ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਕੀਤੀ ਗਈ ਮਾਪੇ ਅਧਿਆਪਕ ਮਿਲਣੀ
ਗੜ੍ਹਸ਼ੰਕਰ 22 ਅਕਤੂਬਰ - ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਪੂਨਮ ਸ਼ਰਮਾ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆ ਦੀ ਪੜ੍ਹਾਈ,ਖੇਡਾਂ ਵਿਚ ਪ੍ਰਾਪਤੀਆ ਅਤੇ ਹੋਰ ਸਕੂਲੀ ਸਹਾਇਕ ਕਿਰਿਆਵਾਂ ਦੀ ਕਾਰਗੁਜਾਰੀ ਸੰਬੰਧੀ ਮਾਪਿਆ, ਸਕੂਲ ਕਮੇਟੀ ਮੈਂਬਰਾਂ ਨਾਲ ਚਰਚਾ ਕੀਤੀ ਗਈ।

ਇਸ ਸਮੇਂ ਸਿੱਖਿਆ ਵਿਭਾਗ ਮੋਹਾਲੀ ਦੇ ਅਸਿਸਟੈਂਟ ਡਾਇਰੈਕਟਰ ਮੈਡਮ ਰੇਨੂੰ ਮਹਿਤਾ ਵਲੋ ਸਕੂਲ ਦਾ ਸ਼ਪੈਸ਼ਲ ਵਿਜ਼ਿਟ ਕੀਤਾ ਗਿਆ, ਉਹਨਾਂ ਵਿਦਿਆਰਥੀਆ ਦੀ ਸਿੱਖਿਆ ਅਤੇ ਸਰਵਪੱਖੀ ਵਿਕਾਸ ਸੰਬੰਧੀ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆ ਪ੍ਰਤੀ ਵਿਦਿਆਰਥੀਆ, ਮਾਪਿਆ ਅਤੇ ਸਕੂਲ ਸਟਾਫ ਨਾਲ ਚਰਚਾ ਕੀਤੀ ਅਤੇ ਸਟਾਫ ਅਤੇ ਮਾਪਿਆ ਨੂੰ ਵਿਦਿਆਰਥੀਆ ਵਿੱਚ ਤੰਦਰੁਸਤ ਅਤੇ ਵਧੀਆ ਸਮਾਜਿਕ ਕਦਰਾਂ ਕੀਮਤਾ ਪੈਦਾ ਕਰਨ ਵੱਲ ਜੋਰ ਦਿੱਤਾ|
ਇਸ ਸਮੇ ਸਕੂਲ ਸਟਾਫ ਵਿਚ ਮੁਕੇਸ਼ ਕੁਮਾਰ, ਕੁਲਵਿੰਦਰ ਕੌਰ, ਜਸਬੀਰ ਸਿੰਘ,ਪਰਮਜੀਤ ਸਿੰਘ, ਬਲਕਾਰ ਸਿੰਘ ਮਘਾਣੀਆਂ, ਸੁਨੀਤਾ ਕੁਮਾਰੀ, ਕਮਲਜੀਤ ਕੌਰ, ਦੀਪਕ ਕੌਸ਼ਲ, ਪੂਜਾ ਭਾਟੀਆ, ਖੁਸ਼ਵਿੰਦਰ ਕੌਰ ਡੀਪੀਈ ਅਤੇ ਅਵਤਾਰ ਸਿੰਘ ਹਾਜਰ ਸਨ