ਸੀਵਰੇਜ਼ ਦੀ ਪਾਈਪਾਂ ਪਾਉਣ ਦਾ ਵਿਰੋਧ ਕਰ ਰਹੇ ਆਗੂਆਂ ਨੂੰ ਪੁਲਿਸ ਨੇ ਭੇਜਿਆ ਜੇਲ੍ਹ

ਮੌੜ ਮੰਡੀ- ਸ਼ਹਿਰ ਨਿਵਾਸੀਆਂ ਨੂੰ ਸੀਵਰੇਜ਼ ਦੇ ਗੰਦੇ ਪਾਣੀ ਤੋ ਨਿਜ਼ਾਤ ਦਵਾਉਣ ਲਈ ਸੀਵਰੇਜ਼ ਬੋਰਡ ਮੌੜ ਵੱਲੋਂ ਪਿੰਡ ਘਸੋਖਾਨਾ ਤੇ ਮਾਈਸਰਖਾਨਾ ਤੋਂ ਹੁੰਦੇ ਹੋਏ ਲਸਾੜਾ ਡਰੇਨ ਤੱਕ ਸੀਵਰੇਜ਼ ਦੀ ਪਾਈਪ ਪਾਈ ਜਾ ਰਹੀ ਹੈ‌। ਜਿਸਨੂੰ ਲੈਕੇ ਪਿੰਡ ਘਸੋਖਾਨਾ ਵਾਸੀਆਂ ਵੱਲੋਂ ਕਿਸਾਨ ਯੂਨੀਅਨ ਨੂੰ ਨਾਲ ਲੈਕੇ ਇਸਦਾ ਵਿਰੋਧ ਕੀਤਾ।

ਮੌੜ ਮੰਡੀ- ਸ਼ਹਿਰ ਨਿਵਾਸੀਆਂ ਨੂੰ ਸੀਵਰੇਜ਼ ਦੇ ਗੰਦੇ ਪਾਣੀ ਤੋ ਨਿਜ਼ਾਤ ਦਵਾਉਣ ਲਈ ਸੀਵਰੇਜ਼ ਬੋਰਡ ਮੌੜ ਵੱਲੋਂ ਪਿੰਡ ਘਸੋਖਾਨਾ ਤੇ ਮਾਈਸਰਖਾਨਾ ਤੋਂ ਹੁੰਦੇ ਹੋਏ ਲਸਾੜਾ ਡਰੇਨ ਤੱਕ ਸੀਵਰੇਜ਼ ਦੀ ਪਾਈਪ ਪਾਈ ਜਾ ਰਹੀ ਹੈ‌। ਜਿਸਨੂੰ ਲੈਕੇ ਪਿੰਡ ਘਸੋਖਾਨਾ ਵਾਸੀਆਂ ਵੱਲੋਂ ਕਿਸਾਨ ਯੂਨੀਅਨ ਨੂੰ ਨਾਲ ਲੈਕੇ ਇਸਦਾ ਵਿਰੋਧ ਕੀਤਾ।
 ਜਿਸਦੇ ਚੱਲਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਕਿਸਾਨ ਆਗੂਆਂ ਤੇ ਪਿੰਡ ਦੀ ਪੰਚਾਇਤ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈਕੇ ਥਾਣਾ ਨੰਦਗੜ੍ਹ ਵਿਖੇ ਬੰਦ ਕਰ ਦਿੱਤਾ ਤੇ ਬਾਦ ਵਿੱਚ ਜੇਲ ਭੇਜ ਦਿੱਤਾ। 
ਜ਼ਿਕਰਯੋਗ ਹੈ ਕਿ ਪਿੰਡ ਦੀ ਪੰਚਾਇਤ ਨੇ ਐੱਸ ਡੀ ਐੱਮ ਸਾਹਬ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਸੀ ਜਿਸ ਵਿਚ ਇਹ ਮੰਗ ਕੀਤੀ ਗਈ ਸੀ ਕਿ ਸੀਵਰੇਜ ਦੀ ਪਾਈਪ ਲਾਈਨ ਨੂੰ ਪਿੰਡ ਘਸੋਖਾਨਾ ਵਿੱਚੋਂ ਦੀ ਨਾ ਲੰਘਾਇਆ ਜਾਵੇ ਬਲਕਿ ਬਠਿੰਡਾ ਮਾਨਸਾ ਹਾਈਵੇ ਦੇ ਨਾਲ ਨਾਲ ਹੀ ਸਿੱਧਾ ਲਸਾੜਾ ਡਰੇਨ ਵਿਚ ਸੁੱਟਿਆ ਜਾਵੇ। 
ਪ੍ਰੰਤੂ ਜਦ ਪਿੰਡ ਵਾਸੀਆਂ ਨੇ ਇਸ ਪਾਈਪ ਲਾਈਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਧਰਨਾ ਲਗਾ ਦਿੱਤਾ ਤਾਂ ਪ੍ਰਸ਼ਾਸਨ ਨੇ ਭਾਰੀ ਪੁਲਿਸ ਫੋਰਸ ਲੈਕੇ ਪਿੰਡ ਦੇ ਸਰਪੰਚ ਹਰਜਸ ਸਿੰਘ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਜ਼ਿਲ੍ਹਾ ਆਗੂ ਰੇਸ਼ਮ ਸਿੰਘ ਯਾਤਰੀ,ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੋਧਪੁਰ ਸਮੇਤ 26 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।
ਇਸਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਆਗੂ ਰੇਸ਼ਮ ਸਿੰਘ ਯਾਤਰੀ ਤੇ ਸਰਪੰਚ ਹਰਜਸ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਵਰੇਜ ਦੀ ਇਹ ਪਾਈਪ ਲਾਈਨ ਮੌੜ ਮੰਡੀ ਤੋਂ ਪਿੰਡ ਭਾਈ ਬਖਤੌਰ ਤੱਕ ਬਠਿੰਡਾ ਮਾਨਸਾ ਹਾਈਵੇ ਦੇ ਨਾਲ ਹੀ ਪਾਈ ਗਈ ਹੈ ਪਰ ਹੁਣ ਇਹ ਪਾਈਪ ਪਿੰਡ ਘਸੋਖਾਨਾ ਵਿੱਚੋਂ ਦੀ ਲੰਘਾਈ ਜਾ ਰਹੀ ਹੈ ਜਿਸ ਜਗਾ ਤੋਂ ਇਹ ਪਾਈਪ ਲੰਘਾਈ ਜਾ ਰਹੀ ਹੈ ਉੱਥੇ ਰਸਤਾ ਬਹੁਤ ਹੀ ਜ਼ਿਆਦਾ ਤੰਗ ਹੈ ਤੇ ਪਾਈਪ ਲਾਈਨ ਪਾਉਣ ਲਈ ਹਜ਼ਾਰਾਂ ਹੀ ਦਰੱਖਤਾਂ ਨੂੰ ਕੱਟਣਾ ਪਵੇਗਾ। 
ਇਸਤੋਂ ਇਲਾਵਾ ਪਿੰਡ ਨੂੰ ਜੋੜਨ ਵਾਲੀ ਸੜਕ ਤੇ ਵਾਟਰ ਵਰਕਸ ਦੀ ਸਪਲਾਈ ਵਾਲੀਆਂ ਪਾਈਪਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਆਗੂਆਂ ਨੇ ਕਿਹਾ ਕਿ ਪਿੰਡ ਵਾਸੀ ਇਹ ਮੰਗ ਕਰਦੇ ਹਨ ਕਿ ਪਾਈਪ ਲਾਈਨ ਰੇਲਵੇ ਲਾਈਨ ਦੇ ਹੇਠੋ ਲੰਘਾ ਕੇ ਸਿੱਧੀ ਬਠਿੰਡਾ ਮਾਨਸਾ ਹਾਈਵੇ ਦੇ ਨਾਲ ਨਾਲ ਹੀ ਲਸਾੜਾ ਡਰੇਨ ਵਿੱਚ ਸੁੱਟੀ ਜਾਵੇ।