ਡਿਪਟੀ ਸਪੀਕਰ ਰੌੜੀ ਵੱਲੋਂ ਪਿੰਡ ਮਜ਼ਾਰਾ ਡਿਗਰੀਆਂ ਅਤੇ ਮਹਿਤਾਪੁਰ ਦੀਆਂ ਪੰਚਾਇਤਾਂ ਨੂੰ ਸੋਲਰ ਸਿਸਟਮ ਟਰਾਲੀਆਂ ਭੇਟ
ਹੁਸ਼ਿਆਰਪੁਰ- ਪਿੰਡ ਮਜ਼ਾਰਾ ਡਿਗਰੀਆਂ ਅਤੇ ਮਹਿਤਾਪੁਰ ਵਿਚ ਤਰੱਕੀ ਲਈ ਇਕ ਹੋਰ ਕਦਮ ਚੁੱਕਦਿਆਂ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸੋਲਰ ਸਿਸਟਮ ਟਰਾਲੀਆਂ ਭੇਟ ਕੀਤੀਆਂ।
ਹੁਸ਼ਿਆਰਪੁਰ- ਪਿੰਡ ਮਜ਼ਾਰਾ ਡਿਗਰੀਆਂ ਅਤੇ ਮਹਿਤਾਪੁਰ ਵਿਚ ਤਰੱਕੀ ਲਈ ਇਕ ਹੋਰ ਕਦਮ ਚੁੱਕਦਿਆਂ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸੋਲਰ ਸਿਸਟਮ ਟਰਾਲੀਆਂ ਭੇਟ ਕੀਤੀਆਂ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੀ ਤਰੱਕੀ ਅਤੇ ਨਵੀਨਤਮ ਸਹੂਲਤਾਂ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸੋਲਰ ਟਰਾਲੀਆਂ ਨਾਲ ਪਿੰਡਾਂ ਦੀਆਂ ਗਤੀਵਿਧੀਆਂ ਵਿਚ ਸੁਵਿਧਾ ਆਵੇਗੀ, ਰਾਤ ਸਮੇਂ ਆਵਾਜਾਈ ਆਸਾਨ ਹੋਵੇਗੀ ਅਤੇ ਐਨਰਜੀ ਦੀ ਬੱਚਤ ਵੀ ਹੋਵੇਗੀ।
ਇਸ ਮੌਕੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਪੰਚਾਇਤੀ ਮੈਂਬਰਾਂ ਨੇ ਰੌੜੀ ਸਾਹਿਬ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਿੰਡਾਂ ਦੀ ਤਰੱਕੀ ਲਈ ਹਮੇਸ਼ਾ ਅੱਗੇ ਰਹਿੰਦੇ ਹਨ।