ਡ੍ਰਾਈ ਡੇ ਦੇ ਮੌਕੇ ’ਤੇ ਗੜ੍ਹਸ਼ੰਕਰ ਪੁਲਿਸ ਸਟੇਸ਼ਨ ’ਚ ਡੇਂਗੂ ਲਾਰਵਾ ਜਾਂਚ ਮੁਹਿੰਮ ਚਲਾਈ ਗਈ
ਗੜ੍ਹਸ਼ੰਕਰ, ਪੈਗ਼ਾਮ ਏ ਜਗਤ 23 ਮਈ 2025 – ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਡਾਕਟਰ ਪਰਮਹੰਸ ਦੀ ਅਗਵਾਈ ਹੇਠ ਡੇਂਗੂ ਦੇ ਖਤਰੇ ਨੂੰ ਘਟਾਉਣ ਅਤੇ ਲੋਕਾਂ ਨੂੰ ਬਚਾਅ ਦੇ ਉਚਿਤ ਤਰੀਕਿਆਂ ਬਾਰੇ ਜਾਗਰੂਕ ਕਰਨ ਲਈ ਅੱਜ ਡ੍ਰਾਈ ਡੇ ਦੇ ਮੌਕੇ ’ਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਲੋਂ ਪੁਲਿਸ ਸਟੇਸ਼ਨ ਗੜ੍ਹਸ਼ੰਕਰ ’ਚ ਡੇਂਗੂ ਲਾਰਵਾ ਜਾਂਚ ਮੁਹਿੰਮ ਚਲਾਈ ਗਈ।

ਸਿਵਲ ਹਸਪਤਾਲ ਦੀ ਟੀਮ, ਜਿਸ ਵਿੱਚ ਮੈਡੀਕਲ ਅਫ਼ਸਰ ਡਾਕਟਰ ਸੰਨੀ ਚੌਧਰੀ, ਨਗਰ ਕੌਂਸਲ ਤੋਂ ਸੈਨਟਰੀ ਇੰਸਪੈਕਟਰ ਅਤੇ ਵੇਕਟਰ-ਜਨਿਤ ਰੋਗ ਕੰਟਰੋਲ ਵਿਭਾਗ ਦੇ ਐਮ ਪੀ ਐਚ ਰਾਜੇਸ਼ ਪਰਤੀ ਸਮੇਤ ਨਰਸਿੰਗ ਵਿਦਿਆਰਥੀ ਸ਼ਾਮਿਲ ਸਨ, ਨੇ ਪੁਲਿਸ ਸਟੇਸ਼ਨ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਦੀ ਜਾਂਚ ਕੀਤੀ। ਟੀਮ ਨੇ ਥਾਂ-ਥਾਂ ਰੁੱਕੇ ਹੋਏ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਅਤੇ ਪੁਲਿਸ ਕਰਮਚਾਰੀਆਂ ਨੂੰ ਡੇਂਗੂ ਤੋਂ ਬਚਾਅ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ।
ਇਹ ਮੁਹਿੰਮ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ਾਲ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ, ਜਿਸ ਅਧੀਨ ਸਰਕਾਰੀ ਦਫ਼ਤਰਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਹਫਤਾਵਾਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੱਛਰਾਂ ਦੇ ਪੈਦਾਈਸ਼ ਸਥਾਨਾਂ ਨੂੰ ਸਮਾਪਤ ਕਰਕੇ ਡੇਂਗੂ ਦੇ ਖਤਰੇ ਨੂੰ ਘਟਾਇਆ ਜਾ ਸਕੇ।
ਸਿਵਲ ਹਸਪਤਾਲ ਗੜ੍ਹਸ਼ੰਕਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਹਰ ਹਫਤੇ ਡ੍ਰਾਈ ਡੇ ਮਨਾਉਣ ਅਤੇ ਆਪਣੇ ਆਲੇ-ਦੁਆਲੇ ਦੀ ਜਾਂਚ ਕਰਕੇ ਸਾਫ਼-ਸੁਥਰਾ ਵਾਤਾਵਰਣ ਬਣਾਓ ਅਤੇ ਡੇਂਗੂ ਤੋਂ ਬਚਾਅ ਲਈ ਸਹਿਯੋਗ ਦੇਵੋ।