ਡਾ. ਮੋਨਿਕਾ ਬਣੇ ਪੀਯੂ ਰੀਜਨਲ ਸੈਂਟਰ ਹੁਸ਼ਿਆਰਪੁਰ ਦੇ ਲਾਅ ਵਿਭਾਗ ਦੀ ਪਹਿਲੇ ਪ੍ਰੋਫੈਸਰ

ਹੁਸ਼ਿਆਰਪੁਰ- ਡਾ. ਮੋਨਿਕਾ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਹੁਸ਼ਿਆਰਪੁਰ ਦੇ ਕਾਨੂੰਨ ਵਿਭਾਗ ਦੀ ਪਹਿਲੀ ਪ੍ਰੋਫੈਸਰ ਬਣ ਗਏ ਹਨ। ਉਨ੍ਹਾਂ ਦੇ ਹੁਣ ਤੱਕ 81 ਰਿਸਰਚ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਹ 8 ਕਿਤਾਬਾਂ ਲਿਖ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ 8 ਅਧਿਆਇ ਵੀ ਸੰਪਾਦਿਤ ਪੁਸਤਕਾਂ ਵਿੱਚ ਛਪ ਚੁੱਕੇ ਹਨ।

ਡਾ. ਮੋਨਿਕਾ ਨੇ ਆਪਣੇ ਹੁਣ ਤੱਕ ਦੇ ਅਕਾਦਮਿਕ ਕਰੀਅਰ ਦੌਰਾਨ 103 ਰਿਸਰਚ ਪੇਪਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਪੇਸ਼ ਕੀਤੇ ਹਨ। ਉਨ੍ਹਾਂ ਕੋਲ ਅਧਿਆਪਨ ਦੇ ਖੇਤਰ ਵਿੱਚ 18 ਸਾਲ ਤੋਂ ਵੱਧ ਦਾ ਤਜਰਬਾ ਹੈ।
ਉਨ੍ਹਾਂ ਦੇ ਮਾਰਗਦਰਸ਼ਨ ਹੇਠ 3 ਵਿਦਿਆਰਥੀ ਪੀਐਚ.ਡੀ. ਕਰ ਚੁੱਕੇ ਹਨ ਜਦਕਿ 7 ਹੋਰ ਵਿਦਿਆਰਥੀ ਪੀਐਚ.ਡੀ. ਕਰ ਰਹੇ ਹਨ।
ਡਾ. ਮੋਨਿਕਾ ਦੇ ਪ੍ਰੋਫੈਸਰ ਬਣਨ ਉੱਤੇ ਵਿਭਾਗ ਦੀ ਚੇਅਰਪਰਸਨ ਡਾ. ਪੂਜਾ ਸੂਦ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਮਨੁ ਡੋਗਰਾ, ਡਾ. ਰਿਤੁ ਸਲਾਰੀਆ, ਡਾ. ਸੁਖਬੀਰ ਕੌਰ, ਵਿਕਰਮ ਚੌਹਾਨ, ਨੀਰੂ ਸ਼ਰਮਾ ਅਤੇ ਰੰਜਨਾ ਨੇ ਵੀ ਉਨ੍ਹਾਂ ਨੂੰ ਇਸ ਉਪਲਬਧੀ ’ਤੇ ਵਧਾਈ ਦਿੱਤੀ।