ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੀਨੀਕ੍ਰਿਤ ਨੇਚਰ ਕੈਂਪ ਥਾਪਲੀ ਦਾ ਕੀਤਾ ਉਦਘਾਟਨ

ਚੰਡੀਗੜ੍ਹ, 23 ਜੁਲਾਈ - ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਅਤੇ ਕੁਦਰਤੀ ਸਰੋਤਾਂ ਦੀ ਲਗਾਤਾਰ ਵਰਤੋ ਯਕੀਨੀ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੀ ਲੜੀ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪੰਚਕੂਲਾ ਜਿਲ੍ਹੇ ਦੇ ਮੋਰਨੀ ਖੇਤਰ ਵਿੱਚ ਨਵੀਨੀਕ੍ਰਿਤ ਨੇਚਰ ਕੈਂਪ ਥਾਪਲੀ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਨਵੀਨੀਕ੍ਰਿਤ ਇਕੋ-ਕੁਟੀਰ ਦਾ ਵੀ ਉਦਘਾਟਨ ਕੀਤਾ। ਨਾਲ ਹੀ ਉਨ੍ਹਾਂ ਨੇ ਆਯੂਰਵੈਦਿਕ ਪੰਚਕਰਮਾ ਕੇਂਦਰ ਦਾ ਨਿਰੀਖਣ ਕਰ ਉੱਥੇ ਉਪਲਬਧ ਸਿਹਤ ਸੇਵਾਵਾਂ ਦਾ ਵੀ ਜਾਇਜਾ ਲਿਆ।

ਚੰਡੀਗੜ੍ਹ, 23 ਜੁਲਾਈ - ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਅਤੇ ਕੁਦਰਤੀ ਸਰੋਤਾਂ ਦੀ ਲਗਾਤਾਰ ਵਰਤੋ ਯਕੀਨੀ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੀ ਲੜੀ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪੰਚਕੂਲਾ ਜਿਲ੍ਹੇ ਦੇ ਮੋਰਨੀ ਖੇਤਰ ਵਿੱਚ ਨਵੀਨੀਕ੍ਰਿਤ ਨੇਚਰ ਕੈਂਪ ਥਾਪਲੀ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਨਵੀਨੀਕ੍ਰਿਤ ਇਕੋ-ਕੁਟੀਰ ਦਾ ਵੀ ਉਦਘਾਟਨ ਕੀਤਾ। ਨਾਲ ਹੀ ਉਨ੍ਹਾਂ ਨੇ ਆਯੂਰਵੈਦਿਕ ਪੰਚਕਰਮਾ ਕੇਂਦਰ ਦਾ ਨਿਰੀਖਣ ਕਰ ਉੱਥੇ ਉਪਲਬਧ ਸਿਹਤ ਸੇਵਾਵਾਂ ਦਾ ਵੀ ਜਾਇਜਾ ਲਿਆ।
          ਇਸ ਮੌਕੇ 'ਤੇ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਅਤੇ ਕਾਲਕਾ ਦੀ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਰਹੇ।
          ਮੁੱਖ ਮੰਤਰੀ ਨੇ ਇੱਥੇ ਕਾਲਕਾ ਤੋਂ ਕਲੇਸਰ ਤੱਕ ਬਣਾਏ ਗਏ ਨੇਚਰ ਟ੍ਰੇਲ 'ਤੇ ਟ੍ਰੈਕਿੰਗ ਲਈ ਇੱਕ ਦੱਲ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੈਕ ਹਰਿਆਣਾ ਦੇ ਨੌਜੁਆਨਾਂ ਨੂੰ ਏਡਵੇਂਚਰ ਸੈਰ-ਸਪਾਟਾ ਦੇ ਵੱਲ ੱਿਖਚੇਗਾ ਅਤੇ ਸੂਬੇ ਦਾ ਏਡਵੇਂਚਰ ਤੇ ਨੇਚਰ ਟੁਰੀਜ਼ਮ ਹੱਬ ਵਜੋ ਨਵੀਂ ਪਹਿਚਾਣ ਦਿਵਾਉਣ ਵਿੱਚ ਮਦਦ ਰਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਏਡਵੇਂਚਰ ਸੈਰ-ਸਪਾਟਾ ਅੱਜ ਦੀ ਯੁਵਾ ਪੀੜੀ ਦੀ ਦਿਲਚਸਪੀ ਨਾਲ ਜੁੜਿਆ ਹੋਇਆ ਖੇਤਰ ਹੈ ਅਤੇ ਇਸ ਨਾਲ ਨਾ ਸਿਰਫ ਸੈਰ-ਸਪਾਟਾ ਦਾ ਵਿਸਤਾਰ ਹੋਵੇਵਾ ਸਗੋ ਸਥਾਨਕ ਨੌਜੁਆਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਹੋਣਗੇ।
ਵਾਤਾਵਰਣ ਸਰੰਖਣ ਲਈ ਰੁੱਖ ਲਗਾਉਣ ਦਾ ਸੁਨੇਹਾ
          ਮੁੱਖ ਮੰਤਰੀ ਨੇ ਮੋਰਨੀ ਖੇਤਰ ਵਿੱਚ ਸਥਿਤ ਤ੍ਰਿਫਲਾ ਵਾਟਿਕਾ ਵਿੱਚ ਰੁੱਪ ਲਗਾ ਕੇ ਵਾਤਾਵਰਣ ਸਰੰਖਣ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਕੁਦਰਤੀ ਸਰੋਤਾਂ ਦੀ ਸੁਰੱਖਿਆ ਅਤੇ ਲਗਾਤਾਰ ਵਿਕਾਸ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ। ਅਸੀਂ ਸੈਰ-ਸਪਾਟਾ ਨੂੰ ਸਿਰਫ ਮਨੋਰੰਜਨ ਨਹੀਂ, ਸਗੋ ਕੁਦਰਤ, ਸਭਿਆਚਾਰ ਅਤੇ ਸਿਹਤ ਦੇ ਨਾਲ ਜੁੜਨ ਦੇ ਯਤਨ ਕਰ ਰਹੇ ਹਨ।
          ਮੁੱਖ ਮੰਤਰੀ ਨੇ ਨੇਚਰ ਕੈਂਪ ਵਿੱਚ ਸਥਾਪਿਤ ਕਲਾਈਮੇਟ ਚੇਂਜ ਲਰਨਿੰਗ ਲੈਬ ਦਾ ਵੀ ਅਵਲੋਕਨ ਕੀਤਾ। ਇਸ ਲੈਬ ਵਿੱਚ ਬੱਚੇ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਣਾਂ ਅਤੇ ਉਨ੍ਹਾਂ ਦੇ ਸਰੋਤਾਂ ਨੂੰ ਖੇਡਾਂ ਰਾਹੀਂ ਜਾਣ ਸਕਦੇ ਹਨ। ਇਸ ਤਰ੍ਹਾ ਦੀ ਲਰਨਿੰਗ ਲੈਬ ਨਾ ਸਿਰਫ ਬੱਚਿਆਂ ਨੂੰ ਵਿਗਿਆਨਕ ਤੱਥਾਂ ਨਾਲ ਜੋੜਦੀ ਹੈ, ਸਗੋ ਉਨ੍ਹਾਂ ਨੂੰ ਵਾਤਾਵਰਣ ਦੇ ਪ੍ਰਤੀ ਜਿਮੇਵਾਰ ਨਾਗਰਿਕ ਬਨਣ ਦੀ ਦਿਸ਼ਾ ਵਿੱਚ ਪੇ੍ਰਰਿਤ ਵੀ ਕਰਦੀ ਹੈ।
ਸੈਰ-ਸਪਾਟਾ ਵੱਧਣ ਦੇ ਨਾਲ-ਨਾਲ ਸਥਾਨਕ ਸਭਿਆਚਾਰ ਅਤੇ ਕੁਦਰਤੀ ਸਰੰਖਣ ਨੂੰ ਵੀ ਮਿਲੇਗਾ ਜੋਰ
          ਮੁੱਖ ਮੰਤਰੀ ਨੈ ਕਿਹਾ ਕਿ ਮੋਰਨੀ ਖੇਤਰ ਦੀ ਭਗੋਲਿਕ ਸੁੰਦਰਤਾ, ਜੈਵ ਵਿਵਿਧਤਾ ਅਤੇ ਸ਼ਾਂਤ ਵਾਤਾਵਰਣ ਇਸ ਨੂੰ ਕੁਦਰਤੀ ਸੈਰ-ਸਪਾਟਾ ਲਈ ਬਹੁਤ ਉਪਯੁਕਤ ਬਣਾਉਂਦੇ ਹਨ। ਸਰਕਾਰ ਦੀ ਰਣਨੀਤੀ ਇਸ ਖੇਤਰ ਨੂੰ ਇੱਕ ਸਮੁਚਾ ਇਕੋ-ਟੂਰੀਜ਼ਮ ਮਾਡਲ ਵਜੋ ਵਿਕਸਿਤ ਕਰਨ ਦੀ ਹੈ। ਜਿਸ ਨਾਲ ਸਥਾਨਕ ਲੋਕਾਂ ਦੀ ਭਾਗੀਦਾਰੀ ਅਤੇ ਸਭਿਆਚਾਰ ਨੂੰ ਵੀ ਪ੍ਰੋਤਸਾਹਨ ਮਿਲੇਗਾ।
          ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਹਾੜੀ ਖੇਤਰਾਂ ਵਿੱਚ ਸਹੂਲਤਾਂ ਦੇ ਵਿਕਾਸ ਨਾਲ ਜਿੱਥੇ ਇੱਕ ਪਾਸੇ ਵੱਧ ਸੈਲਾਨੀ ੱਿਖਚਣਗੇ, ਉੱਥੇ ਦੂਜੇ ਪਾਸੇ ਸਥਾਨਕ ਲੋਕਾਂ ਨੂੰ ਰੁਜਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਮਿਲਣਗੇ। ਸਰਕਾਰ ਦਾ ਯਤਨ ਹੈ ਕਿ ਅਜਿਹੇ ਖੇਤਰਾਂ ਦੀ ਸਿਹਤਮੰਦ ਸੈਰ-ਸਪਾਟਾ, ਯੋਗ, ਆਯੁਰਵੇਦ ਅਤੇ ਏਡਵੇਂਚਰ ਗਤੀਵਿਧੀਆਂ ਦੇ ਕੇਂਦਰ ਬਣਾ ਕੇ ਸੂਬੇ ਵਿੱਚ ਲਗਾਤਾਰ ਸੈਰ-ਸਪਾਟਾ ਵਿਕਾਸ ਨੂੰ ਜੋਰ ਦਿੱਤਾ ਜਾਵੇ।
          ਇਸ ਮੌਕੇ 'ਤੇ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ, ਪ੍ਰਧਾਨ ਮੁੱਖ ਵਨ ਸਰੰਖਿਅਕ ਸ੍ਰੀ ਵਿਨੀਤ ਕੁਮਾਰ ਗਰਗ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਸਮੇਤ ਹੋਰ ਮਾਣਯੋਗ ਮੌਜੂਦ ਰਹੇ।