ਵੈਟਨਰੀ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਖੂਨਦਾਨ ਕੈਂਪ
ਲੁਧਿਆਣਾ 13 ਨਵੰਬਰ 2024: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਯੂਨਿਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕੀਤਾ। ਇਹ ਕੈਂਪ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਬਹੁਤ ਉਤਸ਼ਾਹ ਵਿਖਾਉਂਦੇ ਹੋਏ ਕਰੀਬ 100 ਯੂਨਿਟ ਖੂਨਦਾਨ ਕੀਤਾ।

ਡਾ. ਗਿੱਲ ਨੇ ਖੂਨਦਾਨੀਆਂ ਦੀ ਸ਼ਲਾਘਾ ਕਰਦਿਆਂ ਖੂਨਦਾਨ ਦੀ ਮਹੱਤਤਾ ਸੰਬੰਧੀ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਇਹ ਦਾਨ ਧਰਮ, ਜਾਤ ਅਤੇ ਕੌਮ ਦੀਆਂ ਵਲਗਣਾਂ ਨੂੰ ਤੋੜ ਕੇ ਮਨੁੱਖਤਾ ਦਾ ਸੱਚਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਲੋੜ ਦੇ ਸਮੇਂ ਖੂਨ ਦਾ ਕੋਈ ਵਿਕਲਪ ਨਹੀਂ ਹੈ ਅਤੇ ਖੂਨਦਾਨ ਸੇਵਾ ਦੀ ਉੱਤਮ ਸ਼੍ਰੇਣੀ ਵਿੱਚ ਆਉਂਦਾ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਮਨੁੱਖਤਾ ਦੀ ਨਿਰਸਵਾਰਥ ਸੇਵਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਾਨੂੰ ਸਦਾ ਸਮਾਜ ਲਈ ਉਨ੍ਹਾਂ ਤੋਂ ਸੇਧ ਲੈਣੀ ਬਣਦੀ ਹੈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਖੂਨਦਾਨੀ ਸਾਡੇ ਸਮਾਜ ਦੇ ਸੱਚੇ ਨਾਇਕ ਹਨ ਜੋ ਕਿ ਜੀਵਨ ਬਚਾਉਣ ਵਿੱਚ ਸਹਾਈ ਹੁੰਦੇ ਹਨ। ਡਾ. ਜਸਪਾਲ ਸਿੰਘ ਹੁੰਦਲ, ਪ੍ਰਧਾਨ ਅਤੇ ਡਾ. ਦਵਿੰਦਰ ਪਾਠਕ, ਜਨਰਲ ਸਕੱਤਰ, ਸਟਡੀ ਸਰਕਲ ਨੇ ਨੌਜਵਾਨਾਂ ਨੂੰ ਇਸ ਭਲਾਈ ਕਾਰਜ ਲਈ ਪ੍ਰੇਰਿਤ ਕੀਤਾ। ਇਸ ਕਾਰਜ ਲਈ ਵਲੰਟੀਅਰਾਂ ਜਸਕੀਰਤ ਸਿੰਘ, ਲਗਨ ਵਰਮਾ, ਸਿਮਰਨ, ਨਬਵੀਰ, ਕਮਲਪ੍ਰੀਤ, ਅਸ਼ੀਤਾ ਅਤੇ ਮਿਨਾਕਸ਼ੀ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਅਤੇ ਆਪਣੇ ਸਾਥੀਆਂ ਨੂੰ ਅੱਗੇ ਵੱਧ ਕੇ ਉਤਸਾਹਿਤ ਕੀਤਾ। ਦਯਾਨੰਦ ਮੈਡੀਕਲ ਕਾਲਜ ਦੀ ਟੀਮ ਦੀ ਅਗਵਾਈ ਡਾ. ਸ਼੍ਰੀਯਾ ਨੇ ਕੀਤੀ। ਇਸ ਭਲਾਈ ਕਾਰਜ ਵਿੱਚ ਅਧਿਆਪਕ, ਸਟਡੀ ਸਰਕਲ ਦੇ ਅਹੁਦੇਦਾਰ ਅਤੇ ਹੋਰ ਮੁਹਤਬਰ ਸ਼ਖ਼ਸੀਅਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।