ਨਸ਼ਾ ਅਤੇ ਤਣਾਂਅ ਮੁਕਤ ਜੀਵਨ ਜਿਉਣ ਲਈ ਓਸ਼ੋ ਧਿਆਨ ਵਿਧੀਆਂ ਅਪਣਾਉਣੀਆਂ ਅਤੇ ਨਿਯਮਤ ਰੂਪ ਵਿੱਚ ਮੈਡੀਟੇਸ਼ਨ ਕਰਨਾ ਜਰੂਰੀ-----ਸੁਆਮੀ ਆਨੰਦ ਸਥਿਆਰਥੀ

ਮਾਹਿਲਪੁਰ, 21 ਜੁਲਾਈ- ਸੁਆਮੀ ਆਨੰਦ ਸਥਿਆਰਥੀ ਸੰਚਾਲਕ ਓਸ਼ੋ ਆਸ਼ਰਮ ਪਿੰਡ ਬਾਰਾਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਅਨੁਭਵ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਹਾਈ ਬਲੱਡ ਪ੍ਰੈਸ਼ਰ, ਕਿਡਨੀ ਦਾ ਫੇਲ ਹੋਣਾ, ਦਿਮਾਗੀ ਖਰਾਬੀ ਹੋਣਾ, ਬੇਚੈਨੀ ਰਹਿਣੀ, ਅਗਿਆਤ ਡਰ, ਕੈਂਸਰ, ਸ਼ੂਗਰ, ਲਕਵਾ, ਦਮਾਂ, ਪੇਟ ਅਲਸਰ, ਨੀਂਦ ਨਾ ਆਉਣਾ, ਨਸ਼ੇ ਕਰਨ ਦੀ ਇੱਛਾ ਪੈਦਾ ਹੋਣਾ, ਇਹਨਾਂ ਸਾਰੀਆਂ ਬਿਮਾਰੀਆਂ ਦਾ ਮੁੱਖ ਕਾਰਨ ਮਾਨਸਿਕ ਤਣਾਅ ਹੈ। ਇਹਨਾਂ ਬਿਮਾਰੀਆਂ ਤੋਂ ਬਚਣ ਲਈ ਓਸ਼ੋ ਧਿਆਨ ਵਿਧੀਆਂ ਨੂੰ ਅਪਣਾਉਣਾ ਬਹੁਤ ਜਰੂਰੀ ਹੈ।

ਉਹਨਾਂ ਕਿਹਾ ਕਿ ਰੋਜ਼ਾਨਾ ਡਾਇਨਾਮੈਟਿਕ, ਕੁੰਡਲਨੀ ਅਤੇ ਨਾਦ ਬ੍ਰਹਮ ਮੈਡੀਟੇਸ਼ਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਨਾਲ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਓਸ਼ੋ ਧਿਆਨ ਵਿਧੀਆਂ ਸਿੱਖਣ ਲਈ ਓਸ਼ੋ ਧਿਆਨ ਸ਼ਿਵਰਾਂ ਵਿੱਚ ਜਾਇਆ ਜਾ ਸਕਦਾ ਹੈ ਜਾਂ ਗੂਗਲ ਉੱਤੇ ਇਹ ਸਰਚ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਰਜਨੀਸ਼ ਓਸ਼ੋ ਕਹਿੰਦੇ ਨੇ ਕਿ ਹੋਸ਼ ਹੀ ਇੱਕ ਮਾਤਰ ਪ੍ਰਕਿਰਤਿਕ ਨਿਯਮ ਹੈ, ਜਾਨੀ ਉੱਠਦੇ- ਬੈਠਦੇ, ਚਲਦੇ ਫਿਰਦੇ ਅਤੇ ਹੋਰ ਰੋਜ਼ਾਨਾ ਦੇ ਕਾਰੀਕਰਮ ਕਰਦੇ ਸਾਨੂੰ ਹੋਸ਼ ਪੂਰਵਕ ਰਹਿਣਾ ਚਾਹੀਦਾ ਹੈ। 
ਉਹਨਾਂ ਕਿਹਾ ਕਿ ਅੱਜਕੱਲ ਸਮਾਜ ਵਿੱਚ ਨਸ਼ਿਆਂ ਦਾ ਚਲਨ ਕਾਫੀ ਵੱਧਦਾ ਜਾ ਰਿਹਾ ਹੈ। ਮਰਦ ਹੀ ਨਹੀਂ ਔਰਤਾਂ ਵੀ ਅੱਜਕੱਲ ਇਸ ਦੀਆਂ ਆਦੀ ਹੋ ਰਹੀਆਂ ਹਨ। ਸਰਕਾਰਾਂ ਬੇਸ਼ੱਕ ਨਸ਼ਾ ਰੋਕਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੀਆਂ ਹਨ, ਪਰ ਫਿਰ ਵੀ ਲੋਕਾਂ ਵੱਲੋਂ ਭਰਵਾਂ ਸਹਿਯੋਗ ਨਾ ਮਿਲਣ ਕਾਰਨ ਇਹਨਾਂ ਵਿੱਚ ਸਫਲਤਾ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਨਸ਼ਾ ਛੱਡਣ ਲਈ ਮੈਡੀਟੇਸ਼ਨ ਇੱਕ ਜਰੂਰੀ ਅਤੇ ਅਹਿਮ ਵਿਕਲਪ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਨਸ਼ਿਆਂ ਦੀ ਰੋਕਥਾਮ ਲਈ ਮੈਡੀਟੇਸ਼ਨ ਕੈਂਪ ਲਗਾਉਣੇ ਚਾਹੀਦੇ ਹਨ। ਮੈਡੀਟੇਸ਼ਨ ਚਿੰਤਾ ਅਤੇ ਤਣਾਅ ਨੂੰ ਦੂਰ ਕਰਨ ਵਿੱਚ ਮਦੱਦ ਕਰਦੀ ਹੈ।
 ਇਸ ਦੇ ਨਾਲ ਹੀ ਮੈਡੀਟੇਸ਼ਨ ਦਾ ਰੋਜ਼ਾਨਾ ਅਭਿਆਸ ਸਾਡੇ ਵਿਚਾਰਾਂ ਵਿੱਚੋਂ ਵਿਕਾਰਾਂ ਨੂੰ ਦੂਰ ਕਰਕੇ ਇਕ ਚੰਗੀ ਸੋਚ ਪੈਦਾ ਕਰਦਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ ਓਸ਼ੋ ਦੀਆਂ ਧਿਆਨ ਵਿਧੀਆਂ ਅਤੇ ਮੈਡੀਟੇਸ਼ਨ ਦੇ ਧਿਆਨ ਸਿਵਰ ਫਰੀ ਵਿੱਚ ਕਰਵਾਉਣ ਲਈ ਤਿਆਰ ਹਨ। ਪੰਜਾਬ ਸਰਕਾਰ ਉਨਾਂ ਦੇ ਇਸ ਤਜਰਬੇ ਦਾ ਲਾਭ ਉਠਾ ਸਕਦੀ ਹੈ।