
ਸੇਵੀ ਇੰਟਰਨੈਸ਼ਨਲ ਦੇ ਮੁਕੁਲ ਵਰਮਾ ਅਤੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਵੱਲੋਂ ਪੰਜਾਬ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਵਿਚਾਰ-ਚਰਚਾ, ਨੌਜਵਾਨੀ ਵਿੱਚ ਆ ਰਹੇ ਬਦਲਾਅ ਨੂੰ ਦੱਸਿਆ ਸਰਾਹਣਯੋਗ
ਹੁਸ਼ਿਆਰਪੁਰ- ਸਾਵੀ ਇੰਟਰਨੈਸ਼ਨਲ ਦੇ ਐਗਜ਼ਿਕਿਊਟਿਵ ਡਾਇਰੈਕਟਰ ਮੁਕੁਲ ਵਰਮਾ ਨੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਦੌਰਾਨ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਬਾਰੇ ਵਿਚਾਰ ਸਾਂਝੇ ਕੀਤੇ।
ਹੁਸ਼ਿਆਰਪੁਰ- ਸਾਵੀ ਇੰਟਰਨੈਸ਼ਨਲ ਦੇ ਐਗਜ਼ਿਕਿਊਟਿਵ ਡਾਇਰੈਕਟਰ ਮੁਕੁਲ ਵਰਮਾ ਨੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਦੌਰਾਨ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਬਾਰੇ ਵਿਚਾਰ ਸਾਂਝੇ ਕੀਤੇ।
ਮੁਕੁਲ ਵਰਮਾ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਖੂਬ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਨੌਜਵਾਨੀ ਵਿਚ ਇੱਕ ਸਕਾਰਾਤਮਕ ਬਦਲਾਅ ਲਿਆਉਣ ਵਾਲੀ ਸਾਬਤ ਹੋ ਰਹੀ ਹੈ, ਜਿਸ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਉਨ੍ਹਾਂ ਨੂੰ ਇਕ ਨਵੇਂ ਜੀਵਨ ਦੀ ਦਿਸ਼ਾ ਵੱਲ ਮੋੜਿਆ ਜਾ ਰਿਹਾ ਹੈ।
“ਇਹ ਸਮਾਂ ਨਿਰਣਾਇਕ ਹੈ। ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਲਿਆ ਗਿਆ ਇਹ ਕਦਮ ਬੇਹੱਦ ਲਾਏਕ-ਏ-ਤਾਰੀਫ਼ ਹੈ। ਅਸੀਂ ਨੌਜਵਾਨਾਂ ਵਿੱਚ ਸੋਚ ਅਤੇ ਜੀਵਨ ਰੂਪਾਂਤਰਣ ਦੇ ਨਿਸ਼ਾਨੇ ਦੇਖ ਰਹੇ ਹਾਂ,” ਉਨ੍ਹਾਂ ਨੇ ਕਿਹਾ।
ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਖੇਡਾਂ, ਹੁਨਰ ਸਿਖਲਾਈ ਅਤੇ ਰੋਜ਼ਗਾਰ ਮੁਲਕ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਆਪਣੀ ਉਰਜਾ ਨੂੰ ਠੀਕ ਦਿਸ਼ਾ ਵਿੱਚ ਲਗਾ ਸਕਣ।
“ਜੇਕਰ ਅਸੀਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹਾਂ, ਤਾਂ ਨੌਜਵਾਨਾਂ ਲਈ ਰੋਜ਼ਗਾਰ ਅਤੇ ਖੇਡ ਵਰਗੇ ਸਕਾਰਾਤਮਕ ਵਿਕਲਪ ਉਪਲਬਧ ਕਰਵਾਉਣੇ ਪੈਣਗੇ। ਇਹ ਉਨ੍ਹਾਂ ਦੇ ਮਨ ਨੂੰ ਮਜਬੂਤ ਬਣਾਉਣ ਅਤੇ ਸਮਾਜ ਵਿੱਚ ਜੋੜਨ ਵਾਸਤੇ ਬਹੁਤ ਲਾਭਕਾਰੀ ਹੋਵੇਗਾ,” ਵਰਮਾ ਨੇ ਜੋੜ ਦਿੱਤਾ।
ਇਸ ਮੁਲਾਕਾਤ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਸਰਕਾਰ, ਗੈਰ-ਸਰਕਾਰੀ ਸੰਗਠਨਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਨੌਜਵਾਨਾਂ ਦੀ ਮਦਦ ਲਈ ਇੱਕ ਮਜ਼ਬੂਤ ਪਰਿਬੇਸ਼ ਬਣਾਉਣ ਦੀ ਲੋੜ ਹੈ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਸਿਰਫ ਨਸ਼ਿਆਂ ਖ਼ਿਲਾਫ਼ ਜੰਗ ਨਹੀਂ, ਬਲਕਿ ਇੱਕ ਨਵੀ ਸੋਚ, ਨਵੀ ਦਿਸ਼ਾ ਅਤੇ ਨੌਜਵਾਨੀ ਦੇ ਨਵੇਂ ਭਵਿੱਖ ਵੱਲ ਉਮੀਦ ਦੀ ਰਾਹ ਬਣ ਰਹੀ ਹੈ।
