ਜ਼ਿੰਦਗੀਆਂ ਬਚਾਉਣ ਲਈ ਟ੍ਰੇਨਿੰਗ ਦਿੱਤੀ।
ਪਟਿਆਲਾ, 21 ਮਈ- ਪੀ ਆਰ ਟੀ ਸੀ ਦੇ ਚੇਅਰਮੈਨ ਐਮ ਡੀ ਅਤੇ ਜਰਨਲ ਮੈਨੇਜਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਰਾਈਵਰ ਕੰਡਕਟਰ ਟ੍ਰੇਨਿੰਗ ਸਕੂਲ ਵਿਖੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਡਰਾਈਵਰਾਂ, ਕੰਡਕਟਰਾਂ ਨੂੰ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਦੇਣ ਲਈ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਇਨਸਾਨ ਦੀ ਅਚਾਨਕ ਹੋਣ ਵਾਲੀ ਮੌਤ ਨੂੰ ਰੋਕਣ ਲਈ ਉਸ ਬੇਹੋਸ਼, ਜ਼ਖਮੀ ਜਾਂ ਦੌਰੇ ਪਏ ਇਨਸਾਨ ਨੂੰ ਹਾਦਸਿਆਂ ਦੁਰਘਟਨਾਵਾਂ ਵਾਲੀਆਂ ਥਾਵਾਂ ਤੇ ਠੀਕ ਫਸਟ ਏਡ ਕਰਕੇ ਹੀ ਬਚਾਇਆ ਜਾ ਸਕਦਾ ਹੈ। ਕਿਉਂਕਿ ਹਸਪਤਾਲਾਂ ਵਿਖੇ ਪਹੁੰਚਣ ਲਈ ਤਾਂ ਕਾਫੀ ਸਮਾਂ ਲਗਦਾ ਹੈ।

ਮੌਤ ਉਸ ਸਮੇਂ ਹੁੰਦੀ ਜਦੋਂ ਪੀੜਤਾਂ ਦੀ ਸਾਹ, ਦਿਲ ਦਿਮਾਗ ਦੀ ਕਿਰਿਆ ਬੰਦ ਹੋ ਜਾਵੇ। ਵੱਧ ਖੂਨ ਨਿਕਲਣ ਅਤੇ ਸਾਹ ਨਾਲੀ ਵਿੱਚ ਖੂਨ ਉਲਟੀ ਝੰਗ ਜਾਂ ਕੋਈ ਚੀਜ਼ ਫਸ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪੀੜਤਾਂ ਨੂੰ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਵਿੱਚ ਲਿਟਾਉਣ ਨਾਲ ਸਾਹ, ਦਿਲ, ਦਿਮਾਗ ਬੰਦ ਹੋਣ ਤੋਂ ਬਚ ਸਕਦੇ ਹਨ। ਪਰ ਬੇਹੋਸ਼ੀ ਦਿਲ ਦੇ ਦੌਰੇ ਜ਼ਖਮੀਆਂ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ ਕਿਉਂਕਿ ਪਾਣੀ ਸਾਹ ਨਾਲੀ ਵਿੱਚ ਜਾਕੇ, ਸਾਹ ਬੰਦ ਕਰ ਦਿੰਦਾ ਹੈ।
ਉਨ੍ਹਾਂ ਨੇ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ, ਕਾਲਾ ਪੀਲੀਆਂ, ਸ਼ੂਗਰ ਬਲੱਡ ਪਰੈਸ਼ਰ, ਨਸ਼ਿਆਂ ਜ਼ਰਦਾ ਤੰਬਾਕੂ ਸਿਗਰਟ ਬੀੜੀਆਂ ਆਦਿ ਤੋਂ ਬਚਣ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਨੂੰ ਬਚਾਉਣ ਦੀ ਜਾਣਕਾਰੀ ਦਿੱਤੀ। ਸਕੂਲ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ ਪਿਛਲੇ 45 ਸਾਲਾਂ ਤੋਂ ਵਿਦਿਆਰਥੀਆਂ ਅਧਿਆਪਕਾਂ ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਕੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਯਤਨ ਕਰ ਰਹੇ ਹਨ।
ਵੱਧ ਲੋਕਾਂ ਦੀਆਂ ਮੌਤਾਂ ਨੂੰ ਮੌਕੇ ਤੇ ਦਿੱਤੀ ਠੀਕ ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਜ਼ਖਮੀਆਂ ਦੀ ਸੇਵਾ ਸੰਭਾਲ ਕਰਕੇ ਬਚਾਇਆ ਜਾ ਸਕਦਾ ਹੈ। ਇਸ ਲਈ ਕਾਕਾ ਰਾਮ ਵਰਮਾ ਵਰਗੇ ਵਿਸ਼ਾ ਮਾਹਿਰਾਂ ਤੋਂ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ। ਕਾਕਾ ਰਾਮ ਵਰਮਾ ਨੇ ਨੋਜਵਾਨਾਂ, ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਸਿਵਲ ਡਿਫੈਂਸ ਦੇ ਵੰਲਟੀਅਰ ਅਤੇ ਪੀੜਤਾਂ ਦੇ ਮਦਦਗਾਰ ਦੋਸਤ ਬਨਣ ਦੀ ਅਪੀਲ ਕੀਤੀ।