ਇਪਟਾ ਦੇ 82ਵੇਂ ਸਥਾਪਨਾ ਦਿਵਸ ਦਾ ਆਯੋਜਨ 25 ਮਈ ਨੂੰ

ਐਸ ਏ ਐਸ ਨਗਰ, 21 ਮਈ- ਇਪਟਾ, ਪੰਜਾਬ ਵੱਲੋਂ 82 ਸਾਲ ਪਹਿਲਾਂ ਹੋਂਦ ਵਿੱਚ ਆਈ ਇਪਟਾ ਦਾ 82ਵਾਂ ਸਥਾਪਨਾ ਦਿਵਸ 25 ਮਈ ਨੂੰ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਕਿ ਇਸ ਵਾਰ ਇਪਟਾ ਦਾ ਸਥਾਪਨਾ ਦਿਵਸ "ਜੰਗ ਨਹੀਂ ਅਮਨ" ਨੂੰ ਸਮਰਪਿਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਆਨ-ਲਾਈਨ ਇਕੱਤਰਤਾ ਵਿੱਚ ਹੋਇਆ ਜਿਸ ਵਿੱਚ ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਅੰਮ੍ਰਿਤਸਰ ਤੋਂ ਦਲਜੀਤ ਸੋਨਾ ਅਤੇ ਸਤਨਾਮ ਮੁੱਦਲ, ਕਪੂਰਥਲਾ ਤੋਂ ਡਾਕਟਰ ਹਰਭਜਨ ਸਿੰਘ, ਜਲੰਧਰ ਤੋਂ ਸੁਰਿੰਦਰਪਾਲ ਸਿੰਘ, ਮੁਹਾਲੀ ਤੋਂ ਡਾ. ਅਮਨ ਭੋਗਲ, ਮੋਗਾ ਤੋਂ ਜਸਪਾਲ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਇਪਟਾ ਦੇ ਰਾਸ਼ਟਰੀ ਜਨਰਲ ਸਕੱਤਰ ਤਨਵੀਰ ਅਖਤਰ ਨੇ ਵੀ ਖਾਸ ਤੌਰ 'ਤੇ ਸ਼ਿਰਕਤ ਕੀਤੀ।