ਜਾਗਰੂਕਤਾ ਲਈ ਕਾਕਾ ਰਾਮ ਵਰਮਾ ਜੀ ਹੀ ਯਤਨਸ਼ੀਲ - ਪ੍ਰਿੰਸੀਪਲ ਪਰਵਿੰਦਰ ਸਿੰਘ

ਪਟਿਆਲਾ- ਚਾਹੇ ਨਸ਼ਿਆਂ ਸਿਹਤ ਅਰੋਗਤਾ ਬਾਰੇ ਜਾ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਅਤੇ ਜਾਂ ਵਿਦਿਆਰਥੀਆਂ ਨੂੰ ਸੇਫਟੀ ਬਚਾਉ ਮਦਦ ਲਈ ਤਿਆਰ ਕਰਨਾ ਤਾਂ ਪਟਿਆਲਾ ਵਿਖੇ ਕੇਵਲ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਜ਼ੋ ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਸਾਬਕਾ ਹੋਣਹਾਰ ਵਿਦਿਆਰਥੀ ਹਨ, ਵਲੋਂ ਹੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਐਨ ਐਸ ਐਸ ਕੈਂਪਾਂ ਵਿਖੇ ਜਾਕੇ, ਜਾਗਰੂਕਤਾ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ|

 ਇਹ ਵਿਚਾਰ ਪ੍ਰਵਿੰਦਰ ਸਿੰਘ ਪ੍ਰਿੰਸੀਪਲ, ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਲੋਂ , ਸਕੂਲ ਵਿਖੇ ਕਰਵਾਏ ਜੰਗਾਂ ਦੌਰਾਨ ਆਪਣੇ ਬਚਾਅ ਅਤੇ ਪੀੜਤਾਂ ਅਤੇ ਪ੍ਰਾਪਰਟੀਆਂ ਦੀ ਸੁਰੱਖਿਆ ਦੇ ਪ੍ਰੋਗਰਾਮ ਵਿਖੇ, ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। 
ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਸਾਹਣੀ ਨੇ ਦੱਸਿਆ ਕਿ ਕਾਕਾ ਰਾਮ ਵਰਮਾ ਨੇ ਪ੍ਰੈਕਟਿਕਲ ਕਰਵਾਕੇ,  ਦਸਿਆ ਕਿ ਜੰਗਾਂ ਦੌਰਾਨ ਵਰਤੇ ਜਾਂਦੇ ਰਸਾਇਣਕ, ਪ੍ਰਮਾਣੂ, ਐਟਮੀ ਹਥਿਆਰਾਂ ਅਤੇ ਮਿਜ਼ਾਇਲਾਂ ਰਾਹੀਂ ਹੋਣ ਵਾਲੀ ਤਬਾਹੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ। ਕਾਕਾ ਰਾਮ ਵਰਮਾ ਨੇ ਕਿਹਾ ਕਿ ਪਹਿਲਾਂ ਵੀ ਦੋ ਸੰਸਾਰ ਯੁੱਧ ਹੋਏ, ਭਾਰਤ ਪਾਕਿਸਤਾਨ ਅਤੇ ਚੀਨ ਵਿਚਕਾਰ ਯੁਧ ਹੋਏ|
 ਇਸ ਲਈ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਅਤੇ ਮਨੁੱਖੀ ਆਪਤਾਵਾਂ, ਜੰਗਾਂ, ਮਹਾਂਮਾਰੀਆਂ ਤੋਂ ਬਚਣ ਅਤੇ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਅਤੇ ਘਰਾਂ ਵਿੱਚ ਕੰਮ ਕਰਦੇ ਲੋਕਾਂ ਨੂੰ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਬੇਹੋਸ਼ੀ ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਆਦਿ ਬਾਰੇ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ 80 ਪ੍ਰਤੀਸ਼ਤ ਤੋਂ ਘਟਨਾਵਾਂ ਅਣਗਹਿਲੀ ਲਾਪਰਵਾਹੀ ਕਰਦੇ ਅਤੇ ਵੱਧ ਮੌਤਾਂ ਮੌਕੇ ਤੇ ਠੀਕ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਨਾ ਮਿਲਣ ਕਾਰਨ ਹੋ ਰਹੀਆਂ ਹਨ। ਸਕੂਲ ਵਲੋਂ ਕਾਕਾ ਰਾਮ ਵਰਮਾ ਨੂੰ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਦਾ ਡਾਕਟਰ ਦਾ ਸਨਮਾਨ ਦਿੱਤਾ ਗਿਆ।