ਸੇਵਾਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ

ਐਸ ਏ ਐਸ ਨਗਰ 2 ਅਕਤੂਬਰ ਸੀਨੀਅਰ ਫਾਰਮੇਸੀ ਅਫਸਰ ਪਰਮਜੀਤ ਕੌਰ ਨੂੰ ਫਾਰਮਾਸਿਸਟ ਵਜੋਂ 35 ਸਾਲ ਕੰਮ ਕਰਨ ਉਪਰੰਤ ਸੇਵਾ ਮੁਕਤ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਉਹ ਸੀਨੀਅਰ ਫਾਰਮੇਸੀ ਅਫਸਰ ਸਿਵਲ ਹਸਪਤਾਲ ਨਵਾਂ ਸ਼ਹਿਰ ਤੋਂ ਰਿਟਾਇਰ ਹੋਏ।

ਸੀਨੀਅਰ ਫਾਰਮੇਸੀ ਅਫਸਰ ਪਰਮਜੀਤ ਕੌਰ ਨੂੰ ਫਾਰਮਾਸਿਸਟ ਵਜੋਂ 35 ਸਾਲ ਕੰਮ ਕਰਨ ਉਪਰੰਤ ਸੇਵਾ ਮੁਕਤ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਉਹ ਸੀਨੀਅਰ ਫਾਰਮੇਸੀ 

ਅਫਸਰ ਸਿਵਲ ਹਸਪਤਾਲ ਨਵਾਂ ਸ਼ਹਿਰ ਤੋਂ ਰਿਟਾਇਰ ਹੋਏ।
ਆਪਣੇ ਸੇਵਾ ਕਾਲ ਦੌਰਾਨ ਉਹਨਾਂ ਨੇ ਸਿਵਲ ਹਸਪਤਾਲ ਸਮਰਾਲਾ, ਈ ਐਸ ਆਈ ਡਿਸਪੈਂਸਰੀ ਖਰੜ, ਈ ਐਸ ਆਈ ਡਿਸਪੈਂਸਰੀ ਨੰਬਰ ਦੋ ਮੁਹਾਲੀ ਵਿੱਚ ਵੀ ਸੇਵਾ ਨਿਭਾਈ। ਉਹਨਾਂ ਮੁਹਾਲੀ ਵਿਖੇ ਲਗਭਗ 20 

ਸਾਲ ਨੌਕਰੀ ਕੀਤੀ ਅਤੇ ਤਰੱਕੀ ਮਿਲਣ ਤੋਂ ਬਾਅਦ ਉਹਨਾਂ ਨੂੰ ਨਵਾਂ ਸ਼ਹਿਰ ਤਬਦੀਲ ਕਰ ਦਿੱਤਾ ਗਿਆ।
ਇਸ ਮੌਕੇ ਪਰਮਜੀਤ ਕੌਰ ਦੇ ਪਰਿਵਾਰਕ ਮੈਂਬਰ ਅਤੇ ਹਸਪਤਾਲ ਦਾ ਸਾਰਾ ਸਟਾਫ ਵੀ ਹਾਜ਼ਰ ਸਨ।