ਧੰਨ- ਧੰਨ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ 10ਵੀਂ ਬਰਸੀ ਦੇ ਸਬੰਧ ਵਿੱਚ ਧਾਰਮਿਕ ਸਮਾਗਮ 29 ਜੁਲਾਈ ਨੂੰ

ਮਾਹਿਲਪੁਰ, 26- ਬਾਪੂ ਗੰਗਾ ਦਾਸ ਵੈਲਫੇਅਰ ਸੁਸਾਇਟੀ ਵਲੋਂ ਬਾਪੂ ਗੰਗਾ ਦਾਸ ਜੀ ਦੀ 10ਵੀਂ ਬਰਸੀ ਦੇ ਸਬੰਧ ਵਿੱਚ 29 ਜੁਲਾਈ ਨੂੰ ਬਾਪੂ ਗੰਗਾ ਦਾਸ ਮਹਾਰਾਜ ਜੀ ਦੇ ਦਰਬਾਰ ਮਾਹਿਲਪੁਰ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ 21  ਜੁਲਾਈ ਤੋ ਸ਼੍ਰੀ ਅਤੁਲ ਕਿਸ਼ਨ ਸ਼ਾਸ਼ਤਰੀ ਜੀ ਨੇ ਸ਼੍ਰੀਮਦ ਭਗਵਤ ਕਥਾ ਕਰਕੇ ਸੰਗਤਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਅਤੇ ਬਾਪੂ ਗੰਗਾ ਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ। ਉਹਨਾਂ ਦੱਸਿਆ ਕਿ 28 ਜੁਲਾਈ ਨੂੰ ਸ੍ਰੀ ਰਾਮਾਇਣ ਜੀ ਦਾ ਪਾਠ ਆਰੰਭ ਹੋਵੇਗਾ, ਜਿਸ ਦੇ ਭੋਗ 29 ਜੁਲਾਈ ਨੂੰ ਪੈਣਗੇ। 
ਉਪਰੰਤ ਪ੍ਰਸਿੱਧ ਗਾਇਕ ਬਾਪੂ ਜੀ ਦੀ ਮਹਿਮਾ ਦਾ ਗੁਣ ਗਾਇਨ ਕਰਨਗੇ। ਇਸ ਮੌਕੇ ਕਮੇਟੀ ਮੈਂਬਰ ਅਤੇ ਡੇਰਾ ਬਾਪੂ ਗੰਗਾ ਦਾਸ ਦਰਬਾਰ ਦੇ ਸ਼ਰਧਾਲੂ ਹਾਜ਼ਰ ਸਨ। ਪਿਛਲੇ ਦਿਨਾਂ ਤੋਂ ਦਰਬਾਰ ਵਿਖੇ ਬਾਪੂ ਜੀ ਦੇ ਲੰਗਰ ਅਟੁੱਟ ਚੱਲ ਰਹੇ ਹਨ।