
ਨਿਊ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਚ ਆਮ ਜਨਤਾ ਦੇ ਐਂਟਰੈਂਸ ਗੇਟ, ਤੇ ਇੱਕ ਹੈਲਪ ਡੈਸਕ ਦਾ ਉਦਘਾਟਨ ਕੀਤਾ ਗਿਆ
ਹੁਸ਼ਿਆਰਪੁਰ- ਸ੍ਰੀ ਰਜਿੰਦਰ ਅੱਗਰਵਾਲ, ਮਾਣਯੋਗ ਜਿਲ੍ਹਾ ਤੇ ਸੈਸ਼ਨ ਜੱਜ, ਹੁਸ਼ਿਆਰਪੁਰ ਵੱਲੋ ਨਿਊ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਚ ਆਮ ਜਨਤਾ ਦੇ ਐਂਟਰੈਂਸ ਗੇਟ, ਤੇ ਇੱਕ ਹੈਲਪ ਡੈਸਕ ਦਾ ਉਦਘਾਟਨ ਕੀਤਾ ਗਿਆ।
ਹੁਸ਼ਿਆਰਪੁਰ- ਸ੍ਰੀ ਰਜਿੰਦਰ ਅੱਗਰਵਾਲ, ਮਾਣਯੋਗ ਜਿਲ੍ਹਾ ਤੇ ਸੈਸ਼ਨ ਜੱਜ, ਹੁਸ਼ਿਆਰਪੁਰ ਵੱਲੋ ਨਿਊ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਚ ਆਮ ਜਨਤਾ ਦੇ ਐਂਟਰੈਂਸ ਗੇਟ, ਤੇ ਇੱਕ ਹੈਲਪ ਡੈਸਕ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਰਜਿੰਦਰ ਅੱਗਰਵਾਲ ਮਾਣਯੋਗ ਜਿਲ੍ਹਾ ਤੇ ਸੈਸ਼ਨ ਜੱਜ, ਹੁਸ਼ਿਆਰਪੁਰ ਨੇ ਦਸਿਆ ਕਿ ਇਸ ਹੈਲਪ ਡੈਸਕ ਦਾ ਕਚਹਿਰੀਆਂ ਵਿੱਚ ਆਉਣ ਵਾਲੀ ਆਮ ਜਨਤਾ ਨੂੰ ਬਹੁਤ ਲਾਭ ਹੋਵੇਗਾ ਕਿਉਕਿ ਲੋਕ ਇਸ ਹੈਲਪ ਡੈਸਕ ਤੋ ਇਸ ਕੋਰਟ ਕੰਪਲੈਕਸ ਵਿੱਚ ਕਿਸੇ ਵੀ ਦਫਤਰ ਜਾ ਅਦਾਲਤ ਦੀ ਲੋਕੇਸ਼ਨ ਬਾਰੇ ਜਾਣਕਾਰੀ ਲੈ ਸਕਦੇ ਹਨ। ਇਸ ਤੋ ਇਲਾਵਾ ਲੋਕ, ਵਕੀਲਾ ਦੇ ਚੈਂਬਰਾ ਬਾਰੇ ਵੀ ਜਾਣਕਾਰੀ ਲੈ ਸਕਦੇ ਹਨ।
ਇਸ ਹੈਲਪ ਡੈਸਕ ਤੋਂ ਲੋੜਵੰਦ ਵਿਅਕਤੀ ਵ੍ਹੀਲ ਚੇਅਰ ਦੀ ਸਹੂਲਤ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਹੈਲਪ ਡੈਸਕ ਦੇ ਨਜਦੀਕ ਕੇਸ ਦੀ ਜਾਣਕਾਰੀ ਲੈਣ ਲਈ ਇਕ ਕੇਸ ਇਨਫੋਰਮੇਸ਼ਨ ਸਿਸਟਮ "ਕਿਓਸਕ" ਮਸ਼ੀਨ ਵੀ ਸਥਾਪਿਤ ਹੈ, ਜਿਥੇ ਧਿਰਾਂ ਆਪਣੇ ਕੇਸ ਦੀ ਜਾਣਕਾਰੀ ਲੈ ਸਕਦੀਆਂ ਹਨ ਅਤੇ ਲੋੜ ਪੈਣ ਤੇ ਇਹ "ਕਿਓਸਕ" ਮਸ਼ੀਨ ਨੂੰ ਵਰਤਣ ਲਈ ਹੈਲਪ ਡੈਸਕ ਤੇ ਮੌਜੂਦ ਕਰਮਚਾਰੀ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਇਹ ਹੈਲਪ ਡੈਸਕ ਦਫਤਰੀ ਸਮੇਂ ਦੋਰਾਨ ਚਾਲੂ ਰਹੇਗਾ।
ਇਸ ਮੌਕੇ ਦੌਰਾਨ ਸ੍ਰੀ ਰਜਿੰਦਰ ਅਗਰਵਾਲ, ਮਾਣਯੋਗ ਜਿਲ੍ਹਾ ਤੇ ਸੈਸ਼ਨ ਜੱਜ਼, ਹੁਸ਼ਿਆਰਪੁਰ ਜੀ ਤੋ ਇਲਾਵਾ ਹੋਰ ਜੂਡੀਸ਼ੀਅਲ ਅਫਸਰ ਸਾਹਿਬਾਨ, ਵਕੀਲ ਸਾਹਿਬਾਨ ਅਤੇ ਕੋਰਟ / ਦਫਤਰੀ ਕਰਮਚਾਰੀ ਮੌਜੂਦ ਸਨ।
