ਪਰਮਪਾਲ ਕੌਰ ਸਿੱਧੂ ਨੇ ਨਸ਼ਾ ਤਸਕਰਾਂ ਵੱਲੋਂ ਜ਼ਖ਼ਮੀ ਕੀਤੇ ਸਾਬਕਾ ਫੌਜੀ ਰਣਵੀਰ ਸਿੰਘ ਦਾ ਹਾਲ ਚਾਲ ਜਾਣਿਆ
ਮੌੜ ਮੰਡੀ/ਬਠਿੰਡਾ - ਸਰਕਾਰ ਨਸ਼ੇ ਵਿਰੁੱਧ ਨਹੀਂ, ਨਸ਼ੇ ਵਿਰੋਧੀਆਂ ਵਿਰੁੱਧ ਯੁੱਧ ਲੜ ਰਹੀ ਹੈ ਤੇ ਨਸ਼ਾ ਤੇ ਨਸ਼ਾ ਸੌਦਾਗਰਾਂ ਖਿਲਾਫ ਆਵਾਜ਼ ਚੁੱਕਣ ਵਾਲਿਆਂ ਖ਼ਿਲਾਫ਼ ਸਰਕਾਰ ਤੇ ਪੁਲਿਸ ਦੀ ਸ਼ਹਿ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਇਹ ਦੋਸ਼ ਭਾਜਪਾ ਦੇ ਸੀਨੀਅਰ ਆਗੂ ਤੇ ਸੇਵਾਮੁਕਤ ਆਈ ਏ ਐੱਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਨਸ਼ਾ ਤਸਕਰਾਂ ਵੱਲੋਂ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਰਣਵੀਰ ਸਿੰਘ ਵਾਸੀ ਭਾਈ ਬਖਤੌਰ ਦਾ ਹਾਲ ਜਾਨਣ ਸਮੇਂ ਲਾਏ। ਇਲਾਜ਼ ਦੌਰਾਨ ਰਣਵੀਰ ਸਿੰਘ ਦੇ ਪਰਿਵਾਰ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਨੇ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ।

ਉਹਨਾਂ ਕਿਹਾ ਕਿ ਸਰਕਾਰ ਸੂਬੇ ਚੋਂ ਨਸ਼ਿਆਂ ਨੂੰ ਖਤਮ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਹੋਈ ਹੈ।ਗੋਨਿਆਣਾ ਮਾਮਲਾ ਵੀ ਟੀਚੇ ਪੂਰੇ ਕਰਨ ਦਾ ਨਤੀਜਾ ਹੈ ਪੁਲਿਸ ਨੇ ਆਪਣੇ ਟੀਚੇ ਪੂਰੇ ਕਰਨ ਲਈ ਇੱਕ ਨੌਜਵਾਨ ਦੀ ਬਲੀ ਲਈ, ਉਸਦੀ ਪਤਨੀ ਤੇ ਬੱਚਾ ਇਨਸਾਫ਼ ਦੀ ਦੁਹਾਈ ਦੇ ਰਿਹਾ ਹੈ। ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਨਸ਼ੇ ਨੂੰ ਖਤਮ ਕਰਨ ਤੇ ਹੋਰ ਕਿਸੇ ਵੀ ਮੁੱਦੇ ਤੇ ਸੁਹਿਰਦ ਨਹੀਂ ਹੈ ਸਰਕਾਰ ਕੋਲ ਨਸ਼ਾ ਖਤਮ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ ਤੇ ਨਾ ਹੀ ਨੀਅਤ।
ਸਰਕਾਰ ਤੇ ਪੁਲਿਸ ਦੀ ਸ਼ਹਿ ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਭਾਈ ਬਖਤੌਰ ਵਾਸੀ ਰਣਵੀਰ ਸਿੰਘ ਵੀ ਕਮੇਟੀ ਬਣਾ ਕੇ ਨਸ਼ਿਆਂ ਵਿਰੁੱਧ ਲੜ ਰਿਹਾ ਸੀ, ਨਸ਼ਾ ਤਸਕਰਾਂ ਨੇ ਜਿਸ ਤਰ੍ਹਾਂ ਉਸਦੀ ਕੁੱਟਮਾਰ ਕੀਤੀ ਇਹ ਬਿਨਾਂ ਸ਼ਹਿ ਤੋਂ ਸੰਭਵ ਨਹੀਂ ਹੈ । ਲੋਕ ਸਰਕਾਰ ਤੋਂ ਨਾ ਉਮੀਦ ਤੇ ਨਸ਼ਾ ਤਸਕਰਾਂ ਤੋਂ ਇੰਨੇ ਤੰਗ ਆ ਗਏ ਹਨ ਕਿ ਪਿੰਡ ਭਾਈ ਬਖਤੌਰ 'ਚ ਸਾਰਾ ਪਿੰਡ ਵਿਕਾਊ ਹੋਣ ਦੇ ਪੋਸਟਰ ਲਾ ਦਿੱਤੇ।