ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਕੱਟ ਰਹੇ ਹਨ ਕੈਦੀਆਂ ਵਰਗੀ ਜ਼ਿੰਦਗੀ
ਪੈਗ਼ਾਮ ਏ ਜਗਤ ਮੌੜ/ ਮੌੜ ਮੰਡੀ,31 ਅਗਸਤ- ਸਥਾਨਕ ਸ਼ਹਿਰ ਵਿੱਚ ਸੀਵਰੇਜ਼ ਸਿਸਟਮ ਦੇ ਮਾੜੇ ਹਾਲ ਕਾਰਨ ਸ਼ਹਿਰ ਦੇ ਸਾਰੇ 17 ਦੇ 17 ਵਾਰਡਾਂ ਵਿੱਚ ਖੜਾ ਸੀਵਰੇਜ਼ ਦਾ ਗੰਦਾ ਪਾਣੀ ਹਰ ਗਲੀ ਹਰ ਮੁਹੱਲੇ ਹਰ ਘਰ ਦੇ ਅੱਗੇ ਬਦਬੂ ਮਾਰ ਰਿਹਾ ਹੈ। ਗਲੀਆਂ ਵਿੱਚ ਲੰਘਣ ਲਈ ਕੋਈ ਸੁੱਕਾ ਰਸਤਾ ਨਹੀਂ ਬਚਿਆ। ਨਗਰ ਕੌਂਸਲ ਮੌੜ ਦੇ ਅਧੀਨ ਆਉਂਦੇ ਪਿੰਡ ਮੌੜ ਕਲਾਂ ਵਾਰਡ ਨੰਬਰ 3 ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ ਅਤੇ ਉਹ ਆਪਣੇ ਘਰਾਂ ਵਿੱਚ ਹੀ ਕੈਦੀ ਬਣ ਕੇ ਰਹਿ ਗਏ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਮੌੜ ਕਲਾਂ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਪਾਣੀ ਦੀ ਨਿਕਾਸੀ ਵੱਲ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਹੀਂ। ਗਲੀਆਂ ਵਿੱਚ 2-2 ਫੁੱਟ ਪਾਣੀ ਖੜ੍ਹਾ ਹੈ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ ਤੇ ਕਈ ਘਰਾਂ ਦੀਆਂ ਛੱਤਾਂ ਵੀ ਡਿੱਗ ਚੁੱਕੀਆਂ ਹਨ।
ਰਿਸ਼ਤੇਦਾਰਾਂ ਦਾ ਆਉਣਾ ਘਟ ਗਿਆ ਹੈ। ਉਹ ਵਿਆਹ ਜਾਂ ਕੋਈ ਹੋਰ ਪ੍ਰੋਗਰਾਮ ਵੀ ਨਹੀਂ ਕਰ ਸਕਦੇ। ਕੁਝ ਦਿਨ ਪਹਿਲਾਂ ਹਲਕਾ ਵਿਧਾਇਕ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਸੀਵਰੇਜ਼ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ ਪਰ ਪਾਣੀ ਦੀ ਨਿਕਾਸੀ ਨਾ ਹੋਣ ਪਿੰਡ ਦੇ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ। ਗੁਰੂਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਇਸੇ ਸੜਕ ਤੇ ਆਮ ਆਦਮੀ ਕਲੀਨਿਕ ਨੂੰ ਜਾਣ ਵਾਲਾ ਰਸਤਾ ਵੀ ਨਹੀਂ ਬਚਿਆ।
ਆਮ ਆਦਮੀ ਕਲੀਨਿਕ 'ਚ ਆਉਣ ਵਾਲੇ ਡਾਕਟਰਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੂੰ ਦਵਾਈ ਲਿਆਉਣ ਲਈ ਕੋਈ ਵੀ ਰਸਤਾ ਸੁੱਕਾ ਨਹੀਂ ਬਚਿਆ ਹੈ।ਪਿੰਡ ਵਾਸੀਆਂ ਨੇ ਹਲਕਾ ਵਿਧਾਇਕ, ਡੀ ਸੀ ਬਠਿੰਡਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਪਾਣੀ ਦੀ ਨਿਕਾਸੀ ਦੇ ਮਸਲੇ ਦਾ ਹੱਲ ਕਰਵਾਉਣ।