ਬਲੱਡ ਮੋਟੀਵੇਟਰਾਂ ਅਤੇ ਬਲੱਡ ਡੋਨਰਾਂ ਵੱਲੋਂ ਪੰਜਵਾਂ ਖੂਨਦਾਨ ਕੈਂਪ ਕੋਟ ਫਤੂਹੀ ਵਿਖੇ ਲਗਾਇਆ ਗਿਆ

ਮਾਹਿਲਪੁਰ ਕੋਟ ਫਤੂਹੀ ਵਿਖੇ ਬਲੱਡ ਮੋਟੀਵੇਟਰਾਂ ਅਤੇ ਬਲੱਡ ਡੋਨਰਾਂ ਵੱਲੋਂ ਬਲੱਡ ਅਤੇ ਸੈੱਲਾਂ ਦੀ ਕਮੀ ਨੂੰ ਦੇਖਦੇ ਹੋਏ ਪੰਜਵਾਂ ਖੂਨਦਾਨ ਕੈਂਪ ਕੋਟ ਫਤੂਹੀ ਵਿਖੇ ਲਗਾਇਆ ਗਿਆ

ਮਾਹਿਲਪੁਰ ਕੋਟ ਫਤੂਹੀ ਵਿਖੇ ਬਲੱਡ ਮੋਟੀਵੇਟਰਾਂ ਅਤੇ ਬਲੱਡ ਡੋਨਰਾਂ ਵੱਲੋਂ ਬਲੱਡ ਅਤੇ ਸੈੱਲਾਂ ਦੀ ਕਮੀ ਨੂੰ ਦੇਖਦੇ ਹੋਏ ਪੰਜਵਾਂ ਖੂਨਦਾਨ ਕੈਂਪ ਕੋਟ ਫਤੂਹੀ ਵਿਖੇ ਲਗਾਇਆ ਗਿਆ ਚੇਅਰਮੈਨ ਜਤਿੰਦਰ ਕੁਮਾਰ ਲਵਲੀ ਇਲੈਕਟਰੋਨਿਕਸ ਦੀ ਅਗਵਾਹੀ ਹੇਠ ਇਲਾਕੇ ਦੇ ਸਮੂਹ ਮੋਟੀਵੇਟਰ ਅਤੇ ਡੋਨਰਾਂ ਨੇ ਇਹਨਾਂ ਦਿਨਾਂ ਵਿੱਚ ਡੇਂਗੂ ਅਤੇ ਮਲੇਰੀਏ ਦੀ ਸਮੱਸਿਆ ਖੂਨ ਦੀ ਕਮੀ ਸੈੱਲਾਂ ਦੀ ਕਮੀ ਨੂੰ ਦੇਖਦੇ ਹੋਏ ਸਾਂਝੇ ਤੌਰ ਤੇ ਇੱਕ ਮੰਚ ਤੇ ਇਕੱਠੇ ਹੋ ਕੇ ਬਲੱਡ ਕੈਂਪ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ। ਬਲੱਡ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੂਜੇ ਈ ਟੀ ਓ ਅਫਸਰ ਸ਼੍ਰੀ ਰਾਜ ਕੁਮਾਰ ਜੀ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਆਪਣੇ ਕਰ ਕਮਲਾ ਨਾਲ ਰੀਵਨ ਕੱਟ ਕੇ ਕੀਤਾ ਬਲੱਡ ਮੋਟੀਵੇਟਰ ਪ੍ਰਦੀਪ ਬੰਗਾ ਕੋਟ ਫਤੂਹੀ, ਗੁਰਦੀਪ ਸਿੰਘ ਵਿਰਦੀ ਕੋਟ ਫਤੂਹੀ, ਲਵਲੀ ਸਵੀਟ ਹਾਊਸ ਬਰਦਰ ਜੀ ਸਾਰੇ ਹੀ ਬਲੱਡ ਮੋਟੀਵੇਟਰਾਂ ਦੀ ਮਿਹਨਤ ਸਦਕਾ ਅਤੇ ਸ਼ਾਨਦਾਰ ਸਿਸਟਮ ਅਨੁਸਾਰ ਇੱਕ ਤੋਂ ਬਾਅਦ ਇੱਕ ਲਗਾਤਾਰ ਬਲੱਡ ਮੋਟੀਵੇਟਰਾਂ ਦੀ ਆਮਦ ਸਦਕਾ ਵੱਡੀ ਗਿਣਤੀ ਵਿੱਚ ਯੂਨਿਟ ਇਕੱਤਰਿਤ ਕੀਤੇ ਗਏ ਜਿਸ ਵਿੱਚ ਇਲਾਕੇ ਦੇ ਬਲੱਡ ਡੋਨਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਉਚੇਚੇ ਤੌਰ ਤੇ ਪਹੁੰਚੇ ਬਲੱਡ ਮੋਟੀਵੇਟਰ ਅਤੇ ਬਲੱਡ ਡੋਨਰ ਅਤੇ  ਚੇਅਰਮੈਨ ਲਵਲੀ ਇਲੈਕਟ੍ਰਾਨਿਕ ਕੋਟ ਫਤੂਹੀ, ਹੈਪੀ ਇਲੈਕਟ੍ਰਾਨਿਕ ਕੋਟ ਫਤੂਹੀ, ਨਵਦੀਪ ਬੰਗਾ, ਰਮਨਦੀਪ ਸਿੰਘ ਨਵਾਂਸ਼ਹਿਰ, ਪ੍ਰੀਤ ਬੰਗਾ, ਕਮਲ ਬੰਗਾ ,ਸੋਨੂ ਪੰਡਿਤ ,ਸਾਬੀ ਪੰਡਿਤ ,ਡਾਕਟਰ ਕੁਲਦੀਪ ਬੰਗਾ, ਚਾਣਥੂ  ਡਾਕਟਰ ਦਰਬਾਰੀ ਲਾਲ ਠੁਆਣਾ, ਦਲਜੀਤ ਸਿੰਘ ਕਾਲੇਵਾਲ ਫੱਤੂ ,ਚਰਨਜੀਤ ਸਿੰਘ ਹਕੂਮਤਪੁਰ, ਜੌਲੀ ਅੱਛਰਵਾਲ, ਰਾਜਾ ਕੋਟ ਫਤੂਹੀ, ਬਲੱਡ ਮੋਟੀਵੇਟਰ ਗੁਰਦੀਪ ਸਿੰਘ ਵਿਰਦੀ, ਪ੍ਰਧਾਨ ਬਲਵੀਰ ਸਿੰਘ ਕੋਟ ਫਤੂਹੀ, ਹਰਭਜਨ ਸਿੰਘ , ਮੋਟੀਵੇਟਰ ਪਰਦੀਪ ਬੰਗਾ ਕਾਲੇਵਾਲ ਫੱਤੂ , ਹਰਬਲਾਸ ਬੰਗਾ, ਮਾਸਟਰ ਰਿਸ਼ੀ ਕੁਮਾਰ, ਬਲਵੀਰ ਸਿੰਘ ਹਾਜਰ ਸਨ।ਇਸ ਖੂਨਦਾਨ ਕੈਂਪ ਵਿੱਚ ਲਵਲੀ ਸਵੀਟ ਸ਼ਾਪ ਅੱਡਾ ਕੋਟ ਫਤੂਹੀ ਦਾ ਵਿਸ਼ੇਸ਼ ਸਹਿਯੋਗ ਰਿਹਾ।