
ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਸਫਾਈ ਅਭਿਆਨ ਚਲਾਇਆ
ਐਸ ਏ ਐਸ ਨਗਰ, 2 ਅਕਤੂਬਰ ਸਰਵਹਿਤ ਕਲਿਆਣ ਸੁਸਾਇਟੀ (ਰਜਿ.) ਵੱਲੋਂ ਸੁਸਾਇਟੀ ਦੇ ਉਪ ਪ੍ਰਧਾਨ ਯਸ਼ਪਾਲ ਅਗਨੀਹੋਤਰੀ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਸਫਾਈ ਅਭਿਆਨ ਚਲਾਇਆ ਗਿਆ।
ਐਸ ਏ ਐਸ ਨਗਰ, 2 ਅਕਤੂਬਰ ਸਰਵਹਿਤ ਕਲਿਆਣ ਸੁਸਾਇਟੀ (ਰਜਿ.) ਵੱਲੋਂ ਸੁਸਾਇਟੀ ਦੇ ਉਪ ਪ੍ਰਧਾਨ ਯਸ਼ਪਾਲ ਅਗਨੀਹੋਤਰੀ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਗਾਂਧੀ ਜਯੰਤੀ
ਅਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਸਫਾਈ ਅਭਿਆਨ ਚਲਾਇਆ ਗਿਆ।
ਇਸ ਮੌਕੇ ਪਾਰਕ ਨੰਬਰ-36 ਫੇਜ਼ 11 ਮੁਹਾਲੀ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਅਤੇ ਸਵੱਛਤਾ ਅਭਿਆਨ ਬਾਰੇ ਰੈਲੀ ਕੱਢੀ ਗਈ, ਜਿਸ ਵਿੱਚ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣ ਲਈ ਪ੍ਰਰਿਤ ਕੀਤਾ
ਗਿਆ।
ਇਸ ਮੌਕੇ ਸੁਸਾਇਟੀ ਦੇ ਸੰਯੁਕਤ ਸਕੱਤਰ ਕਰਮ ਚੰਦ, ਖਜ਼ਾਨਚੀ ਰਕੇਸ਼ ਕੁਮਾਰ, ਉਪ ਖਜ਼ਾਨਚੀ ਕਮਲੇਸ਼ ਰਾਜ ਸ਼ਰਮਾ, ਸਲਾਹਕਾਰ ਐਡਵੋਕੇਟ ਸੁਰੇਸ਼ ਕੁਮਾਰ, ਐਡੀਟਰ ਵਿਜੇ ਕੁਮਾਰ ਯਾਦਵ, ਪ੍ਰੈਸ ਸਕੱਤਰ ਅਨਿਲ
ਠਾਕੁਰ, ਕਲਚਰਲ ਸਕੱਤਰ ਮਨਪ੍ਰੀਤ ਸੋਢੀ, ਪੌਰਪੇਗੰਡਾ ਸਕੱਤਰ ਪਵਨਦੇਵ ਸ਼ਰਮਾ ਤੋਂ ਇਲਾਵਾ ਜਸਵਿੰਦਰ ਸ਼ਰਮਾ, ਕਰਮ ਚੰਦ ਸ਼ਰਮਾ, ਦਿਨੇਸ਼ ਕੁਮਾਰ, ਨਵੀਨ ਕੁਮਾਰ, ਕਸ਼ਮੀਰ ਸਿੰਘ, ਆਰ ਕੇ ਗੁਪਤਾ, ਓਮ
ਪ੍ਰਕਾਸ਼, ਕਿਸ਼ੌਰੀ ਲਾਲ, ਬਹਾਦਰ ਸੈਣੀ, ਵਰਿੰਦਰ ਸ਼ਰਮਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕੀਤਾ।
