ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਬਲਕਿ ਮਨ, ਸਰੀਰ ਅਤੇ ਆਤਮਾ ਦੇ ਤਾਲਮੇਲ ਦਾ ਵਿਗਿਆਨ ਹੈ

ਹੁਸ਼ਿਆਰਪੁਰ- "ਸਰਵੇ ਭਵੰਤੁ ਸੁਖਿਨਃ, ਸਰਵੇ ਸੰਤੁ ਨਿਰਾਮਯਾਃ" — ਇਹ ਪ੍ਰਾਚੀਨ ਵੇਦਿਕ ਉਧਘੋਸ਼ ਸਿਰਫ਼ ਇੱਕ ਪ੍ਰਾਰਥਨਾ ਨਹੀਂ, ਸਗੋਂ ਭਾਰਤੀ ਸੰਸਕ੍ਰਿਤੀ ਦਾ ਮੂਲ ਮੰਤਰ ਹੈ, ਜੋ ਸੰਸਾਰਕ ਸੁਖ ਅਤੇ ਭਲਾਈ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਇਸ ਉੱਚੀ ਭਾਵਨਾ ਨੂੰ ਅਮਲ ਵਿੱਚ ਲਿਆਉਣ ਦੇ ਅਨੇਕ ਸਾਧਨਾਂ ਵਿੱਚੋਂ ਇੱਕ ਪ੍ਰਭਾਵਸ਼ਾਲੀ ਮਾਧਿਅਮ ਯੋਗ ਸ਼ਿਵਿਰ ਚੇਅਰਮੈਨ ਪਦਮਸ਼੍ਰੀ ਸੱਜਣ ਭਜਨਕਾ ਅਤੇ ਸ਼੍ਰੀ ਪ੍ਰੇਮ ਭਜਨਕਾ ਦੇ ਮਾਰਗਦਰਸ਼ਨ ਸੈਂਚੁਰੀ ਪਲਾਈਬੋਰਡ ਵਿੱਚ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸੈਂਚੁਰੀ ਪਲਾਈਬੋਰਡ ਵੱਲੋਂ ਆਯੋਜਿਤ ਕੀਤਾ ਗਿਆ ਹੈ।

 ਜਿਸ ਵਿੱਚ ਨੂਰਮਹਲ ਤੋਂ ਪਹੁੰਚੇ ਦਿਵਿਆ ਜਯੋਤੀ  ਜਾਗ੍ਰਿਤੀ ਸੰਸਥਾਨ ਦੇ ਯੋਗਾਚਾਰਯ ਸਵਾਮੀ ਮੋਹਨਪੂਰੀ ਜੀ ਨੇ ਯੋਗ ਦੀ ਮਹੱਤਾ ਬਾਰੇ ਦੱਸਦਿਆਂ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਬਲਕਿ ਮਨ, ਸਰੀਰ ਅਤੇ ਆਤਮਾ ਦੇ ਤਾਲਮੇਲ ਦਾ ਵਿਗਿਆਨ ਹੈ। ਜੋ ਵਿਅਕਤੀ ਨੂੰ ਅੰਦਰੂਨੀ ਸ਼ਾਂਤੀ ਅਤੇ ਬਾਹਰੀ ਸੰਸਾਰ ਨਾਲ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
ਅੱਜ ਦੇ ਤੇਜ਼ ਰਫ਼ਤਾਰ ਭਰੇ ਜੀਵਨ ਵਿੱਚ, ਜਿੱਥੇ ਤਣਾਅ ਅਤੇ ਚਿੰਤਾਵਾਂ ਜੀਵਨ ਦਾ ਹਿੱਸਾ ਬਣ ਗਈਆਂ ਹਨ, ਐਸੇ ਯੋਗ ਸ਼ਿਵਿਰ ਇਕ ਸੰਜੀਵਨੀ ਬੂਟੀ ਵਾਂਗ ਕੰਮ ਕਰਦੇ ਹਨ। ਇਹ ਸ਼ਿਵਿਰ ਲੋਕਾਂ ਨੂੰ ਇੱਕ ਐਸਾ ਮਾਹੌਲ ਦਿੰਦੇ ਹਨ ਜਿੱਥੇ ਉਹ ਸ਼ਹਿਰੀ ਹਲਚਲ ਤੋਂ ਦੂਰ, ਕੁਦਰਤ ਦੀ ਗੋਦ ਵਿੱਚ, ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਆਪ ਨੂੰ ਦੁਬਾਰਾ ਊਰਜਾਵਾਨ ਕਰ ਸਕਦੇ ਹਨ। ਯੋਗ ਸ਼ਿਵਿਰ ਦਾ ਮਕਸਦ ਸਿਰਫ਼ ਹਾਜ਼ਰੀਨ ਨੂੰ ਲਾਭ ਦੇਣਾ ਨਹੀਂ, ਸਗੋਂ ਯੋਗ ਰਾਹੀਂ ਮਿਲੀ ਸ਼ਾਂਤੀ ਅਤੇ ਸੁਖ ਨੂੰ ਸਮਾਜ ਤੱਕ ਫੈਲਾਉਣਾ ਵੀ ਹੈ।
ਸਿਹਤਮੰਦ ਜੀਵਨ ਸ਼ੈਲੀ ਅਤੇ ਪੋਸ਼ਣ ਸੰਬੰਧੀ ਵੀ ਰਾਹਨੁਮਾਈ ਦਿੱਤੀ ਗਈ। ਸਵਾਮੀ ਜੀ ਨੇ ਕਿਹਾ ਕਿ ਯੋਗ ਰਾਹੀਂ ਵਿਅਕਤੀ ਆਪਣੇ ਆਪ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਰੋਗ ਰਹਿਤ ਜੀਵਨ ਪਾਉਂਦਾ ਹੈ। ਇਸ ਮੌਕੇ 'ਤੇ ਪਲਾਂਟ ਹੈੱਡ - ਬੀ.ਐਸ. ਸੱਭਰਵਾਲ, ਐਚ.ਆਰ. ਐਡਮਿਨ ਹੈਡ - ਬੀ.ਐਸ. ਜਸਵਾਲ, ਡੀ.ਐਮ. ਐਚ.ਆਰ. ਐਡਮਿਨ - ਪ੍ਰਿੰਸੀ ਰਾਣਾ, ਕੰਪਨੀ ਸਟਾਫ਼ ਅਤੇ ਵਰਕਰ ਭੀ ਮੌਜੂਦ ਸਨ।