ਵਿਦਿਆਰਥੀਆਂ ਦੀ ਸਹੂਲਤ ਲਈ ਗੜ੍ਹਸ਼ੰਕਰ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ

ਗੜ੍ਹਸ਼ੰਕਰ 27 ਮਈ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵੱਲੋਂ ਨਵੇਂ ਸੈਸ਼ਨ ਵਿੱਚ ਗੜ੍ਹਸ਼ੰਕਰ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿਦਿਆਰਥੀਆਂ ਦੀ ਕੈਰੀਅਰ ਸੇਧ, ਕਾਉਂਸਲਿੰਗ ਅਤੇ ਦਾਖ਼ਲੇ ਦੀ ਸਹੂਲਤ ਲਈ ਅੱਜ ਗੜਸ਼ੰਕਰ ਸ਼ਹਿਰ ਵਿੱਚ ਰੇਲਵੇ ਸਟੇਸ਼ਨ ਨੇੜੇ ਭਾਈ ਤਿਲਕੂ ਜੀ ਗੁਰਦੁਆਰਾ ਸਾਹਿਬ ਕੋਲ ਦਾਖ਼ਲਾ ਕੇਂਦਰ ਖੋਲ੍ਹਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਿੱਖ ਐਜੂਕੇਸ਼ਨਲ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ ਨੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਸਮਾਜ ਸੇਵੀ ਹੈਪੀ ਸਾਧੋਵਾਲ, ਡਾ ਲਖਵਿੰਦਰ ਸਿੰਘ ਬਿਲੜੋਂ, ਸਰਪੰਚ ਜੋਗਿੰਦਰ ਪਾਲ ਸਾਧੋਵਾਲ ਅਤੇ ਕਾਲਜ ਦੇ ਸਟਾਫ ਦੀ ਹਾਜ਼ਰੀ ਵਿੱਚ ਇਸ ਦਾਖ਼ਲਾ ਕੇਂਦਰ ਦਾ ਉਦਘਾਟਨ ਕੀਤਾ।

 ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 1946 ਤੋਂ ਨਿਰੋਲ ਮਿਸ਼ਨਰੀ ਭਾਵਨਾ ਨਾਲ ਸ਼ੁਰੂ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਖਰਾ ਮੁਕਾਮ ਰੱਖਣ ਵਾਲੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਮੁਨਾਫਾ ਕਮਾਉਣ ਦੇ ਮੰਤਵ ਨਾਲ ਖੁੰਭਾਂ ਵਾਂਗ ਉੱਗੇ ਅਦਾਰੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਅੰਨੇਵਾਹ ਲੁੱਟ ਕਰ ਰਹੇ ਹਨ ਜਿਸ ਪਾਸੇ ਜਾਗਰੂਕ ਹੋਣ ਦੀ ਲੋੜ ਹੈ। 
ਉਨ੍ਹਾਂ ਅਪੀਲ ਕੀਤੀ ਕਿ ਖਾਲਸਾ ਕਾਲਜ ਮਾਹਿਲਪੁਰ ਵਲੋਂ ਗੜ੍ਹਸ਼ੰਕਰ ਵਿੱਚ ਖੋਲ੍ਹੇ ਇਸ ਦਾਖਲਾ ਕਾਉਂਟਰ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਇਲਾਕੇ ਦੇ ਵਿਦਿਆਰਥੀਆ ਨੂੰ ਇਸ ਦਾਖ਼ਲਾ ਕੇਂਦਰ ਵਿੱਚ ਆ ਕੇ ਆਪਣੀ ਚੋਣ ਅਨੁਸਾਰ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਇਸ ਮਿਸ਼ਨਰੀ ਸੰਸਥਾ ਵੱਲੋਂ ਫੀਸਾਂ ਵਿੱਚ ਵਿਸ਼ੇਸ਼ ਰਿਆਇਤ ਦਾ ਪ੍ਰਬੰਧ ਹੈ। 
ਇਸ ਮੌਕੇ ਪ੍ਰੋਫੈਸਰ ਡਾ ਜੇ ਬੀ ਸੇਖੋਂ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਕਿਹਾ ਕਿ ਇਸ ਦਾਖ਼ਲਾ ਅਤੇ ਕਾਉਂਸਲਿੰਗ ਕੇਂਦਰ ਵਿੱਚ ਕਾਲਜ ਦੇ ਕਰਮਚਾਰੀ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਮਦਦ ਲਈ ਉਪਲਬਧ ਹੋਣਗੇ। ਇਸ ਮੌਕੇ ਹਰਸ਼ਦੀਪ, ਵਿਸ਼ਾਲ ਰਾਣਾ,ਕਰਨ ਚੌਧਰੀ, ਕੁਲਵਿੰਦਰ ਸਿੰਘ, ਅਮਿਤ, ਡਾ ਰਾਜ ਕੁਮਾਰ, ਡਾ ਵਿਕਰਾਂਤ ਰਾਣਾ, ਪ੍ਰੋ ਤਜਿੰਦਰ ਸਿੰਘ, ਡਾ ਰਾਕੇਸ਼ ਕੁਮਾਰ,ਪ੍ਰੋ ਰੋਹਿਤ ਪੁਰੀ, ਡਾ ਵਰਿੰਦਰ, ਪ੍ਰੋ ਸੰਦੀਪ ਕੌਰ, ਪ੍ਰੋ ਅਮਰਜੋਤੀ, ਅਮਰਜੀਤ ਕੌਰ, ਸਰਬਜੀਤ ਸਿੰਘ, ਮੱਖਣ ਸਿੰਘ, ਹਰਜਿੰਦਰ ਸਿੰਘ, ਅਮ੍ਰਿਤਪਾਲ ਸਿੰਘ ਆਦਿ ਸਮੇਤ ਇਲਾਕਾ ਵਾਸੀ ਹਾਜ਼ਰ ਸਨ।