਰਾ ਸੰਤਪੁਰੀ ਵਿਖੇ ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦੇ 15 ਵੇ ਬਰਸੀ ਸਮਾਗਮ ਸਬੰਧੀ ਧਾਰਮਿਕ ਹੋਇਆ

ਪਿੰਡ ਮਹਿਦੂਦ ਵਿਖੇ ਸਥਿਤ ਡੇਰਾ ਸੰਤਪੁਰੀ ਧੰਨ ਧੰਨ 108 ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਵਿਖੇ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦਾ 15ਵਾ ਬਰਸੀ ਸਮਾਗਮ

ਪਿੰਡ ਮਹਿਦੂਦ ਵਿਖੇ ਸਥਿਤ ਡੇਰਾ ਸੰਤਪੁਰੀ ਧੰਨ ਧੰਨ 108 ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਵਿਖੇ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦਾ 15ਵਾ ਬਰਸੀ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਮੁੱਖ ਸੰਚਾਲਕ ਸ਼੍ਰੀ ਮਾਨ 108 ਸੰਤ ਸਤਨਾਮ ਦਾਸ ਜੀ ਦੀ  ਯੋਗ ਅਗਵਾਈ ਹੇਠ ਹੋਇਆl ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏl ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਗੁਣ ਗਾਇਨ ਕਰਕੇ 108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਦੀ ਸੰਗਤਾਂ ਨਾਲ ਸਾਂਝ ਪਾਈl ਇਸ ਮੌਕੇ ਕਥਾ ਕੀਰਤਨ ਕਰਦਿਆਂ ਸੰਤ ਸਤਨਾਮ ਦਾਸ ਜੀ ਨੇ ਕਿਹਾ ਕਿ ਸੰਤ ਬਾਬਾ ਚਰਨਦਾਸ ਮਹਾਰਾਜ ਜੀ ਨੇ ਇਸ ਪਹਾੜੀ ਇਲਾਕੇ ਵਿੱਚ ਸੰਗਤਾਂ ਨੂੰ ਹਮੇਸ਼ਾ ਹੀ ਸੇਵਾ- ਸਿਮਰਨ ਤੇ ਪਰਉਪਕਾਰੀ ਕਾਰਜ ਕਰਨ ਦਾ ਸੰਦੇਸ਼ ਦਿੱਤਾl ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਪੰਜਾਬ, ਸੰਤ ਕਿਰਪਾਲ ਦਾਸ ਭਾਰਟਾ, ਸੰਤ ਰਮੇਸ਼ ਦਾਸ ਸ਼ੇਰਪੁਰ ਕੱਲਰਾਂ, ਸੰਤ ਹਰੀ ਓਮ ਮਾਹਿਲਪੁਰ, ਸੰਤ ਰਿਸ਼ੀਰਾਜ, ਸੰਤ ਮੇਜਰ ਦਾਸ, ਸੰਤ ਬਲਵੀਰ ਸਿੰਘ ਲੰਗੇਰੀ, ਗਿਆਨੀ ਸੇਵਾ ਸਿੰਘ ਝੰਜੋਵਾਲ, ਸੰਤ ਬਾਬਾ ਜੋਤ ਪ੍ਰਕਾਸ਼ ਜੇਜੋ, ਸੰਤ ਤੀਰਥ ਸਿੰਘ ਪੱਲੀ ਝਿੱਕੀ, ਸੰਤ ਸਰਵਣ ਦਾਸ ਲੁਧਿਆਣਾ, ਸੰਤ ਬੇਲਾ ਦਾਸ ਨਰੂੜ, ਸੰਤ ਰਵਿੰਦਰ ਸਿੰਘ ਨੱਥੂ ਮਜਾਰਾ, ਸਾਈ ਬੀਬੀ ਮੋਨਕਾ ਜੀ, ਸੰਤ ਮਨਦੀਪ ਸਿੰਘ, ਸੰਤ ਗੁਰਮੀਤ ਦਾਸ, ਸੰਤ ਮਹਿੰਦਰ ਦਾਸ, ਸੰਤ ਗੁਰਮੁਖ ਦਾਸ ਸਾਹਰੀ, ਸੰਤ ਦਿਨੇਸ਼ ਗਿਰੀ, ਬਾਬਾ ਧਿਆਨ ਸਿੰਘ ਅੰਮ੍ਰਿਤਸਰ, ਬਾਬਾ ਛਿੰਦੂ ਕੁੱਕੜਾਂ, ਭਗਤ ਗੋਪਾਲ ਗਿਰ, ਸੰਤ ਤਰਸੇਮ ਲਾਲ ਗੜਸ਼ੰਕਰ, ਪਿਆਰੇ ਲਾਲ ਪ੍ਰਧਾਨ, ਤਰਸੇਮ ਲਾਲ, ਸੁਰਿੰਦਰ ਛਿੰਦਾ, ਬਲਵੀਰ ਸਿੰਘ, ਗੁਰਦੇਵ ਸਿੰਘ, ਚਰਨਜੀਤ, ਦੀਪਕ, ਅੰਮ੍ਰਿਤ, ਨਰਿੰਦਰ ਬਡੇਸਰੋਂ, ਮਾਸਟਰ ਸਤਪਾਲ, ਸੰਦੀਪ, ਸੋਨੂ, ਪਰਵੀਨ ਸੋਨੀ ਲੰਬੜਦਾਰ ਜੇਜੋ ਦੁਆਬਾ, ਬੀਬੀ ਪਰਮਜੀਤ ਕੌਰ, ਨੀਤੂ, ਕਮਲਜੀਤ ਕੌਰ, ਸੱਤਿਆ ਦੇਵੀ ਸਮੇਤ ਇਸ ਅਸਥਾਨ ਨਾਲ ਜੁੜੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨl ਇਸ ਮੌਕੇ ਸੰਤ ਬਾਬਾ ਸਤਨਾਮ ਦਾਸ ਜੀ ਵੱਲੋਂ ਡੇਰੇ ਵਿੱਚ ਅੱਖਾਂ ਦਾ ਮੁਫਤ ਕੈਂਪ ਲਗਾਉਣ ਵਾਲੀ ਡਾਕਟਰਾਂ ਦੀ ਸਮੁੱਚੀ ਟੀਮ ਅਤੇ ਸਮਾਗਮ ਦੀਆਂ ਸਹਿਯੋਗੀ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆl ਗੁਰੂ ਦਾ ਲੰਗਰ ਅਟੁੱਟ ਚਲਿਆl