
ਪਿੰਡ ਸਹੂੰਗੜੇ ਵਿਖ਼ੇ ਗੁੱਗਾ ਜਾਹਰ ਪੀਰ ਦੇ ਦਰਬਾਰ ਤੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ
ਪਿੰਡ ਸਹੂੰਗੜਾ ਦੇ ਗੁੱਗਾ ਜਾਹਰ ਪੀਰ ਦੇ ਦਰਬਾਰ ਤੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਤੋਂ ਨਾਮਵਰ ਭਲਵਾਨਾਂ ਨੇ ਹਿੱਸਾ ਲਿਆ ਤੇ ਖਾਧੀਆ ਖੁਰਾਕਾਂ ਦੇ ਜੌਹਰ ਵਿਖਾਏ। ਸਵਰਗੀ ਬਲਵਿੰਦਰ ਸਿੰਘ ਛੋਕਰ ਤੇ ਸੁਰਜੀਤ ਕੌਰ ਦੇ ਘਰ ਤੋਂ ਅਰਦਾਸ ਕਰਕੇ ਚੱਲਿਆ ਦਰਬਾਰ ਦੀ ਕਮੇਟੀ ਦਾ ਕਾਫਲਾ ਗੁੱਗਾ ਜਾਹਰ ਪੀਰ ਦੇ ਦਰਬਾਰ ਤੇ ਹਾਜਰੀ ਲਗਵਾ ਕੇ ਭਲਵਾਨਾਂ ਲਈ ਬਣਾਏ ਅਖਾੜੇ ਵੱਲ ਨੂੰ ਰਵਾਨਾ ਹੋ ਗਿਆ। 4 ਵਜੇ ਦੇ ਕਰੀਬ ਭਲਵਾਨਾਂ ਵਲੋਂ ਆਪਣੀ ਤਾਕਤ ਦਾ ਮੁਜਾਹਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਲਾਕੇ ਵਿੱਚ ਵੱਡੀ ਛਿੰਝ ਹੋਣ ਦਾ ਨਾਮ ਖੱਟ ਰਿਹਾ ਇਹ ਛਿੰਝ ਮੇਲਾ ਜਨਤਾ ਦੀ ਭਰੀ ਕਚਿਹਰੀ ਵਿੱਚ ਯਾਦਗਾਰੀ ਹੋ ਨਿੱਬੜਿਆ। ਛਿੰਝ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੋਜੇਵਾਲ ਥਾਣੇ ਵਿੱਚ ਡਿਊਟੀ ਨਿਭਾ ਰਹੇ ਐਸ ਐਚ ਓ ਤੇ ਪਰੋਬੇਸ਼ਨਲ ਡੀ ਐਸ ਪੀ ਜਤਿੰਦਰ ਸਿੰਘ ਚੌਹਾਨ ਵਲੋਂ ਪਟਕੇ ਦੀ ਕੁਸ਼ਤੀ ਸ਼ੁਰੂ ਕਰਵਾਉਣ ਉਪਰੰਤ ਸੰਬੋਧਨ ਦੌਰਾਨ ਭਲਵਾਨਾਂ ਦੀ ਹੌਂਸਲਾ ਅਫਜਾਈ ਕਰਦਿਆ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਵੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ
ਗੜ੍ਹਸ਼ੰਕਰ (ਬਲਵੀਰ ਚੌਪੜਾ ) ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਪਿੰਡ ਸਹੂੰਗੜਾ ਦੇ ਗੁੱਗਾ ਜਾਹਰ ਪੀਰ ਦੇ ਦਰਬਾਰ ਤੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਤੋਂ ਨਾਮਵਰ ਭਲਵਾਨਾਂ ਨੇ ਹਿੱਸਾ ਲਿਆ ਤੇ ਖਾਧੀਆ ਖੁਰਾਕਾਂ ਦੇ ਜੌਹਰ ਵਿਖਾਏ। ਸਵਰਗੀ ਬਲਵਿੰਦਰ ਸਿੰਘ ਛੋਕਰ ਤੇ ਸੁਰਜੀਤ ਕੌਰ ਦੇ ਘਰ ਤੋਂ ਅਰਦਾਸ ਕਰਕੇ ਚੱਲਿਆ ਦਰਬਾਰ ਦੀ ਕਮੇਟੀ ਦਾ ਕਾਫਲਾ ਗੁੱਗਾ ਜਾਹਰ ਪੀਰ ਦੇ ਦਰਬਾਰ ਤੇ ਹਾਜਰੀ ਲਗਵਾ ਕੇ ਭਲਵਾਨਾਂ ਲਈ ਬਣਾਏ ਅਖਾੜੇ ਵੱਲ ਨੂੰ ਰਵਾਨਾ ਹੋ ਗਿਆ। 4 ਵਜੇ ਦੇ ਕਰੀਬ ਭਲਵਾਨਾਂ ਵਲੋਂ ਆਪਣੀ ਤਾਕਤ ਦਾ ਮੁਜਾਹਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਲਾਕੇ ਵਿੱਚ ਵੱਡੀ ਛਿੰਝ ਹੋਣ ਦਾ ਨਾਮ ਖੱਟ ਰਿਹਾ ਇਹ ਛਿੰਝ ਮੇਲਾ ਜਨਤਾ ਦੀ ਭਰੀ ਕਚਿਹਰੀ ਵਿੱਚ ਯਾਦਗਾਰੀ ਹੋ ਨਿੱਬੜਿਆ। ਛਿੰਝ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੋਜੇਵਾਲ ਥਾਣੇ ਵਿੱਚ ਡਿਊਟੀ ਨਿਭਾ ਰਹੇ ਐਸ ਐਚ ਓ ਤੇ ਪਰੋਬੇਸ਼ਨਲ ਡੀ ਐਸ ਪੀ ਜਤਿੰਦਰ ਸਿੰਘ ਚੌਹਾਨ ਵਲੋਂ ਪਟਕੇ ਦੀ ਕੁਸ਼ਤੀ ਸ਼ੁਰੂ ਕਰਵਾਉਣ ਉਪਰੰਤ ਸੰਬੋਧਨ ਦੌਰਾਨ ਭਲਵਾਨਾਂ ਦੀ ਹੌਂਸਲਾ ਅਫਜਾਈ ਕਰਦਿਆ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਵੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿ ਸਾਡੇ ਨੌਜਵਾਨ ਨਸ਼ਿਆ ਦੇ ਨਾਮ ਤੇ ਬਦਨਾਮ ਕੀਤੇ ਜਾ ਰਹੇ ਹਨ ਜਦੋਂ ਕਿ ਇਹ ਵੀ ਪੰਜਾਬ ਦੇ ਹੀ ਪੁੱਤ ਹਨ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਪਹਿਲਵਾਨੀ ਕਰਕੇ ਆਪਣੀ ਤਾਕਤ ਦਾ ਅਹਿਸਾਸ ਕਰਵਾ ਰਹੇ ਹਨ। ਨਸ਼ੇ ਕਰਨ ਵਾਲੇ ਦੀ ਜਿੰਦਗੀ ਜਿਆਦਾ ਲੰਬੀ ਨਹੀਂ ਚੱਲਦੀ ਹੁੰਦੀ ਇਸ ਲਈ ਜੋ ਵੀ ਕੋਈ ਨਸ਼ਾ ਕਰ ਰਿਹਾ ਹੈ ਉਹ ਆਪਣੀ ਜਿੰਦਗੀ ਬਰਬਾਦ ਕਰਨ ਦੀ ਬਜਾਏ ਇਹਨਾਂ ਪਹਿਲਵਾਨਾਂ ਵਾਂਗ ਆਪਣਾ ਤੇ ਆਪਣੇ ਮਾ ਪਿਉ ਦਾ ਨਾਮ ਚਮਕਾਉਣ ਨਾ ਕਿ ਆਪਣੀ ਜਿੰਦਗੀ ਨੂੰ ਬਰਬਾਦ ਕਰਨ। ਉਹਨਾਂ ਪਹੁੰਚੇ ਸਾਰੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਿਹ ਕੇ ਮਿਲੀ ਕੀਮਤੀ ਜਿੰਦਗੀ ਦਾ ਆਨੰਦ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਟੇਜ ਦਾ ਸੰਚਾਲਨ ਕਰਦਿਆ ਡਾ ਹਰਭਜਨ ਸਿੰਘ ਨੇ ਵੀ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਨੂੰ ਸਵਰਗ ਬਣਾਉਣ ਤੇ ਮਾ ਪਿਉ ਦੇ ਹੋਣਹਾਰ ਬੱਚੇ ਬਣਨ ਲਈ ਪ੍ਰੇਰਿਤ ਕੀਤਾ। ਪਟਕੇ ਤੇ ਬੁਲੇਟ ਦੀ ਕੁਸ਼ਤੀ ਲਈ ਡੂੰਮਛੇੜੀ ਅਖਾੜੇ ਤੋਂ ਕਮਲਜੀਤ ਡੂਮਛੇੜੀ ਤੇ ਅਮ੍ਰਿਤਪਾਲ ਗੋਲਬਾਗ ਵਿਚਾਲੇ ਗਹਿਗੱਚ ਮੁਕਾਬਲਾ ਹੋਇਆ ਜਿਸ ਵਿੱਚ ਕਮਲਜੀਤ ਡੂਮਛੇੜੀ ਨੇ ਲੰਬੀ ਜੱਦੋਜਹਿਦ ਉਪਰੰਤ ਅਮ੍ਰਿਤਪਾਲ ਗੋਲਬਾਗ ਨੂੰ ਪਟਕਣੀ ਦੇ ਕੇ ਚਿੱਤ ਕਰਦਿਆਂ ਬੁਲੇਟ ਤੇ ਆਪਣਾ ਕਬਜਾ ਕੀਤਾ। ਇਸੇ ਤਰ੍ਹਾਂ ਦੋ ਨੰਬਰ ਦੇ ਪਟਕੇ ਦੀ ਕੁਸ਼ਤੀ ਤੇ ਸਪਲੈਂਡਰ ਮੋਟਰਸਾਈਕਲ ਲਈ ਜਤਿੰਦਰ ਡੂਮਛੇੜੀ ਤੇ ਰੀਜਾ ਇਰਾਨੀ ਵਿੱਚ ਵੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ। ਜਿਸ ਵਿੱਚ ਰੀਜਾ ਇਰਾਨੀ ਨੂੰ ਮੈਦਾਨ ਵਿੱਚ ਪਿੱਠ ਲਗਵਾ ਕੇ ਹਾਰ ਦਾ ਮੂੰਹ ਵੇਖਦਿਆ ਸਪਲੈਂਡਰ ਮੋਟਰਸਾਈਕਲ ਤੋਂ ਵੀ ਹੱਥ ਧੋਣੇ ਪਏ। ਇਸ ਤਰ੍ਹਾਂ ਇਹ ਛਿੰਜ ਮੇਲਾ ਡੂਮਛੇੜੀ ਅਖਾੜੇ ਦੇ ਨਾਮ ਤੇ ਰਿਹਾ ਦੋਵੇਂ ਜੇਤੂ ਭਲਵਾਨ ਡੂਮਛੇੜੀ ਅਖਾੜੇ ਤੋਂ ਹੀ ਸਨ। ਇਸ ਛਿੰਜ ਮੇਲੇ ਦਾ ਸਿੱਧਾ ਪ੍ਰਸਾਰਣ ਲਾਈਵ 1313 ਤੇ ਨਾਲ ਨਾਲ ਚੱਲ ਰਿਹਾ ਸੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਸਰੰਪਚ ਤੇ ਮੌਜੂਦਾ ਨੰਬਰਦਾਰ ਸਤਨਾਮ ਸਿੰਘ ਖੇਲਾ, ਸੰਤੋਖ ਸਿੰਘ ਖੇਲਾ, ਨੰਬਰਦਾਰ ਓਮ ਪ੍ਰਕਾਸ਼ ਸਿੰਘ, ਨੰਬਰਦਾਰ ਜਸਪਾਲ ਸਿੰਘ, ਨੰਬਰਦਾਰ ਮੁਖਤਿਆਰ ਸਿੰਘ, ਜੀਤਾ ਖੇਲਾ, ਹਰਨੇਕ ਸਿੰਘ ਖੇਲਾ, ਸਤਨਾਮ ਦੁਕਾਨਦਾਰ, ਦਿਲਬਾਗ ਸਿੰਘ ਠੇਕੇਦਾਰ, ਡਾਕਟਰ ਹਰਭਜਨ ਸਿੰਘ, ਜਸਵਿੰਦਰ ਸਿੰਘ, ਪ੍ਰਦੀਪ ਸਿੰਘ ਛੋਕਰ, ਗਿਆਨ ਸਿੰਘ ਪਾਂਗਲਾ, ਮੱਖਣ ਲਾਲ, ਜਸਵਿੰਦਰ ਕੁਮਾਰ, ਹਰਭਜਨ ਮੰਗੀ, ਅਵਤਾਰ ਸਿੰਘ ਤਾਰਾ,ਗੁਰਵਿੰਦਰ ਸਿੰਘ ਕਾਕਾ, ਹਰਦੀਪ ਸਿੰਘ ਕਲੇਰ, ਅਵਤਾਰ ਸਿੰਘ ਚੱਕੀ ਵਾਲਾ, ਗੁਰਿੰਦਰ ਸਿੰਘ, ਬਿੱਲਾ, ਮਨੀ, ਭੀਖੋ ਤੇ ਜਸਵਿੰਦਰ ਪਾਲ ਲਖੀਆ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜਰ ਸਨ।
