ਸੈਕਟਰ 81 ਵਿੱਚ ਹੋਵੇਗਾ ਜਲਦ ਹੀ 30 ਏਕੜ ਜਗ੍ਹਾ ਦੇ ਵਿੱਚ ਹਸਪਤਾਲ ਦਾ ਨਿਰਮਾਣ

ਐਸ ਏ ਐਸ ਨਗਰ, 9 ਅਕਤੂਬਰ - ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਸਮਾਂ ਰਹਿੰਦਿਆਂ ਸਥਾਈ ਹੱਲ ਕੀਤਾ ਜਾਵੇਗਾ।

ਐਸ ਏ ਐਸ ਨਗਰ, 9 ਅਕਤੂਬਰ - ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਸਮਾਂ ਰਹਿੰਦਿਆਂ ਸਥਾਈ ਹੱਲ ਕੀਤਾ ਜਾਵੇਗਾ। ਆਪ ਸਰਕਾਰ, ਆਪ ਦੇ ਦੁਆਰ ਲੜੀ ਦੇ ਤਹਿਤ ਫੇਜ਼-6 ਵਿਖੇ ਲੋਕਾਂ ਦੇ ਦੁਆਰ ਤੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਵਚਨਬੱਧ ਹੈ ਅਤੇ ਇਹਨਾਂ ਦਾ ਸਥਾਈ ਹਲ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਵਲੋਂ ਮੌਕੇ ਤੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਬੰਧਿਤ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਸਾਬਕਾ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਨੇਤਾ – ਆਰ.ਪੀ ਸ਼ਰਮਾ ਨੇ ਫੇਜ਼-6 ਨਿਵਾਸੀਆਂ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਵਿਧਾਇਕ ਦੇ ਸਾਹਮਣੇ ਵਿਸਥਾਰਿਤ ਰਿਪੋਰਟ ਵੀ ਪੇਸ਼ ਕੀਤੀ। ਉਹਨਾਂ ਫੇਜ਼-6 ਦੇ ਨਿਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ, ਬਿਨਾਂ ਵਜ੍ਹਾ ਖੜਦੇ ਥ੍ਰੀ ਵੀਲਰਾਂ ਦੁਆਰਾ ਪੈਦਾ ਹੁੰਦੀਆਂ ਮੁਸ਼ਕਿਲਾਂ ਬਾਰੇ ਦੱਸਿਆ ਕਿ ਅਤੇ ਮੰਗ ਕੀਤੀ ਕਿ ਘਰਾਂ ਦੀਆਂ ਨੰਬਰ ਪਲੇਟਾਂ ਨਗਰ ਨਿਗਮ ਵਲੋਂ ਲਗਵਾਈਆਂ ਜਾਣ ਅਤੇ ਫੇਜ਼-6 ਵਿਚਲੀਆਂ ਕਈ ਸੜਕਾਂ ਨੂੰ ਦੁਬਾਰਾ ਤੋਂ ਬਣਾਇਆ ਜਾਵੇ।
ਇਸ ਮੌਕੇ ਸz. ਕੁਲਵੰਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਕੁੱਝ ਸਮੇਂ ਵਿੱਚ ਪਬਲਿਕ ਟਰਾਂਸਪੋਰਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਿੱਚ ਥ੍ਰੀ ਵੀਲਰਾਂ ਕਾਰਨ ਆ ਰਹੀਆਂ ਦਿੱਕਤਾਂ ਦਾ ਸਥਾਈ ਹੱਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪਾਣੀ ਦੀ ਸਮੱਸਿਆ ਨੂੰ ਦੋ ਮਹੀਨੇ ਦੇ ਵਿੱਚ ਪੱਕੇ ਤੌਰ ਤੇ ਹਲ ਕੀਤਾ ਜਾਵੇਗਾ ਅਤੇ ਨਗਰ ਨਿਗਮ ਵਲੋਂ ਦੋ ਤਿੰਨ ਮਹੀਨਿਆਂ ਦੌਰਾਨ ਘਰਾਂ ਦੀਆਂ ਨੰਬਰ ਪਲੇਟਾਂ ਲਗਾ ਦਿੱਤੀਆਂ ਜਾਣਗੀਆਂ। ਇਸਦੇ ਨਾਲ ਹੀ 60 ਦਿਨਾਂ ਦੇ ਵਿੱਚ ਯੋਗਾ ਸ਼ੈਡ ਅਤੇ ਜਿਮ ਵੀ ਤਿਆਰ ਹੋ ਜਾਵੇਗਾ।
ਉਹਨਾਂ ਕਿਹਾ ਕਿ ਸੈਕਟਰ 81 ਦੇ ਵਿੱਚ 30 ਏਕੜ ਜਗ੍ਹਾ ਦੇ ਵਿੱਚ ਵੱਡਾ ਹਸਪਤਾਲ ਬਣਨ ਜਾ ਰਿਹਾ ਹੈ, ਜੋ ਕਿ ਸ਼ੁਰੂਆਤੀ ਦੌਰ ਵਿੱਚ 100 ਬਿਸਤਰਿਆਂ ਦਾ ਹੋਵੇਗਾ ਅਤੇ ਉਸ ਤੋਂ ਬਾਅਦ ਹੌਲੀ- ਹੌਲੀ 500 ਬਿਸਰਤਿਆਂ ਦਾ ਵੱਡਾ ਹਸਪਤਾਲ ਤਿਆਰ ਹੋ ਜਾਵੇਗਾ, ਜਿਸਦਾ ਮੁਹਾਲੀ ਹਲਕੇ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ।
ਸਾਬਕਾ ਕੌਂਸਲਰ ਸ੍ਰੀ ਆਰ.ਪੀ ਸ਼ਰਮਾ ਬਾਰੇ ਬੋਲਦਿਆਂ ਸz. ਕੁਲਵੰਤ ਸਿੰਘ ਨੇ ਕਿਹਾ ਕਿ ਆਰ.ਪੀ ਸ਼ਰਮਾ ਆਪ ਨਾਲ ਜੁੜੇ ਆਗੂ ਹਨ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਹਮੇਸ਼ਾ ਲੋਕਾਂ ਦੇ ਵਿੱਚ ਹੀ ਰਹਿੰਦੇ ਹਨ ਅਤੇ ਜਨਤਾ ਦੀਆਂ ਮੁਸ਼ਕਲਾਂ ਦਾ ਸਥਾਈ ਹੱਲ ਕਰਕੇ ਹੀ ਆਪਣੇ ਘਰ ਜਾਂਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ, ਗੁਰਮੀਤ ਕੌਰ ਐਮ. ਸੀ, ਐਚ. ਐਸ. ਬਿੱਲਾ, ਜਸਪਾਲ ਸਿੰਘ, ਹਰਮੇਸ਼ ਸਿੰਘ ਕੁੰਭੜਾ, ਹਰਜੀਤ ਸਿੰਘ ਪੰਚ, ਰਾਜੀਵ ਪ੍ਰਧਾਨ ਟਰੱਕ ਯੂਨੀਅਨ, ਧਰਮ ਸਿੰਘ ਸੈਣੀ, ਐਡਵੋਕੇਟ ਜਸਵੀਰ ਸਿੰਘ, ਐਕਸੀਅਨ ਕਮਲਦੀਪ ਸਿੰਘ, ਐਸ ਈ ਨਰੇਸ਼ ਬੱਤਾ, ਨਗਰ ਨਿਗਮ ਦੇ ਸਕੱਤਰ ਸ੍ਰੀ ਰੰਜੀਵ, ਡੀ. ਐਸ. ਪੀ ਪ੍ਰਭਜੋਤ ਕੌਰ. ਐਸ ਐਚ ਓ ਅਸ਼ੋਕ ਕੁਮਾਰ, ਕਮਲ ਤਨੇਜਾ (ਚੌਂਕੀ ਇੰਚਾਰਜ ਫੇਜ਼-6), ਅਭਿਸ਼ੇਕ ਕੁਮਾਰ, (ਚੌਂਕੀ ਇੰਚਾਰਜ ਫੇਜ਼-8), ਐਕਸੀਅਨ ਗੁਰ ਪ੍ਰਤਾਪ, ਐਸ. ਡੀ. ਓ. ਅਮਰਦੀਪ ਸਿੰਘ, ਅਕਵਿੰਦਰ ਸਿੰਘ ਗੋਸਲ, ਮਨਦੀਪ ਕੌਰ, ਸਮੇਤ ਵੱਡੀ ਗਿਣਤੀ ਵਿੱਚ ਵਸਨੀਕ ਹਾਜ਼ਰ ਸਨ।