ਮਜ਼ਦੂਰਾਂ, ਮੁਲਾਜ਼ਮਾਂ ਤੇ ਵਰਕਰਾਂ ਵੱਲੋਂ ਸੀਟੂ ਦੇ ਸੱਦੇ 'ਤੇ ਰੋਸ ਰੈਲੀ, 9 ਜੁਲਾਈ ਨੂੰ ਜਨਰਲ ਹੜਤਾਲ ਦਾ ਐਲਾਨ

ਗੜਸ਼ੰਕਰ-ਅੱਜ ਇੱਥੇ ਸੀਟੂ ਦੇ ਸੱਦੇ ਤੇ ਮਜ਼ਦੂਰਾ ਮੁਲਾਜ਼ਮਾ ਦੀਆ ਭਖਦੀਆ ਮੰਗਾ ਨੂੰ ਲੈ ਕੇ ਆਂਗਣਵਾੜੀ ਮਨਰੇਗਾ ਆਸ਼ਾ ਵਰਕਰਾ ਭੱਠਾ ਮਜ਼ਦੂਰਾ ਨੇ ਇਕੱਠੇ ਹੋ ਕੇ ਸ਼ਹਿਰ ਅੰਦਰ ਰੋਸ ਰੈਲੀ ਕੀਤੀ|

ਗੜਸ਼ੰਕਰ-ਅੱਜ ਇੱਥੇ ਸੀਟੂ ਦੇ ਸੱਦੇ ਤੇ ਮਜ਼ਦੂਰਾ ਮੁਲਾਜ਼ਮਾ ਦੀਆ ਭਖਦੀਆ ਮੰਗਾ ਨੂੰ ਲੈ ਕੇ ਆਂਗਣਵਾੜੀ ਮਨਰੇਗਾ ਆਸ਼ਾ ਵਰਕਰਾ ਭੱਠਾ ਮਜ਼ਦੂਰਾ ਨੇ ਇਕੱਠੇ ਹੋ ਕੇ ਸ਼ਹਿਰ ਅੰਦਰ ਰੋਸ ਰੈਲੀ ਕੀਤੀ|
 ਇਸ ਮੋਕੇ ਸੀਟੂ ਦੇ ਵਾਇਸ ਪ੍ਧਾਨ ਪੰਜਾਬ ਮਹਿੰਦਰ ਕੁਮਾਰ ਬੱਡੋਆਣ ਗੁਰਬਖਸ਼ ਕੋਰ ਚੱਕ ਗੁਰੂ ਆਸ਼ਾ ਵਰਕਰਾ ਦੀ ਆਗੂ ਜੋਗਿੰਦਰ ਕੋਰ ਨੇ ਕਿਹਾ ਕਿ ਮੋਦੀ ਸਰਕਾਰ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਦੇ ਵਿਰੋਧ ਵਿੱਚ ਨੀਤੀਆ ਘੜ ਰਹੀ ਹੈ ਅੰਡਾਨੀਆ ਅੰਬਾਨੀਆ ਦੀਆ ਜੇਬਾ ਭਰ ਰਹੀ ਹੈ ਜਿਸ ਕਰਕੇ ਲੋਕਾ ਦੀ ਖਰੀਦ ਸ਼ਕਤੀ ਘਟ ਰਹੀ ਹੈ ਕਾਰੋਬਾਰ ਫੇਲ ਹਿ ਰਹੇ ਹਨ ਅਮੀਰੀ ਤੇ ਗਰੀਬੀ ਦਾ ਪਾੜਾ ਡੂੰਘਾ ਹੁੰਦਾ ਜਾ ਰਿਹਾ ਹੈ|
 ਆਗੂਆ ਨੇ ਕਿਹਾ ਕਿ 9 ਜੁਲਾਈ ਨੂੰ ਮਜ਼ਦੂਰ ਮੁਲਾਜ਼ਮ ਕਿਸਾਨ ਇਕੱਠੇ ਹੋ ਕੇ ਅੱਪਣੀਆ ਭਖਦੀਆ ਮੰਗਾ ਨੂੰ ਲੈ ਕੇ ਜਨਰਲ ਹੜਤਾਲ ਕਰ ਰਹੇ ਹਨ ਮੰਗਾ 4 ਲੇਬਰ ਕੋਡ ਰੱਦ ਕਰੋ ਠੇਕਾ ਸਿਸਟਮ ਬੰਦ ਕਰੋ ਸਾਰੇ ਕਰਮਚਾਰੀਆ ਨੂੰ ਪੱਕੇ ਕਰੋ 12 ਘੰਟੇ ਡੁਊਟੀ ਰੱਦ ਕਰੋ ਸਕੀਮ ਵਰਕਰਾ ਨੂੰ ਪੱਕੇ ਕਰੋ ਦਿਹਾੜੀ 700 ਰੁਪਏ ਕਰੋ ਘੱਟੋ ਘੱਟ ਉਜਰਤ 26000 ਮਹੀਨਾ ਕਰੋ ਆਗੂਆ ਨੇ ਅਪੀਲ ਕਰਦੇ ਹੋਏ ਕਿਹਾ 9 ਜੁਲਾਈ ਨੂੰ ਹੁਸ਼ਿਆਰਪੁਰ ਗਰੀਨ ਪਾਰਕ ਵਹੀਰਾ ਘੱਤ ਕੇ ਪੁਜੋ ਤਾਂ ਕਿ ਮੋਦੀ ਸਰਕਾਰ ਦੀਆ ਮਜ਼ਦੂਰਾ ਮੁਲਾਜ਼ਮਾ ਵਿਰੋਧੀ ਨੀਤੀਆ ਨੂੰ ਮੋੜਾ ਦੇਈਏ|
 ਇਸ ਮੋਕੇ ਨੀਲਮ ਬੱਡੋਆਣ ਪਾਲੋ ਸੁੰਨੀ ਰਾਜ ਦਿਹਾਣਾ ਅਮਰਜੀਤ ਕੋਰ ਮਾਹਿਲਪੁਰ ਬਲਜਿੰਦਰ ਕੋਰ ਬਲਦੇਵ ਸਤਨੋਰ ਬੇਬੀ ਸਤਨੋਰ ਬਲਦੇਵ ਰਾਜ ਬਿੱਲੂ ਜਗਮੋਹਣ ਜਗਦੀਸ਼ ਡੇਰੋ ਪਰਮਜੀਤ ਇੰਬਰਾਹੀਮ ਸੁਖਵਿੰਦਰ ਕੋਰ ਛਿੰਦੋ ਗੁਰਬਖਸ਼ ਪਨਾਮ ਨੇ ਵੀ ਸਬੋਧਨ ਕੀਤਾ।