ਹੜ੍ਹ ਪੀੜਤਾਂ ਦੀਆਂ ਗਰਦਾਵਰੀਆ ਤੁਰੰਤ ਤੇ ਨਿਰਪੱਖ ਹੋਣਗੀਆਂ-ਡਾ. ਰਾਜ ਕੁਮਾਰ
ਹੁਸ਼ਿਆਰਪੁਰ:- ਜਿਵੇਂ ਕਿ ਸਭ ਨੂੰ ਪਤਾ ਹੈ ਕਿ ਬੀਤੇ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਿਲ੍ਹਆਂ ਵਿੱਚ ਜਨਤਾ ਨੂੰ ਅਤੇ ਕਿਸਾਨੀ ਨੂੰ ਹੜ੍ਹਾਂ ਕਰਕੇ ਭਾਰੀ ਜਾਨੀ, ਮਾਲੀ ਅਤੇ ਫਸਲਾਂ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਹੜ੍ਹ ਪੀੜਤਾਂ ਲਈ ਫੌਰੀ ਰਾਹਤ ਪੀੜਤਾਂ ਲਈ ਇੱਕ ਸੁਚੱਜੀ ਯੋਜਨਾ ਬਣਾਈ ਹੈ।

ਜਿਸ ਤਹਿਤ ਪਿੰਡਾਂ ਵਿੱਚ ਹੋਈਆਂ ਫਸਲਾਂ ਦੇ ਨੁਕਸਾਨ ਲਈ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਅਤੇ ਹੁਸ਼ਿਆਰਪੁਰ, ਮੁਕੇਰੀਆਂ, ਟਾਂਡਾ, ਚੱਬੇਵਾਲ ਅਤੇ ਸ਼ਾਮ ਚੁਰਾਸੀ ਹਲਕਿਆਂ ਦੇ ਸਰਵੇ ਕਰਵਾ ਕੇ ਹੋਰ ਹੋਏ ਮਾਲੀ ਨੁਕਸਾਨ ਲਈ ਮੁਆਵਜਾ ਤਹਿ ਕਰਨਾ ਸ਼ਾਮਿਲ ਹਨ। ਇਸ ਸਬੰਧੀ ਵਿੱਚ ਮੁੱਖ ਮੰਤਰੀ ਵੱਲੋਂ ਸਰਵੇ ਅਤੇ ਗਿਰਦਾਵਰੀਆਂ 40 ਦਿਨਾਂ ਵਿੱਚ ਪੂਰੀ ਕਰਕੇ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਮੈਂਬਰ ਪਾਰਲੀਪੈਂਟ ਡਾ. ਰਾਜ ਕੁਮਾਰ ਨੇ ਅੱਜ ਇਸ ਸਬੰਧ ਵਿੱਚ ਸਬੰਧਿਤ ਡਿਪਟੀ ਕਮਿਸ਼ਨਰਾਂ ਨਾਲ ਗੱਲ ਕਰ ਕੇ ਇਹਨਾਂ ਹਦਾਇਤਾਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਬਾਰੇ ਕਿਹਾ।ਉਹਨਾਂ ਡਿਪਟੀ ਕਮਿਸਨਰ ਆਸ਼ਿਕਾ ਜੈਨ ਨਾਲ ਜ਼ਿਲ੍ਹੇ ਵਿੱਚ ਬਿਲਕੁੱਲ ਨਿਰਪੱਖ ਅਤੇ ਫਾਸਟ ਟਰੈਕ ਸਰਵੇ ਕਰਵਾਉਣ ਲਈ ਸਮੂਹ ਸਬੰਧਿਤ ਅਫ਼ਸਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਕਿਹਾ।
ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਮੁਕੇਰੀਆਂ ਦੇ ਧੁੱਸੀ ਬੰਨ੍ਹਾਂ ਅਤੇ ਚੱਬੇਵਾਲ ਦੇ ਕੁਕੜਾਂ ਬੰਨ੍ਹ ਦੀ ਰਿਪੇਅਰ ਲਈ ਆਪਣੇ ਵੱਲੋਂ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਉੱਥੇ ਹੀ ਬਹੁਤ ਜਲਦ ਹੀ ਇਹਨਾਂ ਬੰਨ੍ਹਾਂ ਦੇ ਮੁੜ ਨਿਰਮਾਣ ਤੇ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਗਲੇ ਸਾਲ ਬਰਸਾਤਾਂ ਤੋਂ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਇਸ ਤਰੀਕੇ ਨਾਲ ਤਿਆਰ ਕੀਤਾ ਜਾਵੇ ਕਿ ਮੁੜ ਸਾਡੀ ਜਨਤਾ ਨੂੰ ਇਹੋ ਜਿਹੇ ਨੁਕਸਾਨ ਨਾਲ ਝੱਲਣੇ ਪੈਣ।
ਇਸ ਮੁਸ਼ਕਿਲ ਘੜੀ ਵਿੱਚ ਉਹ ਖੁੱਦ ਅਤੇ ਪੰਜਾਬ ਸਰਕਾਰ ਆਪਣੇ ਸਾਰੇ ਪੰਜਾਬ ਵਾਸੀਆ ਦੇ ਨਾਲ ਹਨ ਅਤੇ ਜਲਦ ਤੋਂ ਜਲਦ ਸਰਕਾਰੀ ਯੋਜ਼ਨਾਵਾਂ ਦਾ ਫਾਇਦਾ ਪੀੜਤ ਤੱਕ ਪਹੁੰਚਿਆ ਜਾ ਸਕੇ।