ਗਾਜ਼ਾ ਗਿਰਜਾਘਰ ’ਤੇ ਹਵਾਈ ਹਮਲੇ ਵਿੱਚ ਪੈਰਿਸ਼ ਪਾਦਰੀ, ਕਈ ਜ਼ਖਮੀ
ਰਾਈਟਰਜ਼- ਕੈਥੋਲਿਕ ਚਰਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਉੱਤਰੀ ਗਾਜ਼ਾ ਵਿੱਚ ਹੋਲੀ ਫੈਮਿਲੀ ਚਰਚ ’ਤੇ ਹੋਏ ਹਮਲੇ ਵਿੱਚ ਪੈਰਿਸ਼ ਪਾਦਰੀ ਸਮੇਤ ਕਈ ਲੋਕ ਜ਼ਖਮੀ ਹੋ ਗਏ। ਪੈਰਿਸ਼ ਪਾਦਰੀ ਫਾਦਰ ਗੈਬਰੀਅਲ ਰੋਮਨੇਲੀ ਸਵਰਗਵਾਸੀ ਪੋਪ ਫਰਾਂਸਿਸ ਦੇ ਬਹੁਤ ਨਜ਼ਦੀਕੀ ਸਨ ਅਤੇ ਗਾਜ਼ਾ ਵਿੱਚ ਜੰਗ ਦੌਰਾਨ ਦੋਵੇਂ ਅਕਸਰ ਗੱਲਬਾਤ ਕਰਦੇ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਕਾਰਨ ਚਰਚ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਅਤੇ ਗਵਾਹਾਂ ਅਨੁਸਾਰ ਇਹ ਇਜ਼ਰਾਈਲੀ ਟੈਂਕ ਦੀ ਗੋਲੀਬਾਰੀ ਜਾਪਦੀ ਹੈ। ਉਧਰ ਇਜ਼ਰਾਈਲੀ ਫੌਜ ਨੇ ਹਮਲੇ ’ਤੇ ਤੁਰੰਤ ਟਿੱਪਣੀ ਨਹੀਂ ਕੀਤੀ। ਪੋਪ ਫਰਾਂਸਿਸ ਅਕਸਰ ਗਾਜ਼ਾ ਪੱਟੀ ਦੇ ਇਕਲੌਤੇ ਕੈਥੋਲਿਕ ਚਰਚ ਨੂੰ ਫ਼ੋਨ ਕਰਦਾ ਸੀ।