
ਬੀਐੱਮਡਬਲਿਊ ਦੀ ਟੱਕਰ ਨਾਲ ਵਿੱਤ ਮੰਤਰਾਲੇ ਦੇ ਅਧਿਕਾਰੀ ਦੀ ਮੌਤ; ਮਹਿਲਾ ਚਾਲਕ ਗ੍ਰਿਫ਼ਤਾਰ, ਗੈਰ-ਇਰਾਦਤ ਹੱਤਿਆ ਦਾ ਕੇਸ ਦਰਜ
ਨਵੀਂ ਦਿੱਲੀ:- ਦੱਖਣੀ ਪੱਛਮੀ ਦਿੱਲੀ ਵਿਚ ਐਤਵਾਰ ਨੂੰ ਕੇਂਦਰੀ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨਵਜੋਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਗੰਭੀਰ ਜ਼ਖ਼ਮੀ ਹੈ। ਨਵਜੋਤ ਸਿੰਘ ਤੇ ਉਨ੍ਹਾਂ ਦੀ ਪਤਨੀ ਮੋਟਰਸਾਈਕਲ ’ਤੇ ਸਵਾਰ ਸਨ ਜਦੋਂ ਇਕ BMW ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ।
ਨਵੀਂ ਦਿੱਲੀ:- ਦੱਖਣੀ ਪੱਛਮੀ ਦਿੱਲੀ ਵਿਚ ਐਤਵਾਰ ਨੂੰ ਕੇਂਦਰੀ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨਵਜੋਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਗੰਭੀਰ ਜ਼ਖ਼ਮੀ ਹੈ। ਨਵਜੋਤ ਸਿੰਘ ਤੇ ਉਨ੍ਹਾਂ ਦੀ ਪਤਨੀ ਮੋਟਰਸਾਈਕਲ ’ਤੇ ਸਵਾਰ ਸਨ ਜਦੋਂ ਇਕ BMW ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ।
ਇਹ ਜੋੜਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਧੌਲਾ ਕੁਆਂ ਮੈਟਰੋ ਸਟੇਸ਼ਨ ਨੇੜੇ ਇਹ ਹਾਦਸਾ ਵਾਪਰਿਆ। ਇਸ ਦੌਰਾਨ ਦਿੱਲੀ ਪੁਲੀਸ ਨੇ ਸੋਮਵਾਰ ਦੁਪਹਿਰੇ ਮੁਲਜ਼ਮ ਗਗਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਗਨਪ੍ਰੀਤ ਕੌਰ ਕਥਿਤ ਤੌਰ ’ਤੇ ਉਸ BMW ਕਾਰ ਨੂੰ ਚਲਾ ਰਹੀ ਸੀ, ਜਿਸ ਬਾਈਕ ਸਵਾਰ ਨਵਜੋਤ ਸਿੰਘ ਤੇ ਉਸ ਦੀ ਪਤਨੀ ਨੂੰ ਟੱਕਰ ਮਾਰੀ ਸੀ।
ਗਗਨਪ੍ਰੀਤ, ਜਿਸ ਨੂੰ ਹਾਦਸੇ ਵਿੱਚ ਮਾਮੂਲੀ ਸੱਟਾਂ ਵੀ ਲੱਗੀਆਂ ਸਨ, ਨੂੰ ਉੱਤਰੀ ਦਿੱਲੀ ਦੇ ਮੁਖਰਜੀ ਨਗਰ ਦੇ Nulife ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੁਲੀਸ ਉਸ ਖਿਲਾਫ਼ ਗੈਰ-ਇਰਾਦਤਨ ਕਤਲ ਦਾ ਕੇਸ ਪਹਿਲਾਂ ਹੀ ਦਰਜ ਕਰ ਚੁੱਕੀ ਹੈ।
ਨਵਜੋਤ ਸਿੰਘ, ਜੋ ਹਰੀ ਨਗਰ ਦੇ ਵਸਨੀਕ ਸਨ, ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਵਿੱਚ ਡਿਪਟੀ ਸੈਕਟਰੀ ਸਨ। ਇਸ ਦੌਰਾਨ ਇਸ ਜੋੜੇ ਦੇ ਪੁੱਤ ਨਵਨੂਰ ਸਿੰਘ ਨੇ ਹਾਦਸੇ ਮਗਰੋਂ ਉਸ ਦੇ ਜ਼ਖ਼ਮੀ ਮਾਪਿਆਂ ਨੂੰ 22 ਕਿਲੋਮੀਟਰ ਦੂਰ ਹਸਪਤਾਲ ਵਿਚ ਦਾਖਲ ਕਰਵਾਉਣ ’ਤੇ ਸਵਾਲ ਉਠਾਏ ਹਨ। ਸਿੰਘ ਨੇ ਦਾਅਵਾ ਕੀਤਾ ਕਿ ਉਸ ਦੇ ਮਾਪਿਆਂ ਨੂੰ ਜਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਉਹ ਬੀਐੱਮਡਬਲਿਊ ਚਲਾ ਰਹੀ ਮਹਿਲਾ ਦਾ ਹੈ।
ਨਵਨੂਰ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਦੀ ਜਾਨ ਬਚਾਈ ਜਾ ਸਕਦੀ ਸੀ ਜੇਕਰ ਉਸ ਨੂੰ 20 ਕਿਲੋਮੀਟਰ ਦੂਰ ਕਿਸੇ ਹਸਪਤਾਲ, ਜਿੱਥੇ ਇਲਾਜ ਲਈ ਕੋਈ ਢੁੱਕਵੀਂ ਸਹੂਲਤ ਨਹੀਂ ਸੀ, ਦੀ ਬਜਾਏ ਹਾਦਸੇ ਵਾਲੀ ਥਾਂ ਨੇੜਲੇ ਹਸਪਤਾਲ ਲਿਜਾਇਆ ਜਾਂਦਾ। ਨਵਨੂਰ ਸਿੰਘ ਨੇ ਖ਼ਬਰ ਏਐੱਨਆਈ ਨੂੰ ਦੱਸਿਆ, ‘‘ਮੈਨੂੰ ਇੱਕ ਪਰਿਵਾਰਕ ਦੋਸਤ ਦਾ ਫ਼ੋਨ ਆਇਆ ਜਿਸ ਨੇ ਮੈਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮੇਰੇ ਮਾਤਾ-ਪਿਤਾ ਜੀਟੀਬੀ ਨਗਰ ਦੇ ਨਿਊ ਲਾਈਫ਼ ਹਸਪਤਾਲ ਵਿੱਚ ਦਾਖਲ ਹਨ।’’
ਉਸ ਨੇ ਅੱਗੇ ਕਿਹਾ, ‘‘ਇਹ ਹਾਦਸਾ ਐਤਵਾਰ ਦੁਪਹਿਰ ਇੱਕ ਜਾਂ ਡੇਢ ਵਜੇ ਦੇ ਕਰੀਬ ਹੋਇਆ, ਇੱਕ ਕੁੜੀ BMW ਚਲਾ ਰਹੀ ਸੀ ਜਿਸ ਨੇ ਮੇਰੇ ਮਾਪਿਆਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜ਼ਰੂਰ ਕੁਝ ਗਲਤ ਸੀ, ਪਰ ਉਨ੍ਹਾਂ ਨੂੰ 20 ਕਿਲੋਮੀਟਰ ਦੂਰ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਕੋਈ ਸਹੂਲਤ ਨਹੀਂ ਸੀ...
ਮੇਰੇ ਪਿਤਾ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ, ਪਰ ਉੱਥੇ ਲੋਕਾਂ ਨੇ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਮੌਤ ਬਹੁਤ ਘੱਟ ਹੁੰਦੀ ਹੈ... ਧੌਲਾ ਕੁਆਂ ਅਤੇ ਏਮਜ਼ ਦੇ ਨੇੜੇ ਵੀ ਬਹੁਤ ਸਾਰੇ ਸੁਪਰ-ਸਪੈਸ਼ਲਿਟੀ ਹਸਪਤਾਲ ਹਨ, ਜੇਕਰ ਉਨ੍ਹਾਂ ਨੂੰ ਉੱਥੇ ਭੇਜਿਆ ਜਾਂਦਾ, ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ।’’ ਨਵਨੂਰ ਨੇ ਕਿਹਾ ਕਿ ਜੀਟੀਬੀ ਨਗਰ ਵਿੱਚ ਨਿਊ ਲਾਈਫ ਹਸਪਤਾਲ ਉਸੇ ਕੁੜੀ ਦਾ ਹੈ ਜੋ ਹਾਦਸੇ ਸਮੇਂ BMW ਚਲਾ ਰਹੀ ਸੀ।
ਪੁਲੀਸ ਮੁਤਾਬਕ ਐਫਆਈਆਰ ਵਿੱਚ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 281 (ਕਾਹਲੀ ਜਾਂ ਲਾਪਰਵਾਹੀ ਨਾਲ ਗੱਡੀ ਚਲਾਉਣਾ ਜਾਂ ਸਵਾਰੀ ਕਰਨਾ ਜੋ ਮਨੁੱਖੀ ਜੀਵਨ ਨੂੰ ਖਤਰੇ ਵਿੱਚ ਪਾਉਂਦਾ ਹੈ), 125 ਬੀ (ਕੋਈ ਵੀ ਜੋ ਲਾਪਰਵਾਹੀ ਨਾਲ ਮਨੁੱਖੀ ਜੀਵਨ ਜਾਂ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ - ਭਾਵੇਂ ਨੁਕਸਾਨ ਪਹੁੰਚਾਇਆ ਗਿਆ ਹੋਵੇ ਜਾਂ ਨਾ ਹੋਵੇ), 105 (ਕਤਲ ਦੇ ਬਰਾਬਰ ਨਾ ਹੋਣ ਵਾਲਾ ਦੋਸ਼ੀ ਕਤਲ), 238 (ਜਾਣਬੁੱਝ ਕੇ ਸਬੂਤ ਛੁਪਾਉਣਾ ਜਾਂ ਅਪਰਾਧੀ ਨੂੰ ਬਚਾਉਣ ਲਈ ਗਲਤ ਜਾਣਕਾਰੀ ਪ੍ਰਦਾਨ ਕਰਨਾ) ਦਾ ਜ਼ਿਕਰ ਹੈ।
ਇਸ ਦੌਰਾਨ ਫੋਰੈਂਸਿਕ ਤੇ ਪੁਲੀਸ ਟੀਮ ਨੇ ਨੁਕਸਾਨੇ ਗਏ ਵਾਹਨਾਂ ਅਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਪੁਲੀਸ ਨੇ ਕਿਹਾ ਕਿ ਕਥਿਤ ਮਹਿਲਾ ਡਰਾਈਵਰ ਅਤੇ ਉਸਦਾ ਪਤੀ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ। ਉਹ ਘੋੜੇ ਦੇ ਚਮੜੇ ਦੀਆਂ ਕਾਠੀ, ਸੀਟਾਂ, ਕਵਰ, ਬੈਲਟ ਆਦਿ ਬਣਾਉਣ ਦੇ ਕਾਰੋਬਾਰ ਵਿੱਚ ਹਨ।
