ਪਾਕਿ ਅਤੇ ਚੀਨ ਨਵਾਂ ਖੇਤਰੀ ਬਲਾਕ ਸਥਾਪਤ ਕਰਨ ਲਈ ਕੰਮ ਕਰ ਰਹੇ ਹਨ ,ਜੋ ਸਾਰਕ ਦੀ ਥਾਂ ਲੈ ਸਕਦਾ ਹੈ: ਰਿਪੋਰਟ
ਇਸਲਾਮਾਬਾਦ, 30 ਜੂਨ- ਪਾਕਿਸਤਾਨ ਅਤੇ ਚੀਨ ਇੱਕ ਨਵੀਂ ਖੇਤਰੀ ਸੰਸਥਾ ਸਥਾਪਤ ਕਰਨ ਦੀ ਤਜਵੀਜ਼ ’ਤੇ ਕੰਮ ਕਰ ਰਹੇ ਹਨ ਜੋ ਹੁਣ ਅਕਿਰਿਆਸ਼ੀਲ ਹੋ ਚੁੱਕੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੀ ਥਾਂ ਲੈ ਸਕਦੀ ਹੈ। ਇਸ ਘਟਨਾਕ੍ਰਮ ਤੋਂ ਜਾਣੂ ਕੂਟਨੀਤਕ ਸੂਤਰਾਂ ਦੇ ਹਵਾਲੇ ਨਾਲ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੇ ਰਿਪੋਰਟ ਦਿੱਤੀ ਕਿ ਇਸਲਾਮਾਬਾਦ ਅਤੇ ਬੀਜਿੰਗ ਵਿਚਕਾਰ ਗੱਲਬਾਤ ਹੁਣ ਅਗਲੇ ਪੜਾਅ ’ਤੇ ਹੈ, ਕਿਉਂਕਿ ਦੋਵੇਂ ਧਿਰਾਂ ਇਸ ਗੱਲ ’ਤੇ ਸਹਿਮਤ ਹਨ ਕਿ ਖੇਤਰੀ ਏਕੀਕਰਨ ਅਤੇ ਸੰਪਰਕ ਲਈ ਇੱਕ ਨਵੀਂ ਸੰਸਥਾ ਜ਼ਰੂਰੀ ਹੈ।

ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਕਿਹਾ ਕਿ ਇਹ ਨਵੀਂ ਸੰਸਥਾ ਸੰਭਾਵਤ ਤੌਰ ’ਤੇ ਖੇਤਰੀ ਬਲਾਕ ਸਾਰਕ ਦੀ ਥਾਂ ਲੈ ਸਕਦੀ ਹੈ, ਜਿਸ ਵਿੱਚ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼ ਵਿਚਕਾਰ ਹਾਲ ਹੀ ਵਿੱਚ ਚੀਨ ਦੇ ਕੁਨਮਿੰਗ ਵਿੱਚ ਹੋਈ ਤਿੰਨ ਪੱਖੀ ਮੀਟਿੰਗ ਕੂਟਨੀਤਕ ਚਾਲਾਂ ਦਾ ਹਿੱਸਾ ਸੀ ਅਤੇ ਇਸਦਾ ਉਦੇਸ਼ ਦੂਜੇ ਦੱਖਣੀ ਏਸ਼ੀਆਈ ਦੇਸ਼ਾਂ, ਜੋ ਸਾਰਕ ਦਾ ਹਿੱਸਾ ਸਨ, ਨੂੰ ਨਵੇਂ ਸਮੂਹ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣਾ ਸੀ।
ਹਾਲਾਂਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਇਹ ਕਹਿੰਦੇ ਹੋਏ ਕਿ ਮੀਟਿੰਗ ਰਾਜਨੀਤਿਕ ਨਹੀਂ ਸੀ, ਢਾਕਾ, ਬੀਜਿੰਗ ਅਤੇ ਇਸਲਾਮਾਬਾਦ ਵਿਚਕਾਰ ਕਿਸੇ ਵੀ ਉਭਰ ਰਹੇ ਗਠਜੋੜ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ ਸੀ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐਮ ਤੌਹੀਦ ਹੁਸੈਨ ਨੇ ਕਿਹਾ ਸੀ, ‘‘ਅਸੀਂ ਕੋਈ ਗਠਜੋੜ ਨਹੀਂ ਬਣਾ ਰਹੇ ਹਾਂ।’’
ਸੂਤਰਾਂ ਅਨੁਸਾਰ ਭਾਰਤ ਨੂੰ ਨਵੇਂ ਪ੍ਰਸਤਾਵਿਤ ਫੋਰਮ ਵਿੱਚ ਸੱਦਾ ਦਿੱਤਾ ਜਾਵੇਗਾ, ਜਦੋਂ ਕਿ ਸ਼੍ਰੀਲੰਕਾ, ਮਾਲਦੀਵ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੇ ਇਸ ਸਮੂਹ ਦਾ ਹਿੱਸਾ ਬਣਨ ਦੀ ਉਮੀਦ ਹੈ। ਅਖਬਾਰ ਨੇ ਕਿਹਾ ਕਿ ਨਵੀਂ ਸੰਸਥਾ ਦਾ ਮੁੱਖ ਉਦੇਸ਼ ਵਧੇ ਹੋਏ ਵਪਾਰ ਅਤੇ ਸੰਪਰਕ ਰਾਂਹੀ ਵਧੇਰੇ ਖੇਤਰੀ ਸ਼ਮੂਲੀਅਤ ਦੀ ਮੰਗ ਕਰਨਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਪ੍ਰਸਤਾਵ ਸਿਰੇ ਚੜ੍ਹਦਾ ਹੈ ਤਾਂ ਇਹ ਸਾਰਕ ਦੀ ਥਾਂ ਲੈ ਲਵੇਗਾ, ਜੋ ਭਾਰਤ-ਪਾਕਿਸਤਾਨ ਸੰਘਰਸ਼ ਕਾਰਨ ਲੰਬੇ ਸਮੇਂ ਤੋਂ ਮੁਅੱਤਲ ਹੈ। ਸਾਲ 2014 ਦੌਰਾਨ ਕਾਠਮੰਡੂ ਵਿੱਚ ਸਾਰਕ ਦਾ ਦੋ-ਸਾਲਾ ਸਿਖਰ ਸੰਮੇਲਨ ਆਖਰੀ ਸੀ। 2016 ਦਾ ਸਾਰਕ ਸੰਮੇਲਨ ਇਸਲਾਮਾਬਾਦ ਵਿੱਚ ਹੋਣਾ ਸੀ। ਪਰ ਉਸ ਸਾਲ 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਉੜੀ ਵਿੱਚ ਇੱਕ ਭਾਰਤੀ ਫੌਜ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਹਾਲਾਤਾਂ ਕਾਰਨ ਸੰਮੇਲਨ ਵਿੱਚ ਹਿੱਸਾ ਲੈਣ ਵਿੱਚ ਆਪਣੀ ਅਸਮਰੱਥਾ ਪ੍ਰਗਟਾਈ ਸੀ। ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਨੇ ਵੀ ਇਸਲਾਮਾਬਾਦ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਸੰਮੇਲਨ ਰੱਦ ਕਰ ਦਿੱਤਾ ਗਿਆ ਸੀ।