ਕਪੂਰਥਲਾ 'ਚ "ਫਿਟ ਆਲਵੇਜ਼ ਹਿੱਟ ਕਲੱਬ"ਵੱਲੋਂ ਸਮਰ ਕੈਂਪ ਦਾ ਆਯੋਜਨ: ਪ੍ਰੋਫੈਸਰ ਡਾ. ਅਮਰੀਕ ਸਿੰਘ

ਹੁਸ਼ਿਆਰਪੁਰ- ਡਾ. ਅਮਰੀਕ ਸਿੰਘ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਹੈ। ਡਾ. ਅਮਰੀਕ ਸਿੰਘ ਜੀ ਰਿਟਾਇਰਡ ਪ੍ਰੋਫੈਸਰ ਹਨ ਅਤੇ ਖੇਡ ਜਗਤ ਵਿੱਚ ਇੱਕ ਵੱਡਾ ਨਾਮ ਹਨ। ਉਨ੍ਹਾਂ ਨੇ ਕਈ ਮਹਾਨ ਖਿਡਾਰੀਆਂ ਨੂੰ ਕੋਚ ਬਣਾਇਆ ਹੈ ਅਤੇ ਅਨੇਕਾਂ ਪ੍ਰੋਫੈਸਰ, ਕੋਚ ਤੇ ਅਧਿਆਪਕ ਤਿਆਰ ਕੀਤੇ ਹਨ। ਉਹ ਅਜੇ ਵੀ ਲਗਾਤਾਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹੇੱਡ ਜੱਜ, ਟੈਕਨੀਕਲ ਡਾਇਰੈਕਟਰ ਵਜੋਂ ਕਬੱਡੀ, ਵੈਟਲਿਫਟਿੰਗ, ਪਾਵਰਲਿਫਟਿੰਗ ਵਿੱਚ ਵਿਦੇਸ਼ਾਂ ਤੋਂ ਸੱਦੇ ਜਾਂਦੇ ਹਨ।

ਹੁਸ਼ਿਆਰਪੁਰ- ਡਾ. ਅਮਰੀਕ ਸਿੰਘ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਹੈ। ਡਾ. ਅਮਰੀਕ ਸਿੰਘ ਜੀ ਰਿਟਾਇਰਡ ਪ੍ਰੋਫੈਸਰ ਹਨ ਅਤੇ ਖੇਡ ਜਗਤ ਵਿੱਚ ਇੱਕ ਵੱਡਾ ਨਾਮ ਹਨ। ਉਨ੍ਹਾਂ ਨੇ ਕਈ ਮਹਾਨ ਖਿਡਾਰੀਆਂ ਨੂੰ ਕੋਚ ਬਣਾਇਆ ਹੈ ਅਤੇ ਅਨੇਕਾਂ ਪ੍ਰੋਫੈਸਰ, ਕੋਚ ਤੇ ਅਧਿਆਪਕ ਤਿਆਰ ਕੀਤੇ ਹਨ। ਉਹ ਅਜੇ ਵੀ ਲਗਾਤਾਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹੇੱਡ ਜੱਜ, ਟੈਕਨੀਕਲ ਡਾਇਰੈਕਟਰ ਵਜੋਂ ਕਬੱਡੀ, ਵੈਟਲਿਫਟਿੰਗ, ਪਾਵਰਲਿਫਟਿੰਗ ਵਿੱਚ ਵਿਦੇਸ਼ਾਂ ਤੋਂ ਸੱਦੇ ਜਾਂਦੇ ਹਨ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਸਾਡੇ ਕਪੂਰਥਲਾ ਜ਼ਿਲ੍ਹੇ ਵਿੱਚ ਪਿਛਲੇ ਢਾਈ-ਤਿੰਨ ਸਾਲਾਂ ਤੋਂ ਡੀਸੀ ਚੌਕ ’ਤੇ “ਫਿਟ ਆਲਵੇਜ਼ ਹਿੱਟ ਕਲੱਬ” ਰਾਇਸ ਬ੍ਰਦਰਜ਼ ਵੱਲੋਂ ਚਲਾਇਆ ਜਾ ਰਿਹਾ ਹੈ। ਜਿੱਥੇ ਹਰ ਉਮਰ ਦੇ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਅਤੇ ਜਿਸ ਤਰ੍ਹਾਂ ਕਲੱਬ ਦਾ ਨਾਂ ਹੈ, ਓਸੇ ਤਰ੍ਹਾਂ ਉਨ੍ਹਾਂ ਦਾ ਕੰਮ ਵੀ ਹੈ। ਇਹ ਸਭ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਛੋਟੇ ਜਿਹੇ ਸ਼ਹਿਰ ਵਿੱਚ ਇੰਨੇ ਵਧੀਆ ਲੈਵਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਬੱਚੇ ਵੱਖ ਵੱਖ ਗਤੀਵਿਧੀਆਂ ਵਿੱਚ ਨੈਸ਼ਨਲ ਅਤੇ ਇੰਟਰਨੇਸ਼ਨਲ ਪੱਧਰ ’ਤੇ ਭਾਰਤ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ।
ਇੱਥੇ ਵੱਡਿਆਂ ਲਈ ਭਾਰ ਘਟਾਉਣ ਅਤੇ ਸਿਹਤ ਲਈ ਯੋਗਾ ਅਭਿਆਸ ਕਰਵਾਇਆ ਜਾਂਦਾ ਹੈ। ਬੱਚਿਆਂ ਲਈ ਕਰਾਟੇ, ਕਿਕਬਾਕਸਿੰਗ, ਬਾਕਸਿੰਗ, ਵੂਸ਼ੂ, ਵੋਵਿਨਮ, ਐਮਐਮਏ, ਸੈਲਫ ਡਿਫੈਂਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਡਾਂਸ, ਏਰੋਬਿਕਸ ਅਤੇ ਹਫ਼ਤੇ ਦੇ ਅਖੀਰ ’ਚ ਮਿਊਜ਼ਿਕ ਅਤੇ ਆਰਟ ਐਂਡ ਕਰਾਫਟ ਦੀਆਂ ਕਲਾਸਾਂ ਵੀ ਚਲਦੀਆਂ ਹਨ।
ਡਾ. ਸਾਹਿਬ ਨੇ ਦੱਸਿਆ ਕਿ ਮੈਨੂੰ ਉਨ੍ਹਾਂ ਦੇ ਸਮਰ ਕੈਂਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਤਾਂ ਉੱਥੇ ਜਾ ਕੇ ਦੇਖਿਆ ਕਿ ਬਹੁਤ ਛੋਟੇ ਅਤੇ ਮਾਸੂਮ ਬੱਚੇ ਬੜੀ ਸ਼ਾਂਤੀ ਅਤੇ ਖੁਸ਼ ਦਿਲੀ ਨਾਲ ਕਰਾਟੇ, ਮਿਊਜ਼ਿਕ, ਡਾਂਸ, ਪੇਂਟਿੰਗ ਆਦਿ ਦੀਆਂ ਕਲਾਸਾਂ ਲੈ ਰਹੇ ਸਨ। ਹਰ ਬੱਚੇ ਵਿੱਚ ਜੋਸ਼ ਅਤੇ ਸਿੱਖਣ ਦੀ ਉਤਸੁਕਤਾ ਬੇਹੱਦ ਸੀ।
ਜਦੋਂ ਡਾਇਰੈਕਟਰ ਸ੍ਰੀ ਭੁਵਨ ਰਾਇ ਜੀ ਤੋਂ ਪੁੱਛਿਆ ਕਿ ਇੰਨੀ ਸਾਰੀਆਂ ਗਤੀਵਿਧੀਆਂ ਕਿਵੇਂ ਸਿਖਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੇ ਨਾਲ ਇੱਕ ਟੀਮ ਹੈ, ਜਿਸ ਵਿੱਚ ਹਰ ਵਿਅਕਤੀ ਆਪਣੇ ਖੇਤਰ ਦਾ ਮਾਹਿਰ ਅਧਿਆਪਕ ਹੈ। ਜਿਸ ਵਿੱਚ ਸ੍ਰੀ ਹਿਮਾਂਸ਼ੂ ਢੀਮਾਨ ਜੀ ਆਰਟ ਅਤੇ ਮਿਊਜ਼ਿਕ ਕਰਵਾਉਂਦੇ ਹਨ। ਸ੍ਰੀ ਪਾਂਡਵ ਰਾਇ ਕਰਾਟੇ ਅਤੇ ਯੋਗਾ ਕਰਵਾ ਰਹੇ ਹਨ। ਮੈਂ ਖੁਦ ਡਾਂਸ ਅਤੇ ਫਨ ਗੇਮ ਆਦਿ ਕਰਵਾਉਂਦਾ ਹਾਂ, ਜਿਸ ਨਾਲ ਬੱਚੇ ਰੋਜ਼ਾਨਾ ਨਵੀਆਂ ਨਵੀਆਂ ਗਤੀਵਿਧੀਆਂ ਸਿੱਖ ਰਹੇ ਹਨ।
ਡਾ. ਸਾਹਿਬ ਨੇ ਦੱਸਿਆ ਕਿ ਇਸ ਕਲੱਬ ਵਿੱਚ ਸਾਰੇ ਮਾਸਟਰ ਡਿਗਰੀ ਹੋਲਡਰ ਅਧਿਆਪਕ ਹਨ ਜੋ ਬੱਚਿਆਂ ਨੂੰ ਬਹੁਤ ਪਿਆਰ ਨਾਲ ਅਤੇ ਆਸਾਨ ਢੰਗ ਨਾਲ ਐਡਵਾਂਸ ਟ੍ਰੇਨਿੰਗ ਦਿੰਦੇ ਹਨ।
ਇਸ ਕੈਂਪ ਵਿੱਚ **ਹਾਰਦਿਕ ਰਾਜਪੂਤ, ਸ਼ਾਨਵੀ ਸਿੰਘ ਜਮਵਾਲ, ਅਰਮਾਨਦੀਪ ਸਿੰਘ, ਧ੍ਰਿਤੀ ਵਰਮਾ, ਵ੍ਰਿੱਧੀ, ਧੀਰੇਨ ਵਰਮਾ, ਦਿਵਯਾਂਸ਼ੀ, ਮ੍ਰਿਦੁਲ ਗੁਪਤਾ, ਕੰਵਬੀਰ ਸਿੰਘ, ਲਵਿਨ ਗੁਪਤਾ, ਸ਼ਿਵਾਂਸ਼, ਰੁਦਰਾਂਸ਼ ਘੁਮਨ, ਸੁਨਾਵਰਤੂਰ, ਦੇਵਾਂਸ਼, ਰਿਧਾਨ, ਸੇਜਲ, ਨਵਦੀਪ ਕੌਰ, ਕ੍ਰਿਸ਼ਿਕਾ, ਰਯਾਨ ਰਾਣਾ, ਪ੍ਰਭਗੁਣ ਸਿੰਘ, ਗੁਰਸਿਦਕ ਕੌਰ, ਕਰਣਵੀਰ ਸ਼ਰਮਾ, ਮਾਧਵ ਗੁਪਤਾ, ਅਗਮਪ੍ਰੀਤ ਸਿੰਘ, ਸੀਰਤ ਕੌਰ, ਨਾਮਯ ਮਲਹੋਤਰਾ, ਦਿਤ੍ਯ ਮਲਹੋਤਰਾ** ਆਦਿ ਨੇ ਭਾਗ ਲਿਆ।