ਕਿਸਾਨਾਂ ਲਈ ਸਬਸਿਡੀ 'ਤੇ ਜਿਪਸਮ ਬਲਾਕ ਖੇਤੀਬਾੜੀ ਦਫਤਰਾਂ ‘ਚ ਉਪਲਬਧ - ਡਿਪਟੀ ਕਮਿਸ਼ਨਰ

ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਲਈ ਸਬਸਿਡੀ ‘ਤੇ ਜਿਪਸਮ ਦਿੱਤਾ ਜਾਵੇਗਾ ਅਤੇ ਇੱਛੁਕ ਕਿਸਾਨ ਆਨਲਾਈਨ ਪੋਰਟਲ 'ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ 50% ਫੀਸਦੀ ਸਬਸਿਡੀ 'ਤੇ ਜਿਪਸਮ ਮੁੱਈਆ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਜਿਪਸਮ ਜਿਲੇ ਵਿਚ ਬਲਾਕ ਖੇਤੀਬਾੜੀ ਦਫਤਰਾਂ ਵਿਚ ਉਪਲਬਧ ਹੈ ਅਤੇ ਚਾਹਵਾਨ ਕਿਸਾਨ ਆਪਣੀ ਰਜਿਸਟਰੇਸ਼ਨ ਆਨਲਾਈਨ ਪੋਰਟਲ  http://agrimachinerypb.com ‘ਤੇ ਕਰਵਾ ਸਕਦੇ ਹਨ ਅਤੇ ਅਤੋ ਇਕ ਕਿਸਾਨ ਵੱਧ ਤੋਂ ਵੱਧ 25 ਬੈਗ (50 ਕਿੱਲੋ ਹਰੇਕ ਬੈਗ) ਖਰੀਦ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਪਸਮ ਦੇ ਪ੍ਰਤੀ ਬੈਗ  ਦਾ ਰੇਟ 410 ਰੁਪਏ ਹੈ ਜੋ ਕਿਸਾਨਾਂ ਨੂੰ ਸਬਸਿਡੀ 'ਤੇ 205 ਰੁਪਏ ਦਾ ਮਿਲੇਗਾ। 
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਕੇਸ਼ ਕੁਮਾਰ  ਸ਼ਰਮਾ ਨੇ ਦੱਸਿਆ ਕਿ ਜਿਨ੍ਹਾਂ ਜਮੀਨਾਂ ਦੀ ਪੀ.ਐੱਚ. 8.5 ਤੋਂ ਜਿਆਦਾ ਹੈ ਜਾਂ ਲਗਾਤਾਰ ਇੱਕ ਹੀ ਤਰ੍ਹਾਂ ਦੀਆਂ ਖਾਦਾਂ ਦੀ ਵਰਤੋਂ ਨਾਲ ਜਮੀਨਾਂ ਵਿਚ ਸੋਡੀਅਮ ਸਾਲਟ ਦੀ ਮਾਤਰਾ ਵੱਧ ਰਹੀ ਹੈ ਅਜਿਹੀਆਂ ਜਮੀਨਾਂ ਲਈ ਜਿਪਸਮ ਦੀ ਵਰਤੋਂ ਕਰਨੀ ਚਾਹੀਦੀ ਹੈ। 
ਉਨ੍ਹਾਂ ਦੱਸਿਆ ਕਿ ਖਾਦਾਂ ਦੀ ਲਗਾਤਾਰ ਵਰਤੋਂ ਅਤੇ ਸੋਡੀਅਮ  ਸਾਲਟ ਦੀ ਵੱਧ ਮਾਤਰਾ ਨਾਲ ਜ਼ਮੀਨ ਦੀ ਪਾਣੀ ਜ਼ੀਰਨ ਦੀ ਸ਼ਕਤੀ ਘਟਣਾ ਅਤੇ ਹਵਾ ਦਾ ਸੰਚਾਰ ਠੀਕ ਨਾ ਹੋਣ ਕਰਕੇ ਜੜਾਂ ਨੂੰ ਪਾਣੀ ਅਤੇ ਖੁਰਾਕੀ  ਤੱਤਾਂ ਦੀ ਉਪਲਬਧਤਾ ਘੱਟ ਜਾਂਦੀ ਹੈ ਜਿਸ ਕਰਕੇ ਜਿਪਸਮ ਦੀ ਵਰਤੋਂ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ‘ਤੇ ਜਿਪਸਮ ਹਾਸਲ ਕਰਨ ਲਈ ਆਨਲਾਈਨ ਰਜਿਸਟਰੇਸ਼ਨ  ਕਰਵਾਉਣ ਚ  ਜੇਕਰ ਕਿਸੇ ਕਿਸਾਨ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਸੰਬੰਧਤ ਬਲਾਕ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ।