ਨਾ ਨਸ਼ਾ ਕਰਾਗੇ ਨਾ ਕਿਸੇ ਨੂੰ ਕਰਨ ਦਿਆਗੇ ਨਾ ਪਿੰਡਾ ਵਿਚ ਵੇਚਣ ਦਿਆਂਗੇ: ਮੈਡੀਕਲ ਪ੍ਰਕਟੀਸ਼ਨਰਜ਼ ਐਸੋਸ਼ੀਏਸ਼ਨ
ਗੜ੍ਹਸ਼ੰਕਰ, 1 ਜ਼ੂਨ- ਮੈਡੀਕਲ ਪ੍ਰਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਰਜਿ 295 ਜਿਲਾ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਸੂਬਾ ਕਮੇਟੀ ਮੈਂਬਰ ਡਾਕਟਰ ਰਾਕੇਸ਼ ਕੁਮਾਰ ਬੱਸੀ ਦੀ ਪ੍ਰਧਾਨਗੀ ਹੇਠ ਡਾਨਸੀਵਾਲ ਵਿਖੇ ਕੀਤੀ ਗਈ ।ਜਿਸ ਵਿਚ ਵੱਖ ਵੱਖ ਪਿੰਡਾਂ ਵਿੱਚ ਪ੍ਰੈਕਟਿਸ ਕਰਦੇ ਡਾਕਟਰ ਸਾਥੀਆਂ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਸੈਮੀਨਾਰ ਕਰਵਾਇਆ ਗਿਆ|

ਜਿਸ ਵਿਚ ਉੱਚੇਚੇ ਤੌਰ ਤੇ ਸੂਬਾ ਚੈਅਰਮੈਨ ਡਾਕਟਰ ਦਿਲਦਾਰ ਸਿੰਘ ਚਾਹਲ ਨੇ ਸ਼ਿਰਕਤ ਕੀਤੀ, ਡਾਕਟਰ ਦਿਲਦਾਰ ਸਿੰਘ ਚਾਹਲ ਅਤੇ ਸਮੂਹ ਡਾਕਟਰ ਸਾਥੀਆਂ ਨੇ ਖੜੇ ਹੋਕੇ ਹੱਥ ਉਪਰ ਕਰਕੇ ਪ੍ਰਣ ਕੀਤਾ ਕਿ ਨਾ ਨਸ਼ਾ ਕਰਾਗੇ ਨਾ ਕਿਸੇ ਨੂੰ ਕਰਨ ਦਿਆਗੇ ਨਾ ਪਿੰਡਾ ਵਿਚ ਵੇਚਣ ਦਿਆਗੇ। ਅਸੀ ਪਿੰਡਾ ਵਿਚ ਜਾ ਕੇ ਨਸ਼ਿਆ ਦੇ ਮਾੜੇ ਨਤੀਜਿਆ ਬਾਰੇ ਲੋਕਾ ਨੂੰ ਜਾਗਰੂਕ ਕਰਾਗੇ, ਗਲੀ ਮੁਹੱਲਿਆਂ ਵਿਚ ਨਸ਼ਿਆ ਨੂੰ ਖਤਮ ਕਰਨ ਲਈ ਆਪਣੀ ਅਵਾਜ ਬੁਲੰਦ ਕਰਨਗੇ।
ਇਸ ਮੌਕੇ ਡਾਕਟਰ ਅਕਾਸ਼ਦੀਪ ਬੇਦੀ, ਡਾਕਟਰ ਮਨਜੀਤ ਸਿੰਘ, ਡਾਕਟਰ ਬਲਵਿੰਦਰ ਸਿੰਘ, ਡਾਕਟਰ ਬਲਵੀਰ ਸਿੰਘ, ਡਾਕਟਰ ਰਵਿੰਦਰ ਸਿੰਘ, ਡਾਕਟਰ ਗੁਰਮੀਤ ਸਿੰਘ, ਡਾਕਟਰ ਰਸ਼ਪਾਲ ਸਿੰਘ, ਡਾਕਟਰ ਯੁੱਧਵੀਰ, ਡਾਕਟਰ ਹਰਭਜ, ਡਾਕਟਰ ਗਰਦਾਵਰ ਰਾਮ, ਡਾਕਟਰ ਮੋਹਿੰਦਰ ਪਾਲ ਸੈਣੀ, ਡਾਕਟਰ ਰਜਨਦੀਪ ਕੌਰ ਆਦਿ ਹਾਜਿਰ ਸਨ।