ਚਿਤਰਕਾਰ ਸੋਭਾ ਸਿੰਘ ਵੱਲੋਂ ਬਣਾਏ ਗੁਰੂ ਹਰਿਗੋਬਿੰਦ ਸਾਹਿਬ ਦਾ ਚਿਤਰ ਦੀ ਲੋਕ ਸੰਪਰਕ ਵਿਭਾਗ ਵੱਲੋਂ ਪਰਿਵਾਰ ਦੀ ਸਹਿਮਤੀ ਤੋਂ ਬਿਨ੍ਹਾਂ ਵਰਤੋਂ ਮੰਦਭਾਗੀ - ਸੰਜੀਵਨ
ਐਸ.ਏ.ਐਸ. ਨਗਰ, 22 ਮਈ- ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਸੰਸਾਰ ਪ੍ਰਸਿੱਧ ਚਿਤਰਕਾਰ ਸੋਭਾ ਸਿੰਘ (1893 ਵਿੱਚ ਪੰਜਾਬ ਸਰਕਾਰ ਵੱਲੋਂ ‘ਰਾਜ ਕਲਾਕਾਰ’ ਵਜੋਂ ਸਨਮਾਨਿਤ) ਦੇ ਪਰਿਵਾਰ ਦੀ ਰਸਮੀ ਸਹਿਮਤੀ ਤੋਂ ਬਿਨ੍ਹਾਂ ਉਨ੍ਹਾਂ ਦੀ ਬਣਾਈ ਗੁਰੂ ਹਰਿਗੋਬਿੰਦ ਸਾਹਿਬ ਦੀ ਪੇਂਟਿੰਗ ਤੋਂ ਉਨ੍ਹਾਂ ਦੇ ਹਸਤਾਖਰ ਹਟਾ ਕੇ ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ’ਤੇ ਸਾਂਝੀ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ, ਇਸ ਕਿਸਮ ਦੇ ਸ਼ਰਮਨਾਕ ਕਾਰੇ ਮਨੋਰੰਜਨ ਜਗਤ ਵਿੱਚ ਤਾਂ ਅਕਸਰ ਵਾਪਰਦੇ ਰਹਿੰਦੇ ਹਨ, ਪਰ ਕਿਸੇ ਸਰਕਾਰੀ ਵਿਭਾਗ ਦੀ ਇਹ ਸ਼ਾਇਦ ਪਹਿਲੀ ਕਰਤੂਤ ਹੈ।

ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸੋਭਾ ਸਿੰਘ ਹੋਰਾਂ ਦੀਆਂ ਕਲਾ ਕ੍ਰਿਤਾਂ ਕਾਪੀਰਾਈਟ ਐਕਟ ਭਾਰਤ ਸਰਕਾਰ ਨਾਲ ਰਜਿਸਟਰਡ ਹਨ ਅਤੇ ਸਾਰੇ ਪ੍ਰਕਾਸ਼ਨ ਹੱਕ ਪਰਿਵਾਰ ਕੋਲ ਰਾਖਵੇਂ ਹੋਣ ਦੇ ਬਾਵਜੂਦ ਗੁਰੂ ਹਰਿਗੋਬਿੰਦ ਸਾਹਿਬ ਪੇਂਟਿੰਗ ਬਿਨ੍ਹਾਂ ਆਗਿਆ ਅਤੇ ਕਲਾਕਾਰ ਦਾ ਨਾਂ ਹਟਾ ਕੇ ਕੀਤੀ ਵਰਤੋਂ ਸਿੱਧੇ ਤੌਰ ’ਤੇ ਕਾਪੀਰਾਈਟ ਐਕਟ ਦੀ ਉਲੰਘਣਾ ਹੈ।
ਲੋਕ ਸੰਪਰਕ ਵਿਭਾਗ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਸੰਜੀਵਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਕੋਈ ਵੀ ਸਰਕਾਰੀ ਮਹਿਕਮਾ ਗੁਰੂਆਂ, ਪੀਰਾਂ-ਪੈਗੰਬਰਾਂ ਦੇ ਉਪਦੇਸ਼ਾਂ ਅਤੇ ਮਹਾਨ ਅਦੀਬਾਂ ਅਤੇ ਕਲਾਕਾਰਾਂ ਦੀਆਂ ਕਲਾ ਕ੍ਰਿਤਾਂ ਨੂੰ ਵੀ ਤੋੜ-ਮਰੋੜ ਕੇ ਬਿਨ੍ਹਾਂ ਉਨ੍ਹਾਂ ਦੇ ਨਾਵਾਂ ਤੋਂ ਵਰਤਣ ਦੀ ਹਿਮਾਕਤ ਕਰਨ ਲੱਗ ਜਾਵੇਗਾ।