ਸਰਕਾਰੀ ਕਾਲਜ ਜਾਡਲਾ ਵਿਖੇ ਯੁਵਕ ਸੇਵਾਵਾਂ ਵਿਭਾਗ 'ਤੇ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨੇ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਕਰਵਾਇਆ ਨਾਟਕ
ਨਵਾਂਸ਼ਹਿਰ- ਨੋਜਵਾਨਾਂ ਨੂੰ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਤੋਂ ਸਚੇਤ ਕਰਨ ਦੇ ਉਦੇਸ਼ ਨਾਲ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਡਲਾ, ਵਿਖੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਅਤੇ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨਵਾਂਸ਼ਹਿਰ (ਰਜਿ.) ਵੱਲੋਂ ਅੱਜ ਨਾਟਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਫਰੋਸ਼ ਰੰਗਮੰਚ ਦੀ ਟੀਮ ਨੇ "ਕੋਈ ਜਿਉਂਦਾ ਹੀ ਨਹੀਂ ਬਚਿਆ" ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ।

ਕਲਾਕਾਰ ਵਿਸ਼ਾਲ ਸਿੰਘ, ਡਾਲੀ ਸ਼ਾਹ, ਮਨਦੀਪ ਕੁਮਾਰ, ਮਨਦੀਪ ਸਿੰਘ ਲੋਟੇ, ਸਨੀਪ੍ਰੀਤ ਸਿੰਘ ਅਤੇ ਗੌਰਵ ਨੇ ਆਪਣੇ ਸ਼ਾਨਦਾਰ ਅਦਾਕਾਰੀ ਰਾਹੀਂ ਇਹ ਦਰਸਾਇਆ ਕਿ ਨਸ਼ਾ ਕਿਸ ਤਰ੍ਹਾਂ ਨਾ ਸਿਰਫ਼ ਇੱਕ ਵਿਅਕਤੀ ਦੀ ਜ਼ਿੰਦਗੀ ਬਰਬਾਦ ਕਰਦਾ ਹੈ।
ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਸੰਕਟ ਵਿੱਚ ਧੱਕ ਦੇਂਦਾ ਹੈ। ਦਰਸ਼ਕਾਂ ਨੇ ਇਸ ਅਦਾਕਾਰੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੋਚਣ ਲਈ ਮਜਬੂਰ ਕਰਨ ਵਾਲੀ ਕਰਾਰ ਦਿੱਤਾ।ਇਹ ਸਮਾਰੋਹ ਕਾਲਜ ਦੀ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਪ੍ਰਿਆ ਬਾਵਾ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਹੈਰੀ ਚੌਹਾਨ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਨਸ਼ਾ ਨੌਜਵਾਨਾਂ ਦੇ ਭਵਿੱਖ ਨੂੰ ਨਿਗਲ ਰਿਹਾ ਹੈ।
ਸਾਨੂੰ ਆਪਣੇ ਪਿੰਡ, ਸ਼ਹਿਰ ਅਤੇ ਸਮਾਜ ਨੂੰ ਨਸ਼ਾਮੁਕਤ ਬਣਾਉਣ ਲਈ ਸਾਂਝੀ ਕੋਸ਼ਿਸ਼ ਕਰਨੀ ਪਵੇਗੀ। ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਅਜੇਹੇ ਪ੍ਰੋਗਰਾਮ ਲਗਾਤਾਰ ਕਰਦਾ ਰਹੇਗਾ। ਕਾਲਜ ਦੀ ਵਾਇਸ ਪ੍ਰਿੰਸੀਪਲ ਪ੍ਰਿਆ ਬਾਵਾ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਹੀ ਜ਼ਿੰਦਗੀ ਵਿੱਚ ਕਾਮਯਾਬੀ ਦੀ ਕੁੰਜੀ ਹੈ। ਨੌਜਵਾਨ ਸਿੱਖਿਆ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੀ ਉਰਜਾ ਦਾ ਸਹੀ ਪ੍ਰਯੋਗ ਕਰਨ।
ਕਲੱਬ ਦੇ ਮੈਂਬਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਨਾਟਕ ਸਿਰਫ਼ ਮਨੋਰੰਜਨ ਨਹੀਂ ਸੀ, ਸਗੋਂ ਇੱਕ ਤਾਕਤਵਰ ਸਮਾਜਿਕ ਸੰਦੇਸ਼ ਸੀ, ਜੋ ਸਿੱਧਾ ਦਿਲਾਂ ਤੱਕ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਨਾਟਕ ਦੀ ਕਹਾਣੀ ਨੇ ਸਾਰੇ ਦਰਸ਼ਕਾਂ ਨੂੰ ਹਿਲਾ ਦਿੱਤਾ ਅਤੇ ਇਹ ਯੁਵਕਾਂ ਲਈ ਚੇਤਾਵਨੀ ਵੀ ਹੈ ਅਤੇ ਪ੍ਰੇਰਣਾ ਵੀ ਕਿ ਉਹ ਸਹੀ ਰਾਹ ਚੁਣਨ।