
PGI ’ਚ 7.7 ਫੁੱਟ ਲੰਮੇ ਵਿਅਕਤੀ ਦੀ ਸਫ਼ਲ ਸਰਜਰੀ
ਚੰਡੀਗੜ੍ਹ, 26 ਮਈ- ਪਿਛਲੇ ਲੰਮੇ ਸਮੇਂ ਤੋਂ ਨਾ ਲਗਾਤਾਰ ਵਧ ਰਿਹਾ ਕੱਦ, ਨਾ ਸਹਿਣਯੋਗ ਦਰਦ ਅਤੇ ਧੁੰਦਲੀ ਨਜ਼ਰ ਕਾਰਨ ਆਮ ਜ਼ਿੰਦਗੀ ਬੋਝ ਦੀ ਤਰ੍ਹਾਂ ਬਣ ਗਈ ਸੀ। ਪਰ PGI ਚੰਡੀਗੜ੍ਹ ਦੇ ਡਾਕਟਰਾਂ ਦੀ ਮਾਹਿਰ ਟੀਮ ਨਾ ਸਿਰਫ ਉਸ ਦੀ ਜ਼ਿੰਦਗੀ ’ਚ ਰੌਸ਼ਨੀ ਵਾਪਸ ਲਿਆਈ, ਸਗੋਂ ਬਿਨਾਂ ਸਿਰ ’ਤੇ ਚੀਰਾ ਲਾਏ ਇੱਕ ਦੁਰਲੱਭ ਟਿਊਮਰ ਨੂੰ ਸਫਲਤਾਪੂਰਵਕ ਕੱਢ ਕੇ ਇਤਿਹਾਸ ਰਚ ਦਿੱਤਾ।
ਚੰਡੀਗੜ੍ਹ, 26 ਮਈ- ਪਿਛਲੇ ਲੰਮੇ ਸਮੇਂ ਤੋਂ ਨਾ ਲਗਾਤਾਰ ਵਧ ਰਿਹਾ ਕੱਦ, ਨਾ ਸਹਿਣਯੋਗ ਦਰਦ ਅਤੇ ਧੁੰਦਲੀ ਨਜ਼ਰ ਕਾਰਨ ਆਮ ਜ਼ਿੰਦਗੀ ਬੋਝ ਦੀ ਤਰ੍ਹਾਂ ਬਣ ਗਈ ਸੀ। ਪਰ PGI ਚੰਡੀਗੜ੍ਹ ਦੇ ਡਾਕਟਰਾਂ ਦੀ ਮਾਹਿਰ ਟੀਮ ਨਾ ਸਿਰਫ ਉਸ ਦੀ ਜ਼ਿੰਦਗੀ ’ਚ ਰੌਸ਼ਨੀ ਵਾਪਸ ਲਿਆਈ, ਸਗੋਂ ਬਿਨਾਂ ਸਿਰ ’ਤੇ ਚੀਰਾ ਲਾਏ ਇੱਕ ਦੁਰਲੱਭ ਟਿਊਮਰ ਨੂੰ ਸਫਲਤਾਪੂਰਵਕ ਕੱਢ ਕੇ ਇਤਿਹਾਸ ਰਚ ਦਿੱਤਾ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲੀਸ ਵਿੱਚ ਤਾਇਨਾਤ 35 ਸਾਲਾ ਹੈੱਡ ਕਾਂਸਟੇਬਲ ਇਕਰੋਮੇਗਲੀ ਨਾਂ ਦੀ ਦੁਰਲਭ ਬੀਮਾਰੀ ਨਾਲ ਪੀੜਤ ਸੀ। ਇਸ ਦੀ ਵਜ੍ਹਾ ਪਿਟਿਊਟਰੀ ਨਾ ਦਾ ਟਿਊਮਰ, ਜੋ ਸਰੀਰ ਵਿੱਚ ਗਰੋਥ ਹਾਰਮੋਨ ਦਾ ਪੱਧਰ ਬੇਕਾਬੂ ਕਰ ਰਿਹਾ ਸੀ ਅਤੇ ਉਸ ਦੀ ਲੰਬਾਈ ਅਸਧਾਰਣ ਤਰੀਕੇ ਨਾਲ ਵੱਧਦੀ ਗਈ।
PGI ਦੇ ਇਤਿਹਾਸ ਵਿੱਚ ਸਭ ਤੋਂ ਲੰਮੇ ਕੱਦ ਦਾ ਮਰੀਜ਼
PGIMER ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਲੰਮੇ ਕੱਦ ਦਾ ਮਰੀਜ਼ ਸੀ, ਜਿਸਦੀ ਐਂਡੋਸਕੋਪਿਕ ਟ੍ਰਾਂਸਨੇਜ਼ਲ ਸਰਜਰੀ ਪੂਰੀ ਤਰ੍ਹਾਂ ਸਫਲ ਰਹੀ। ਬਿਨਾਂ ਸਿਰ ‘ਤੇ ਚੀਰਾ ਲਾਏ ਨੱਕ ਰਾਹੀਂ ਕੀਤੇ ਗਏ ਇਸ ਅਪਰੇਸ਼ਨ ਨੇ ਮਿਨੀਮਲੀ ਇਨਵੇਸਿਵ ਤਕਨੀਕ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਦਿੱਤਾ ਹੈ।
100 ਤੋਂ ਵੱਧ ਸਫਲ ਕੇਸ: ਸਿਹਤ ਸੇਵਾਵਾਂ ਵਿਚ ਉਪਲਬਧੀ ਦੀ ਮਿਸਾਲ
ਇਸ ਕੇਸ ਨਾਲ PGI ਨੇ ਇਕਰੋਮੇਗਲੀ ਦੇ 100 ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕਰਕੇ ਸਿਹਤ ਸੇਵਾਵਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਤਕਨੀਕ ਨਾਲ ਮਰੀਜ਼ ਨੂੰ ਤੇਜ਼ੀ ਨਾਲ ਰਾਹਤ ਮਿਲਦੀ ਹੈ, ਨਾਲ ਹੀ ਸਰੀਰ ’ਤੇ ਕੋਈ ਬਾਹਰੀ ਨਿਸ਼ਾਨ ਵੀ ਨਹੀਂ ਦਿਖਾਈ ਦਿੰਦਾ।
ਇਸ ਔਖੇ ਅਪਰੇਸ਼ਨ ਨੂੰ ਡਾ. ਰਾਜੇਸ਼ ਛਾਬੜਾ, ਡਾ. ਅਪਿੰਦਰਪ੍ਰੀਤ ਸਿੰਘ ਅਤੇ ਡਾ. ਸ਼ਿਲਪੀ ਬੋਸ ਨੇ ਸਫਲ ਬਣਾਇਆ। ਡਾ. ਰਾਜੀਵ ਚੌਹਾਨ ਦੀ ਅਗਵਾਈ ‘ਚ ਐਨੇਸਥੀਸੀਆ ਟੀਮ ਨੇ ਚੁਣੌਤੀਪੂਰਨ ਸਥਿਤੀ ਨੂੰ ਸੰਭਾਲਿਆ। ਇਸ ਦੌਰਾਨ ਡਾ. ਇਕਜੋਤ, ਡਾ. ਦ੍ਰਿਸ਼ਟੀ ਪਾਰੇਖ ਅਤੇ ਓਪਰੇਸ਼ਨ ਥੀਏਟਰ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ ਵੱਲੋਂ ਵੀ ਟੀਮ ਨਾਲ ਸੇਵਾਵਾਂ ਦਿੱਤੀਆਂ ਗਈਆਂ।
ਡਾ. ਰਾਜੀਵ ਚੌਹਾਨ ਨੇ ਦੱਸਿਆ, “ਐਨੀ ਅਸਧਾਰਣ ਲੰਬਾਈ ਵਾਲੇ ਮਰੀਜ਼ ਨੂੰ ਐਨੇਸਥੀਸੀਆ ਦੇਣਾ ਬਹੁਤ ਚੁਣੌਤੀਪੂਰਨ ਸੀ। ਸਾਹ ਨਲੀ ਤੱਕ ਪਹੁੰਚਣਾ, ਮਰੀਜ਼ ਦੀ ਸਹੀ ਪੋਜ਼ੀਸ਼ਨਿੰਗ ਅਤੇ ਉਪਕਰਣਾਂ ਦੀ ਵਿਵਸਥਾ ਹਰ ਪਹਲੂ ਦੀ ਪਹਿਲਾਂ ਤੋਂ ਰਿਹਰਸਲ ਕੀਤੀ ਗਈ।” ਡਾਕਟਰਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਦੇ ਹਾਰਮੋਨ ਪੱਧਰ ਆਮ ਹੋਣ ਲੱਗ ਪਏ ਹਨ। ਕੁਝ ਹੀ ਹਫ਼ਤਿਆਂ ’ਚ ਉਸ ਦੀ ਨਜ਼ਰ ਵਿੱਚ ਸੁਧਾਰ, ਜੋੜਾਂ ਦੇ ਦਰਦ ‘ਚ ਕਮੀ ਅਤੇ ਆਮ ਜ਼ਿੰਦਗੀ ਵਿੱਚ ਫ਼ਰਕ ਮਹਿਸੂਸ ਹੋਣ ਲੱਗਾ ਹੈ।
